ਗਰਮੀਆਂ ਵਿਚ ਬਿਜਲੀ ਬਚਾਉਣ ਦੇ ਤਰੀਕੇ/ Tips to save electricity in summer in summer :
ਬਿਜਲੀ ਦਾ ਭਾਰੀ – ਭਰਕਮ ਬਿੱਲ ਆਉਣ ਕਰਕੇ ਅਸੀਂ ਬਿਜਲੀ ਵਿਭਾਗ ਨੂੰ ਕੋਸਦੇ ਹੋ ਜਾਂ ਫਿਰ ਵੱਧਦੀ ਮਹਿੰਗਾਈ ਨੂੰ, ਪਰ ਖੁਦ ਆਪਣੇ ਪੱਧਰ ਤੇ ਇਸਦਾ ਪਤਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਬਿਜਲੀ ਦੀ ਇੰਨੀ ਜ਼ਿਆਦਾ ਖਪਤ ਕਿਉਂ ਹੋ ਰਹੀ ਹੈ ਅਤੇ ਉਸ ਨੂੰ ਰੋਕਣ ਦੇ ਕੀ ਤਰੀਕੇ ਨੇ। ਹੁਣ ਅਸੀਂ ਗਰਮੀਆਂ ਵਿਚ ਬਿਜਲੀ ਬਚਾਉਣ ਦੇ ਤਰੀਕੇ/ Tips to save electricity in summer in summer ਉੱਤੇ ਹੀ ਚਰਚਾ ਕਰਾਂਗੇ।
ਬਿਜਲੀ ਦੀ ਬਰਬਾਦੀ ਨੂੰ ਰੋਕਣ ਨਾਲ ਬਿਜਲੀ ਦਾ ਬਿੱਲ ਅੱਧੇ ਤੋਂ ਵੀ ਘੱਟ ਹੋ ਸਕਦਾ ਹੈ। ਪਰ ਇਹ ਸੱਭ ਕੁੱਝ ਕਰਨ ਲਈ ਕੁੱਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ, ਜਿਵੇੰ ਕਿ
1. ਏ.ਸੀ. ਨੂੰ ਬੰਦ ਕਰਨ ਤੋਂ ਬਾਅਦ ਕੁਝ ਸਮੇਂ ਤਕ ਖਿੜਕੀਆਂ ਨਾ ਖੋਲ੍ਹੋ। ਇਸ ਨਾਲ ਕਮਰਾ ਜ਼ਿਆਦਾ ਸਮੇਂ ਤਕ ਠੰਡਾ ਰਹਿੰਦਾ ਹੈ।
2. ਏ.ਸੀ. ਦਾ ਫਿਲਟਰ ਹਰ 15 ਦਿਨਾਂ ਵਿਚ ਸਾਫ ਕਰਦੇ ਰਹਿਣ ਨਾਲ ਬਿਜਲੀ ਘੱਟ ਖਰਚ ਹੁੰਦੀ ਹੈ।
3. ਫਰਿੱਜ਼ ਨੂੰ ਵਾਰ – ਵਾਰ ਨਾ ਖੋਲ੍ਹਹੋ ਨਹੀਂ ਤਾਂ ਉਸ ਦੀ ਠੰਡਕ ਬਾਹਰ ਨਿਕਲ ਜਾਂਦੀ ਹੈ।
