ਸਰਕਾਰੀ ਅਧਿਆਪਕ :
ਇਕ ਵਾਰ ਮੇਰੀ ਗੱਲ ਮੇਰੇ ਮਿੱਤਰ ਨਾਲ ਹੋ ਰਹੀ ਸੀ ਜੋ ਕਿ ਸਰਕਾਰੀ ਸਕੂਲ ਵਿੱਚ ਇੱਕ ਅਧਿਆਪਕ ਹੈ। ਪੁੱਛਣ ਤੇ ਪਤਾ ਲੱਗਿਆ ਕਿ ਉਸਦੇ ਬੱਚੇ ਵਧੀਆ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਨੇ। ਬੱਸ ਵੀ ਉਹਨਾਂ ਨੂੰ ਘਰੋਂ ਹੀ ਚੁੱਕ ਲੈਂਦੀ ਆ ਤੇ ਘਰ ਹੀ ਛੱਡ ਦਿੰਦੀ ਆ। ਘਰ ਵਿੱਚ ਬੱਚੇ ਅੰਗਰੇਜ਼ੀ ਵਿੱਚ ਗੱਲ ਕਰਦੇ ਨੇ। ਪੰਜਾਬੀ ਬੋਲਣਾ ਉਹਨਾਂ ਨੂੰ ਸਾਫ ਮਨਾ ਹੈ। ਇਹ ਗੱਲ ਸੁਣ ਕੇ ਮੈਂ ਬਹੁਤ ਉਦਾਸ ਹੋ ਗਿਆ ਕਿ ਸਾਡੇ ਪੰਜਾਬ ਦੀ ਇਹ ਹਾਲਤ ਹੈ ਕਿ ਅਸੀਂ ਆਪਣੀ ਬੋਲੀ ਪੰਜਾਬੀ ਨੂੰ ਹੀ ਬੋਲਣਾ ਪਸੰਦ ਨਹੀਂ ਕਰਦੇ, ਇਸਦਾ ਸਿੱਟਾ ਉਹ ਨਿਕਲੇਗਾ ਜੋ ਕਦੇ ਅਸੀਂ ਸੋਚਿਆ ਵੀ ਨਹੀਂ ਹੋਣਾ।
ਪਰ, ਜਿਆਦਾ ਹੈਰਾਨੀ ਤਾਂ ਤੱਦ ਹੋਈ ਜੱਦ ਇਹ ਪਤਾ ਲੱਗਾ ਕਿ ਮੇਰੇ ਮਿੱਤਰ ਦੀ ਵੀ ਦਿਲੀ ਇਹੀ ਖਵਾਇਸ਼ ਹੈ ਕਿ ਉਸਦੇ ਬੱਚੇ ਵੀ ਵੱਡੇ ਹੋ ਕੇ ਸਰਕਾਰੀ ਅਧਿਅਪਕ ਹੀ ਲੱਗਣ।
ਜੇ ਦੂਜੇ ਬੱਚਿਆਂ ਨੂੰ ਵਧੀਆ ਪੜ੍ਹਾਉਂਦੇ ਹਾਂ ਤਾਂ:
ਬੜੀ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਹੀ ਕਿਉਂ ਪੜ੍ਹਾਉਂਦੇ ਹਾਂ ਜੱਦ ਕਿ ਅਸੀਂ ਖੁੱਦ ਸਰਕਾਰੀ ਸਕੂਲ ਵਿੱਚ ਹੀ ਪੜ੍ਹਾ ਰਹੇ ਹਾਂ…ਘੱਟੋ ਘੱਟ ਅਸੀਂ ਉਸ ਸਕੂਲ ਵਿੱਚ ਤਾਂ ਆਪਣੇ ਬੱਚੇ ਪੜ੍ਹਾ ਹੀ ਸੱਕਦੇ ਹਾਂ ਜਿੱਥੇ ਅਸੀਂ ਖੁੱਦ ਦੂਜੇ ਬੱਚਿਆਂ ਨੂੰ ਵਧੀਆ ਸਿੱਖਿਆ ਦਿੰਦੇ ਹਾਂ।।।
ਜੇ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਫੇਰ ਇਹ ਗੱਲ ਤਾਂ ਸਾਫ ਹੈ, ਕਿ ਸਾਡੇ ਵਿੱਚ ਵੀ ਕੋਈ ਕਮੀ ਹੈ ਤੇ ਸਾਡੇ ਪੜ੍ਹਾਉਣ ਵਿੱਚ ਵੀ।।।।
Loading Likes...