ਗੀਜ਼ਰ ਦੀ ਵਰਤੋਂ/ The use of Geysers
ਅੱਜਕਲ ਸਰਦੀ ਦਾ ਮੌਸਮ ਚਲ ਰਿਹਾ ਹੈ, ਅਜਿਹੇ ਵਿਚ ਜਦੋਂ ਗੱਲ ਨਹਾਉਣ ਦੀ ਆਉਂਦੀ ਹੈ ਤਾਂ ਠੰਡੇ ਪਾਣੀ ਨਾਲ ਨਹਾਉਣਾ ਬਹੁਤ ਮੁਸ਼ਕਲ ਕੰਮ ਲਗਦਾ ਹੈ। ਅਜਿਹੇ ਵਿੱਚ ਕੁਝ ਲੋਕ ਗੈਸ ਤੇ ਪਾਣੀ ਗਰਮ ਕਰਦੇ ਹਨ ਜਾਂ ਫਿਰ ਕੁਝ ਲੋਕ ਰੌਡੁ ਦਾ ਇਸਤੇਮਾਲ ਕਰਦੇ ਹਨ। ਹਾਲਾਂਕਿ ਹੁਣ ਜ਼ਿਆਦਾਤਰ ਲੋਕ ਬਿਜਲੀ ਨਾਲ ਚੱਲਣ ਵਾਲੇ ਗੀਜ਼ਰ ਨੂੰ ਹੀ ਪਹਿਲ ਦਿੰਦੇ ਹਨ, ਕਿਉਂਕਿ ਇਸ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ, ਪਰ ਸਾਡੀ ਜ਼ਰਾ – ਜਿੰਨੀ ਲਾਪਰਵਾਹੀ ਕਾਰਨ ਗੀਜ਼ਰ ਦਾ ਇਸਤੇਮਾਲ ਸਾਡੇ ਲਈ ਭਾਰੀ ਪੈ ਸਕਦਾ ਹੈ, ਅਜਿਹੇ ਕਈ ਮਾਮਲੇ ਆਏ ਹਨ ਜਦੋਂ ਨਹਾਉਂਦੇ ਸਮੇਂ ਗੀਜ਼ਰ ਫਟ ਗਿਆ ਅਤੇ ਲੋਕਾਂ ਦੀ ਮੌਤ ਹੋ ਗਈ ਹੈ। ਅਜਿਹਾ ਕਿਉਂ ਹੁੰਦਾ ਹੈ ਅਤੇ ਤੁਹਾਡੇ ਨਾਲ ਅਜਿਹਾ ਨਾ ਹੋਵੇ, ਇਸ ਲਈ ਅੱਜ ਅਸੀਂ ‘ਗੀਜ਼ਰ ਦੀ ਵਰਤੋਂ/ The use of geysers‘ ਵਿਸ਼ੇ ਤੇ ਚਰਚਾ ਕਰਾਂਗੇ।
ਗੀਜ਼ਰ ਫੱਟਣ ਦੇ ਕਾਰਨ/ Cause of geyser explosion :
ਜੇਕਰ ਇਲੈਕਟ੍ਰਿਕ ਗੀਜ਼ਰ ਨੂੰ ਲੰਬੇ ਸਮੇਂ ਤੱਕ ਚਲਾ ਕੇ ਛੱਡ ਦਿੱਤਾ ਜਾਵੇ ਤਾਂ ਗੀਜ਼ਰ ਗਰਮ ਹੋ ਜਾਂਦਾ ਹੈ ਅਤੇ ਇਸ ਦੇ ਕਾਰਨ ਉਹ ਫਟ ਸਕਦਾ ਹੈ। ਜਦੋਂ ਗੀਜ਼ਰ ਆਨ ਰਹਿੰਦਾ ਹੈ ਤਾਂ ਇਸ ਦੇ ਬਾਇਲਰ ਤੇ ਦਬਾਅ ਪੈਂਦਾ ਅਤੇ ਲੀਕੇਜ ਦੀ ਸਮੱਸਿਆ ਹੋ ਜਾਂਦੀ ਹੈ। ਦਬਾਅ ਵਧਣ ਨਾਲ ਗੀਜ਼ਰ ਫਟ ਸਕਦਾ ਹੈ। ਜੇਕਰ ਬਾਇਲਰ ਲੀਕ ਹੋਇਆ ਜਾਂ ਫਟ ਗਿਆ ਤਾਂ ਕਰੰਟ ਕਾਰਨ ਤੁਹਾਡੀ ਜਾਨ ਜਾ ਸਕਦੀ ਹੈ।
ਖਾਰੇ ਪਾਣੀ ਦੀ ਪੂਰਤੀ ਕਰਨ ਵਾਲੇ ਗੀਜ਼ਰ ਨੂੰ ਹਰ ਦੋ ਸਾਲ ਵਿਚ ਰਿ ਸਕੇਲ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਇਸ ਵਿੱਚ ਵੀ ਸ਼ਾਰਟ ਸਰਕਿਟ ਦਾ ਖਤਰਾ ਜ਼ਿਆਦਾ ਹੁੰਦਾ ਹੈ।
ਇਸ ਦੇ ਇਲਾਵਾ ਜ਼ਿਆਦਾਤਰ ਗੀਜ਼ਰਾਂ ਵਿਚ ਆਟੋਮੈਟਿਕ ਹੀਟ ਸੈਂਸਰ ਲੱਗੇ ਹੁੰਦੇ ਹਨ, ਜੇਕਰ ਆਟੋਮੈਟਿਕ ਸੈਂਸਰ/ Automatic heat sensor ਕੰਮ ਕਰਨਾ ਬੰਦ ਕਰ ਦਿੰਦੇ ਹਨ ਤਾਂ ਵੀ ਗੀਜ਼ਰ ਫਟਣ ਦਾ ਖਤਰਾ ਵਧ ਜਾਂਦਾ ਹੈ।
ਕੀ ਸਾਵਧਾਨੀ ਵਰਤਣੀ ਚਾਹੀਦੀ ਹੈ ?/ What precautions should be taken?
