ਘਰ ‘ਚ ਹੀ ‘ਹੇਅਰ – ਸਪਾ’/ Hair spa at home
ਬਾਹਰ ਤੋਂ ‘ਹੇਅਰ – ਸਪਾ’/ Hair spa ਕਰਵਾਉਣ ਨਾਲ ਖਰਚੇ ਦੇ ਨਾਲ – ਨਾਲ ਸਮਾਂ ਕੱਢਣਾ ਵੀ ਬਹੁਤ ਮੁਸ਼ਕਲਾਂ ੜਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤੋਂ ਬਚਣ ਲਈ ਅੱਜ ਅਸੀਂ ਘਰ ‘ਚ ਹੀ ‘ਹੇਅਰ – ਸਪਾ’/ Hair spa at home ਦੇ ਵਿਸ਼ੇ ਉੱਤੇ ਚਰਚਾ ਕਰਾਂਗੇ।
ਸਭ ਤੋਂ ਪਹਿਲਾਂ ਕੋਸੇ ਆਲਿਵ ਜਾਂ ਨਾਰੀਅਲ ਤੇਲ ਨਾਲ 10 ਮਿੰਟਾਂ ਤੱਕ ਵਾਲਾਂ ਵਿਚ ਮਾਲਿਸ਼ ਕਰੋ। ਇਕ ਮੋਟੇ ਸੂਤੀ ਕੱਪੜੇ ਨੂੰ ਹਲਕੇ ਗਰਮ ਪਾਣੀ ਵਿੱਚ ਭਿਓਂ ਕੇ ਅਤੇ ਨਿਚੋੜ ਕੇ ਵਾਲਾਂ ਨੂੰ ਲਪੇਟ ਦਿਓ। ਵਾਲਾਂ ਨੂੰ ਹਲਕੇ ਸ਼ੈਂਪੂ, ਪਾਣੀ ਨਾਲ ਧੋਵੋ, ਨਾ ਤਾਂ ਠੰਡੇ ਅਤੇ ਨਾ ਹੀ ਗਰਮ ਨਾਲ।
ਹੋਰ ਵੀ ਸੁੰਦਰਤਾ ਨਾਲ ਸੰਬੰਧਤ POST ਲਈ ਇੱਥੇ 👉 CLICK ਕਰੋ।
ਸ਼ੈਂਪੂ ਦੇ ਬਾਅਦ ਗਿੱਲੇ ਵਾਲਾਂ ਵਿੱਚ ਕੰਡੀਸ਼ਨਰ ਲਗਾਓ। ਵਾਲਾਂ ਨੂੰ ਵੱਖ – ਵੱਖ ਹਿੱਸਿਆਂ ਵਿਚ ਵੰਡਦੇ ਹੋਏ ਕੰਡੀਸ਼ਨਰ ਲਗਾਓ ਅਤੇ 5 ਮਿੰਟਾਂ ਬਾਅਦ ਧੋ ਲਵੋ। ਹੁਣ ਹੇਅਰ ਪੈਕ ਦੀ ਵਾਰੀ ਆਉਂਦੀ ਹੈ ਤਾਂ ਪੈਕ ਬਣਾਉਣ ਲਈ 2 ਆਂਡੇ ਫੈਟ ਕੇ ਉਸ ਵਿਚ 5 – 6 ਚੱਮਚ ਨਾਰੀਅਲ ਤੇਲ ਦੇ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਹਲਕੇ ਹੱਥਾਂ ਨਾਲ ਸਕੈਲਪ ਕਰ ਕੇ ਲਗਾਓ।
ਸਿਰ ਨੂੰ 20 ਮਿੰਟਾਂ ਲਈ ਪਲਾਸਟਿਕ ਕਵਰ ਨਾਲ ਢਕ ਦਿਓ, ਫਿਰ ਹਲਕੇ ਸ਼ੈਂਪੂ ਨਾਲ ਵਾਲ ਧੋ ਲਵੋ। ਹਫਤੇ ਵਿਚ ਇਕ ਵਾਰ ਹੇਅਰ – ਸਪਾ ਕਰਨ ਨਾਲ ਵਾਲਾਂ ਵਿਚ ਇਕ ਨਵੀਂ ਜਾਨ ਆ ਜਾਵੇਗੀ।
Loading Likes...