ਗਰਮੀਆਂ ਅਤੇ ਕੱਪੜੇ ਦੀ ਚੌਣ/ Summer and clothing choices
ਮੌਸਮ ਮੁਤਾਬਕ ਸਾਡਾ ਫੈਸ਼ਨ ਬਦਲਣਾ ਸੁਭਾਵਿਕ ਹੁੰਦਾ ਹੈ। ਗਰਮੀਆਂ ਸ਼ੁਰੂ ਹੋ ਜਾਣ ਤੇ ਹੀ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਅਜਿਹੇ ਕੱਪੜੇ ਪਹਿਨੀਏ ਜੋ ਸਾਨੂੰ ਤਿੱਖੀ ਧੁੱਪ, ਗਰਮੀ ਅਤੇ ਪਸੀਨੇ ਤੋਂ ਰਾਹਤ ਦੇਣ ਅਤੇ ਕੰਫਰਟੇਬਲ ਵੀ ਫੀਲ ਕਰਾਉਣ। ਇਸੇ ਕਰਕੇ ਅੱਜ ‘ਗਰਮੀਆਂ ਅਤੇ ਕੱਪੜੇ ਦੀ ਚੌਣ/ Summer and clothing choices‘ ਉੱਤੇ ਹੀ ਗੱਲ ਬਾਤ ਕਰਾਂਗੇ।
ਪਰ ਕਈ ਵਾਰ ਕੰਫਰਟੇਬਲ/ Comfortable ਦੇ ਚੱਕਰ ਵਿਚ ਫੈਸ਼ਨ ਅਤੇ ਸਟਾਈਲ ਖਰਾਬ ਹੋਣ ਦਾ ਡਰ ਵੀ ਹੋ ਜਾਂਦਾ ਹੈ। ਇਸ ਲਈ ਸਟਾਈਲਿਸ਼ ਲੱਗਣ ਲਈ ਸਾਨੂੰ ਕੰਫਰਟੇਬਲ ਵਿਅਰ ‘ਚ ਥੋੜ੍ਹਾ ਸਮਝੌਤਾ ਕਰਨਾ ਪੈ ਜਾਂਦਾ ਹੈ।
ਸਮਰ ਸੀਜ਼ਨ ‘ਚ ਕੰਫਰਟੇਬਲ ਅਤੇ ਸਟਾਈਲ/ Comfortable and style ਨੂੰ ਇਕੋ ਵਾਰ ਲਿਆਉਣਾ ਚਾਹੁੰਦੇ ਹੋ ਤਾਂ ਇਥੇ ਕੁਝ ਟਿਪਸ ਦੱਸੇ ਗਏ ਹਨ। ਜਿਨ੍ਹਾਂ ਨੂੰ ਅਪਣਾਇਆ ਜਾ ਸਕਦਾ ਹੈ :
ਲੂਜ਼ ਫਿੱਟ ਡਰੈੱਸ ਦੀ ਚੌਣ/ Choose a loose fit dress :
ਅੱਜਕਲ ਲੂਜ਼ ਫਿੱਟ ਜਾਂ ਓਵਰ ਸਾਈਜ਼ ਡਰੈੱਸ/ Loose fit or oversized dress ਦਾ ਰਿਵਾਜ਼ ਹੈ। ਗਰਮੀਆਂ ਦੇ ਹਿਸਾਬ ਨਾਲ ਵੀ ਇਹ ਕੱਪੜੇ ਚੰਗੇ ਰਹਿੰਦੇ ਹਨ।
ਸਮਰ ‘ਚ ਲੂਜ਼ ਫਿੱਟ ਡਰੈੱਸ ਜਿਵੇੰ ਕਿ ਮੈਕਸੀ ਡਰੈੱਸ, ਕਫਤਾਨ ਡਰੈੱਸ, ਓਵਰ ਸਾਈਜ਼ ਟੀ – ਸ਼ਰਟ ਜਾਂ ਸ਼ਰਟ, ਪਲਾਜ਼ੋ, ਲਿਨੇਨ ਜੈਕੇਟ, ਸ਼ਰੱਗ, ਡੀਪ ਕੱਟ ਬਲਾਊਜ਼ ਵਿਦ ਕਾਟਨ ਸਾੜ੍ਹੀ ਅਤੇ ਲਾਂਗ ਜਾਂ ਸ਼ਾਰਟ ਸਕਰਟ ਪਹਿਣ ਸਕਦੇ ਹੋ।
ਲੇਅਰਿੰਗ ਨੂੰ ਕਰੋ ਸ਼ਾਮਲ/ Add layering :