- ਹਮੇਸ਼ਾ ਧਿਆਨ ਵਿੱਚ ਰੱਖੋ ਕਿ ਜਦੋਂ ਤੁਸੀਂ ਨਹਾ ਰਹੇ ਹੋਵੇ, ਉਸ ਸਮੇਂ ਗੀਜ਼ਰ ਬੰਦ ਕਰਕੇ ਨਹਾਓ। ਪਹਿਲਾਂ ਤੋਂ ਗੀਜ਼ਰ ਆਨ ਕਰਕੇ ਪਾਣੀ ਗਰਮ ਕਰ ਲਓ ਅਤੇ ਉਸ ਨੂੰ ਬਾਲਟੀ ਜਾਂ ਕਿਸੀ ਕੰਟੇਨਰ ਵਿਚ ਨਹਾਉਣ ਤੋਂ ਪਹਿਲਾਂ ਸਟੋਰ ਕਰ ਲਓ।
- ਜਿਥੇ ਵੀ ਗੀਜ਼ਰ ਲਗਵਾ ਰਹੇ ਹੋ, ਉਥੇ ਧਿਆਨ ਦਿਓ ਕਿ ਦੀਵਾਰ ਅਤੇ ਗੀਜ਼ਰ ਦੇ ਵਿਚਕਾਰ ਥੋੜ੍ਹੀ ਖਾਲੀ ਥਾਂ ਹੋਣੀ ਚਾਹੀਦੀ ਹੈ।
- ਜੇਕਰ ਤੁਸੀਂ ਵਾਟਰ ਹੀਟਰ ਖਰੀਦ ਹਰੇ ਹੋ ਤਾਂ ਇਸ ਦੀ ਰੇਟਿੰਗ ਤੇ ਜ਼ਰੂਰ ਧਿਆਨ ਦਿਓ। ਸਿਰਫ ਵਧੀਆ ਬ੍ਰਾਂਡ ਹੀ ਚੁਣੋ। ਘਰ ਦੀ ਸੰਭਾਲ ਲਈ ਹੋਰ ਵੀ ਪੋਸਟ ਪੜ੍ਹਨ ਲਈ ਇੱਥੇ👉CLICK ਕਰੋ।
- ਚੰਗੀ ਕੁਆਲਿਟੀ ਦਾ ਹੀ ਗੀਜ਼ਰ ਲਗਾਓ, ਉਸ ਵਿੱਚ ਆਈ. ਐੱਸ.ਆਈ. /ISI ਮਾਰਕਾ ਜ਼ਰੂਰ ਦੇਖ ਲਓ, ਆਟੋਮੈਟਿਕ ਸਵਿੱਚ ਆਫ ਸਿਸਟਮ ਵਾਲਾ ਗੀਜ਼ਰ ਖਰੀਦੋ।
- ਵਾਟਰ ਹੀਟਰ ਤੇ ਸਕਿਓਰਿਟੀ ਫੀਚਰ ਤੇ ਜ਼ਰੂਰ ਧਿਆਨ ਦਿਓ, ਜਿਸ ਨਾਲ ਤੁਸੀਂ ਸੇਫ ਰਹਿ ਸਕੋ, ਜਿਵੇਂ ਲੀਕੇਜ ਹੋਣ ਤੇ ਬਿਜਲੀ ਦੀ ਪੂਰਤੀ ਬੰਦ ਹੋ ਜਾਣਾ, ਪਲੱਗ ਵਿਚ ਪਾਣੀ ਜਾਣ ਦੇ ਬਾਅਦ ਵੀ ਝਟਕਾ ਨਾ ਲੱਗੇ।
- ਹੀਟਰ ਖਰੀਦਣ ਸਮੇਂ ਇਹ ਦੇਖ ਲਓ ਕਿ ਵਾਟਰ ਹੀਟਰ ਸ਼ਾਕ ਪਰੂਫ ਹੋਵੇ।
- ਪ੍ਰੈੱਸ਼ਰ ਕੰਟ੍ਰੋਲ ਫੀਚਰ ਵੀ ਹੋਣਾ ਚਾਹੀਦਾ ਹੈ ਜੋ ਵਾਧੂ ਦਬਾਅ ਨੂੰ ਸੰਭਾਲੇ ਅਤੇ ਟੈਂਕ ਫਟਣ ਜਿਹੀ ਸਮੱਸਿਆ ਨੂੰ ਰੋਕੇ।
- ਟਾਈਮ ਟੂ ਟਾਈਮ ਗੀਜ਼ਰ ਸਰਵੀਸਿੰਗ/ Time to time geyser servicin ਕਰਾਓ, ਗੀਜ਼ਰ ਦੀ ਫਿਟਿੰਗ ਇੰਜੀਨੀਅਰ ਤੋਂ ਹੀ ਕਰਾਓ। ਹਮੇਸ਼ਾ ਵੱਡਾ ਗੀਜ਼ਰ ਖਰੀਦੋ।