ਘਰੇਲੂ ਇਲਾਜ ਨਾਲ ਚਮੜੀ ਮੁਲਾਇਮ/ Make your skin smooth with home remedies
ਚਮੜੀ ਦੇ ਪ੍ਰਤੀ ਵਰਤੀ ਗਈ ਲਾਪ੍ਰਵਾਹੀ ਨਾਲ ਮੁਹਾਸੇ ਅਤੇ ਝੁਰੜੀਆਂ ਪੈ ਜਾਂਦੀਆਂ ਹਨ। ਕਈ ਘਰੇਲੂ ਕੁਦਰਤੀ ਤੌਰ – ਤਰੀਕੇ ਹਨ, ਜਿਸ ਨੂੰ ਅਪਣਾ ਕੇ ਅਸੀਂ ਆਪਣੀ ਚਮੜੀ ਦੀ ਦੇਖਭਾਲ ਕਰ ਸਕਦੇ ਹਾਂ। ਇਸੇ ਲਈ ਅੱਜ ਅਸੀਂ ਘਰੇਲੂ ਇਲਾਜ ਨਾਲ ਚਮੜੀ ਮੁਲਾਇਮ/ Make your skin smooth with home remedies ਸਿਰਲੇਖ ਲੈ ਕੇ ਆਏ ਹਾਂ। ਇਸ ‘ਚੋਂ ਕਈ ਇਲਾਜ ਤੁਹਾਡੀ ਜਾਣਕਾਰੀ ‘ਚ ਹੋ ਸਕਦੇ ਹਨ ਪਰ ਕੁਝ ਨੁਸਖੇ ਅਜਿਹੇ ਵੀ ਹੋਣਗੇ, ਜਿਨ੍ਹਾਂ ਨੂੰ ਤੁਸੀਂ ਪਹਿਲੀ ਵਾਰ ਪੜ੍ਹੋਗੇ।
1. ਆਲੂ ਦੀ ਵਰਤੋਂ/ The use of potatoes :
ਆਲੂ ਕੱਟ ਕੇ ਉਸ ਨੂੰ ਚਿਹਰੇ ਤੇ ਮਲ ਲਓ। ਚਿਹਰੇ ਦੀ ਚਮੜੀ ਦੀ ਸਾਰੀ ਮੈਲ ਨਿੱਕਲ ਜਾਵੇਗੀ ਅਤੇ ਚਿਹਰੇ ਤੇ ਠੰਡਕ ਬਣੀ ਰਹੇਗੀ। ਜਿਨ੍ਹਾਂ ਦੀਆਂ ਅੱਖਾਂ ਦੇ ਹੇਠਾਂ ਕਾਲੇ ਨਿਸ਼ਾਨ ਰਹਿੰਦੇ ਹਨ, ਉਨ੍ਹਾਂ ਨੂੰ ਇਸ ਨੂੰ ਵੀ ਇਸ ਪ੍ਰਯੋਗ ਨਾਲ ਫਾਇਦਾ ਪਹੁੰਚਦਾ ਹੈ ਤੇ ਕਾਲਾਪਣ ਹੌਲੀ – ਹੌਲੀ ਸਾਫ ਹੋ ਜਾਂਦਾ ਹੈ।
2. ਦੁੱਧ ਅਤੇ ਨਮਕ ਦੀ ਵਰਤੋਂ/ Use of Milk and salt :
ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਰੂੰ ਦੇ ਫੇਹੇ ਨਾਲ ਚਿਹਰੇ ਤੇ ਲੇਪ ਕਰੋ। ਇਸ ਨਾਲ ਚਿਹਰਾ ਨਿਖਰ ਜਾਂਦਾ ਹੈ।
3. ਗੁਲਾਬ ਅਤੇ ਦੁੱਧ ਦੀ ਵਰਤੋਂ/ Use of rose and milk :