ਸਮਰ ਸੀਜ਼ਨ ‘ਚ ਲੇਅਰਿੰਗ ਨਾਲ ਵੀ ਤੁਸੀਂ ਖੁਦ ਨੂੰ ਸਟਾਈਲਿਸ਼ ਬਣਾ ਸਕਦੇ ਹੋ। ਨਾਰਮਲ, ਕੁੜਤੀ, ਟਾਪ, ਟੀ – ਸ਼ਰਟ, ਸਕਰਟ ਦੇ ਨਾਲ ਤੁਸੀਂ ਸਟੌਲ, ਸਕਾਰਫ, ਕਾਟਨ ਜੈਕੇਟ ਅਤੇ ਸ਼ਰੱਗ ਟ੍ਰਾਈ ਕਰ ਕੇ ਦੇਖ ਸਕਦੇ ਹੋ। ਇਸਦੇ ਨਾਲ ਹੀ ਲੋੜ ਪੈਣ ਤੇ ਸਟਾਲ ਅਤੇ ਸਕਾਰਫ ਨਾਲ ਆਪਣਾ ਫੇਸ ਵੀ ਕਵਰ ਕਰ ਸਕਦੇ ਹੋ।
ਟ੍ਰਾਈ ਕਰੋ ਹਲਕੀ ਟ੍ਰਾਂਸਪੇਰੈਂਟ ਡ੍ਰੇਸੇਜ਼/ Try light transparent dresses :
ਗਰਮੀਆਂ ਵਿਚ ਹਲਕੀ ਟ੍ਰਾਂਸਪੇਰੈਂਟ ਡਰੈੱਸ ਵੀ ਵਰਤੀ ਜਾ ਸਕਦੀ ਹੈ। ਇਹ ਮਾਰਕੀਟ ਵਿਚ ਅਸਾਨੀ ਨਾਲ ਮਿਲ ਜਾਏਗੀ। ਤੁਹਾਡੀ ਫਿੱਗਰ ਚੰਗੀ ਹੈ ਤਾਂ ਇਨ੍ਹਾਂ ਡ੍ਰੇਸੇਜ਼ ਨੂੰ ਬਿਨਾਂ ਇਨਰ ਦੇ ਵੀ ਪਹਿਨਿਆ ਜਾ ਸਕਦਾ ਹੈ। ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਦੀ ਬਾਡੀ ਹੈਵੀ ਹੈ, ਉਹ ਟ੍ਰਾਂਸਪੇਰੈਂਟ ਡਰੈੱਸ ਟ੍ਰਾਈ ਨਾ ਹੀ ਕਰਨ ਤਾਂ ਵਧੀਆ ਗੱਲ ਹੈ ਉਹਨਾਂ ਨੂੰ ਇਹ ਡਰੈੱਸ ਠੀਕ ਨਹੀਂ ਲੱਗੇਗੀ।
ਕਲਰ ਦਾ ਰੱਖੋ ਖ਼ਾਸ ਧਿਆਨ/ Pay special attention to color :
ਗਰਮੀਆਂ ਵਿਚ ਕੱਪੜਿਆਂ ਤੋਂ ਵੱਧ ਕਲਰ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜਿੰਨੇ ਲਾਈਟ ਕਲਰ ਦੇ ਕੱਪੜੇ ਤੁਸੀਂ ਪਹਿਨੋਗੇ, ਓਨਾ ਹੀ ਤੁਸੀਂ ਸਮਰ ਵਿਚ ਕੰਫਰਟੇਬਲ ਫੀਲ ਕਰੋਗੇ।
ਫੈਸ਼ਨ ਅਤੇ ਸਟਾਈਲ ਨੂੰ ਧਿਆਨ ਵਿਚ ਰੱਖਦੇ ਹੋਏ ਕੋਸ਼ਿਸ਼ ਕਰੋ ਕਿ ਗਰਮੀਆਂ ਵਿਚ ਵ੍ਹਾਈਟ, ਪੇਸਟਲ, ਲਾਈਟ ਪਿੰਕ, ਯੈਲੋ, ਲਾਈਟ ਓਰੇਂਜ, ਆਵਿਲ ਗ੍ਰੀਨ, ਆਈਵਰੀ, ਸਿਲਵਰ, ਸਕਾਈ ਬਲਿਊ ਜਾਂ ਲਾਈਟ ਗੋਲਡਨ (White, Pastel, Light Pink, Yellow, Light Orange, Evil Green, Ivory, Silver, Sky Blue or Light Golden) ਵਰਗੇ ਕਲਰ ਦੀ ਡਰੈੱਸ ਹੀ ਪਹਿਨੋ।
ਹੋਰ ਵੀ ਬਿਊਟੀ ਟਿਪਸ/ Beauty Tips ਤੁਸੀਂ www.bloggingnazaar.net ਜਾ ਕੇ ਦੇਖ ਸਕਦੇ ਹੋ।
Loading Likes...