4. ਜੇਕਰ ਤੁਸੀਂ ਭੋਜਨ ਬਣਾਉਣ ਵਿੱਚ ਇਲੈਕਟ੍ਰਾਨਿਕ ਓਵਨ/ Electronic oven, ਮਾਈਕ੍ਰੋਵੇਵ/the microwave ਆਦਿ ਦੀ ਵਰਤੋਂ ਕਰਦੇ ਹੋ ਤਾਂ ਇਸ ਦੀ ਥਾਂ ਤੇ ਸੋਲਰ ਕੁੱਕਰ/ Solar cooker ਦੀ ਵਰਤੋਂ ਕਰੋ। ਇਸ ਨਾਲ ਬਿਜਲੀ ਦੀ ਬੱਚਤ ਹੋਵੇਗੀ।
5. ਬਿਜਲੀ ਦੇ ਬੱਲਬ ਦੇ ਸਥਾਨ ਤੇ ਟਿਊਬ ਲਾਈਟ ਲਗਾਓ।ਇਸ ਨਾਲ ਰੌਸ਼ਨੀ ਤਾਂ ਜ਼ਿਆਦਾ ਮਿਲੇਗੀ ਪਰ ਬਿਜਲੀ ਘੱਟ ਖਰਚ ਹੋਵੇਗੀ।
6. ਟਿਊਬ ਲਾਈਟ ਵਿਚ ਰਿਵਾਇਤੀ ਚਾਕ ਦੀ ਬਜਾਏ ਇਲੈਕਟ੍ਰਾਨਿਕ ਚਾਕ/ Electronic choke ਲੱਗਣ ਨਾਲ ਬਿਜਲੀ ਦੀ ਬੱਚਤ ਹੁੰਦੀ ਹੈ।
7. ਸਾਧਾਰਨ ਬੱਲਬ ਦੀ ਥਾਂ ਤੇ ਕਾਂਪਕੈਟ ਪਲੋਰੋਸੈਟ ਲੈਂਪ ਦੀ ਵਰਤੋਂ ਕਰਨ ਨਾਲ ਉਹ ਕਈ ਗੁਣਾਂ ਵੱਧ ਸਮੇਂ ਤਕ ਚੱਲਦੇ ਹਨ ਅਤੇ ਬਿਜਲੀ ਘੱਟ ਖਰਚ ਹੁੰਦੀ ਹੈ।
8. ਦਿਨ ਸਮੇਂ ਗੈਰ – ਜ਼ਰੂਰੀ ਤੌਰ ਤੇ ਬਿਜਲੀ ਨਾ ਜਲਾਓ। ਘਰ ਵਿਚ ਜਿਥੇ ਕੁਦਰਤੀ ਰੌਸ਼ਨੀ ਆਉਂਦੀ ਹੋਵੇ, ਉਥੇ ਬੈਠ ਕੇ ਕੰਮ ਨਿਪਟਾਉਣਾ ਠੀਕ ਹੁੰਦਾ ਹੈ।
9. ਬੱਲਬ ਜਾਂ ਟਿਊਬਲਾਈਟ ਨੂੰ ਸਮੇਂ – ਸਮੇਂ ਤੇ ਕੱਪੜੇ ਨਾਲ ਸਾਫ ਕਰਦੇ ਰਹਿਣਾ ਚਾਹੀਦਾ ਹੈ ਤਾਂਕਿ ਉਸ ਤੇ ਜੰਮੀ ਧੂੜ ਹਟ ਜਾਵੇ ਤੇ ਵੱਧ ਰੌਸ਼ਨੀ ਮਿਲ ਸਕੇ।
10. ਪੱਖਿਆਂ ਦੀ ਸਮੇਂ – ਸਮੇਂ ਤੇ ਗ੍ਰਿਸਿੰਗ ਤੇ ਆਇਲਿੰਗ ਕਰਾਉਣ ਨਾਲ ਬਿਜਲੀ ਦੀ ਬੱਚਤ ਹੁੰਦੀ ਹੈ।