ਗੁਲਾਬ ਦੀਆਂ ਕੋਮਲ ਪੰਖੜੀਆਂ ਨੂੰ ਦੁੱਧ ‘ਚ ਭਿਓਂ ਕੇ ਪੀਸ ਲਵੋ। ਉਸ ਨੂੰ ਚਿਹਰੇ, ਹੱਥਾਂ, ਗਰਦਨ ਤੇ ਪੈਰਾਂ ਦੀਆਂ ਅੱਡੀਆਂ ਤੇ ਮਲੋ, ਚਮੜੀ ਕੋਮਲ ਹੋ ਜਾਵੇਗੀ।
4. ਨਿੰਮ ਦੀ ਛਿੱਲ ਦੀ ਵਰਤੋਂ/ Use of neem skins :
ਨਿੰਮ ਦੀ ਛਿੱਲ ਪਾਣੀ ਵਿਚ ਘਸਾ ਕੇ ਲਗਾਓ ਅਤੇ ਨਿੰਮ ਦੀਆਂ ਪੱਤੀਆਂ ਨੂੰ ਪਾਣੀ ਵਿਚ ਉਬਾਲ ਕੇ ਚਿਹਰਾ ਧੋਵੋ। ਨਿੰਮ ਵਿਚ ਜਦੋਂ ਨਵੀਆਂ ਪੱਤੀਆਂ ਆਉਂਦੀਆਂ , ਉਸ ਸਮੇਂ ਤਿੰਨ – ਚਾਰ ਦਿਨਾਂ ਤੱਕ ਨਿੰਮ ਦੀਆਂ ਪੱਤੀਆਂ ਪੀਸ ਕੇ ਪੀਣੀਆਂ ਚਾਹੀਦੀਆਂ ਹਨ। ਇਸ ਨਾਲ ਖੂਨ ਸਾਫ ਹੁੰਦਾ ਹੈ ਤੇ ਮੁਹਾਸੇ ਆਦਿ ਦੂਰ ਹੋ ਜਾਂਦੇ ਹਨ।
ਹੋਰ ਵੀ ਘਰੇਲੂ ਨੁਸਖੇ ਜਾਨਣ ਲਈ ਇੱਥੇ 👉 CLICK ਕਰੋ।
5. ਕੇਲੇ ਅਤੇ ਗੁਲਾਬ ਜਲ ਦੀ ਵਰਤੋਂ/ Use of banana and rose water :
ਇਕ ਕੇਲਾ ਲਵੋ, ਉਸ ਨੂੰ ਚੰਗੀ ਤਰ੍ਹਾਂ ਫੈਂਟੋ, ਜਦੋਂ ਬਿਲਕੁਲ ਗੁੱਦਾ ਹੋ ਜਾਵੇ ਤਾਂ ਉਸ ਵਿਚ ਦੋ ਚੱਮਚ ਗੁਲਾਬ ਜਲ ਮਿਲਾ ਕੇ ਫੈਂਟੋ। ਇਸ ਨੂੰ ਪੈਕ ਕਹਿੰਦੇ ਹਨ। ਇਹ ਪੈਕ ਆਪਣੇ ਚਿਹਰੇ ਤੇ ਲਗਾਓ। ਕੁਝ ਸਮੇਂ ਤੱਕ ਲੱਗਾ ਰਹਿਣ ਦਿਓ, ਫਿਰ ਸਾਫ ਪਾਣੀ ਨਾਲ ਚਿਹਰਾ ਧੋ ਲਵੋ। ਤੁਹਾਡਾ ਚਿਹਰਾ ਨਾ ਸਿਰਫ ਚਮਕ ਜਾਵੇਗਾ, ਸਗੋਂ ਮੁਲਾਇਮ ਵੀ ਹੋ ਜਾਵੇਗਾ।
6. ਲਾਲ ਟਮਾਟਰ ਦੀ ਵਰਤੋਂ/ Use of red tomatoes :
ਲਾਲ ਟਮਾਟਰ ਨਾਲ ਤਿਆਰ ਕੀਤਾ ਗਿਆ ਲੋਸ਼ਨ ਚਮੜੀ ਲਈ ਟਾਨਿਕ ਦਾ ਕੰਮ ਕਰਦਾ ਹੈ। ਤਾਜ਼ੇ ਪੱਕੇ ਹੋਏ ਟਮਾਟਰਾਂ ਦਾ ਰਸ ਕੱਢ ਕੇ ਉਸ ਵਿਚ ਨਿੰਬੂ ਮਿਲਾ ਕੇ ਚਿਹਰੇ ਤੇ ਲਗਾਓ। ਕੁਝ ਸਮੇਂ ਬਾਅਦ ਚਿਹਰਾ ਧੋ ਲਵੋ।
Loading Likes...