11. ਵਾਸਿੰਗ ਮਸ਼ੀਨ ਨੂੰ ਰੋਜ਼ਾਨਾ ਦਿਨ ਵਿਚ ਕਈ ਵਾਰ ਚਲਾਉਣ ਦੀ ਬਜਾਏ ਇਕ ਵਾਰ ਵਿਚ ਹੀ ਕੱਪੜੇ ਇਕੱਠੇ ਪਾ ਕੇ ਚਲਾਓ।
12. ਗੀਜਰ ਵਰਤਣ ਦੀ ਬਜਾਏ ਇਮਰਸ਼ਨ ਵਾਟਰ ਹੀਟਰ ਦੀ ਵਰਤੋਂ ਕੀਤੀ ਜਾਵੇ ਤਾਂ ਕਾਫੀ ਮਾਤਰਾ ਵਿਚ ਬਿਜਲੀ ਬਚ ਸਕਦੀ ਹੈ। ਇਮਰਸ਼ਨ ਵਾਟਰ ਹੀਟਰ ਦੀ ਤੁਲਨਾ ਚ ਸਟੋਰੇਜ ਟਾਈਪ ਗੀਜਰ ਦੀ ਵਰਤੋਂ ਨਾਲ ਦੁੱਗਣੀ ਤੇ ਇੰਸਟੈਂਟ ਟਾਈਪ ਗੀਜਰ ਦੀ ਵਰਤੋਂ ਨਾਲ ਤਿੰਨ ਗੁਣਾ ਬਿਜਲੀ ਦੀ ਖਪਤ ਹੁੰਦੀ ਹੈ।
ਪੰਜਾਬੀ ਵਿਚ ਹੋਰ ਵੀ ਕਈ ਬਲਾਗ ਪੜ੍ਹਨ ਲਈ 👉ਇੱਥੇ ਕਲਿੱਕ ਕਰੋ।
13. ਜੇਕਰ ਤੁਹਾਡੀ ਬਿਲਡਿੰਗ ਵਿਚ ਇਕ ਤੋਂ ਵੱਧ ਲਿਫਟ ਲੱਗੀਆਂ ਹਨ ਤਾਂ ਇਕੱਠੀਆਂ ਸਾਰੀਆਂ ਚਾਲੂ ਕਰਨ ਦੀ ਬਜਾਏ ਇਕ ਨੂੰ ਚਾਲੂ ਰੱਖੋ।
14. ਸਾਧਾਰਨ ਰੈਗਿਊਲੇਟਰ ਦੀ ਤੁਲਨਾ ਵਿਚ ਇਲੈਕਟ੍ਰਾਨਿਕ ਰੈਗਿਊਲੇਟਰ ਬਿਜਲੀ ਦੀ ਕਾਫੀ ਬੱਚਤ ਕਰਦੇ ਹਨ, ਇਸ ਲਈ ਆਪਣੇ ਪੱਖਿਆਂ ਵਿਚ ਇਲੈਕਟ੍ਰਾਨਿਕ ਰੈਗਿਊਲੇਟਰਾਂ ਦਾ ਹੀ ਇਸਤੇਮਾਲ ਕਰੋ।
15. ਸਮਾਜਿਕ, ਧਾਰਮਿਕ ਆਦਿ ਪ੍ਰੋਗਰਾਮਾਂ ਦਾ ਆਯੋਜਨ ਰਾਤ ਨੂੰ ਕਰਨ ਦੀ ਬਜਾਏ ਦਿਨ ਦੇ ਸਮੇਂ ਕਰੋ ਤਾਂ ਬਿਜਲੀ ਦੀ ਬੱਚਤ ਹੋਵੇਗੀ
16. ਕੰਪਿਊਟਰ, ਟੀ. ਵੀ. ਆਦਿ ਉਪਕਰਨ ਲੋੜ ਤੋਂ ਵੱਧ ਸਮੇਂ ਚਾਲੂ ਨਾ ਰੱਖੋ।
17. ਘਰ ਦਾ ਹਰ ਮੈਂਬਰ ਇਹ ਆਦਤ ਬਣਾਏ ਕਿ ਕਮਰੇ ਵਿਚ ਦਾਖਲ ਹੁੰਦੇ ਸਮੇਂ ਲਾਈਟ ਜਗਾਓ ਤੇ ਉਸ ‘ਚੋਂ ਨਿਕਲਦੇ ਸਮੇਂ ਬੰਦ ਕਰ ਦਿਓ।
Loading Likes...