ਗਣਤੰਤਰ ਦਿਵਸ’ ਦੇ ਇਤਿਹਾਸ ਬਾਰੇ ਕੁੱਝ ਦਿਲਚਸਪ/ Something interesting about the history of Republic Day
ਕੁਝ ਹੀ ਦਿਨਾਂ ਵਿੱਚ ਸਾਰਾ ਦੇਸ਼ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਉਣ ਵਾਲਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੰਡੀਆ ਗੇਟ ਤੋਂ ਲੈ ਕੇ ਰਾਸ਼ਟਰਪਤੀ ਭਵਨ ਤਕ ਕਰਤਵਯ ਰਸਤੇ ਤੋਂ ਹੋ ਕੇ ਵਿਸ਼ਾਲ ਪਰੇਡ ਕੱਢੀ ਜਾਵੇਗੀ, ਜਿਸ ਦੀ ਸਲਾਮੀ ਦੇਸ਼ ਦੇ ਰਾਸ਼ਟਰਪਤੀ ਲੈਣਗੇ। ਪਰੇਡ ਵਿੱਚ ਭਾਰਤੀ ਫੌਜ, ਹਵਾਈ ਫੌਜ, ਸਮੁੰਦਰੀ ਫੌਜ ਆਦਿ ਦੀਆਂ ਵੱਖ – ਵੱਖ ਰੈਜੀਮੈਂਟ ਹਿੱਸਾ ਲੈਦੀਆਂ ਹਨ। ਆਓ ਅੱਜ ਇਸੇ ਵਿਸ਼ੇ ‘ਗਣਤੰਤਰ ਦਿਵਸ’ ਦੇ ਇਤਿਹਾਸ ਬਾਰੇ ਕੁੱਝ ਦਿਲਚਸਪ/ Something interesting about the history of Republic Day’ ਬਾਰੇ ਜਾਣਦੇ ਹਾਂ।
ਜਨਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਗਣਤੰਤਰ ਦਿਵਸ?/ Why is Republic Day celebrated only in January? :
ਇਸ ਦਿਨ ਅਸੀਂ ਭਰਤਵਾਸੀ ਤਿਰੰਗਾ ਲਹਿਰਾਉਣ, ਰਾਸ਼ਟਰਗਾਨ ਦੇ ਨਾਲ – ਨਾਲ ਕਈ ਦੇਸ਼ਭਗਤੀ ਦੇ ਪ੍ਰੋਗਰਾਮਾਂ ਦਾ ਜਾਂ ਤਾਂ ਆਯੋਜਨ ਕਰਦੇ ਹਾਂ ਜਾਂ ਉਸ ਦਾ ਹਿੱਸਾ ਬਣਦੇ ਹਾਂ।
ਇਹ ਤੱਥ ਵੀ ਦਿਲਚਸਪ ਹੈ ਕਿ 1947 ‘ਚ ਆਜ਼ਾਦੀ ਤੋਂ ਪਹਿਲਾਂ 26 ਜਨਵਰੀ ਨੂੰ ਆਜ਼ਾਦੀ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਸੀ।ਅੰਗਰੇਜ਼ਾਂ ਤੋਂ ਦੇਸ਼ ਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲੀ ਪਰ ਦੇਸ਼ ਦਾ ਸੰਵਿਧਾਨ ਇਸ ਦੇ ਤਿੰਨ ਸਾਲ ਬਾਅਦ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ, ਜਿਸ ਦੇ ਕਈ ਕਾਰਨ ਸਨ। ਦੇਸ਼ ਆਜ਼ਾਦ ਹੋਣ ਤੋਂ ਬਾਅਦ 26 ਨਵੰਬਰ 1949 ਨੂੰ ਸੰਵਿਧਾਨ ਸਭਾ ਨੇ ਸੰਵਿਧਾਨ ਅਪਣਾਇਆ ਸੀ। 26 ਜਨਵਰੀ 1950 ਨੂੰ ਸੰਵਿਧਾਨ ਨੂੰ ਲੋਕਤੰਤਰੀ ਪ੍ਰਣਾਲੀ ਦੇ ਨਾਲ ਲਾਗੂ ਕੀਤਾ ਗਿਆ। ਇਸ ਦਿਨ ਭਾਰਤ ਨੂੰ ਪੂਰਨ ਗਣਤੰਤਰ ਐਲਾਨ ਕੀਤਾ ਗਿਆ।
26 ਜਨਵਰੀ ਨੂੰ ਸੰਵਿਧਾਨ ਲਾਗੂ ਕਰਨ ਦਾ ਇਕ ਮੁੱਖ ਕਾਰਨ ਹੈ ਕਿ ਸਾਲ 1930 ਵਿੱਚ ਇਸੇ ਦਿਨ ਭਾਰਤੀ ਰਾਸ਼ਟਰੀ ਕਾਂਗਰਸ ਨੇ ਦੇਸ਼ ਦੀ ਪੂਰੀ ਤਰ੍ਹਾਂ ਨਾਲ ਆਜ਼ਾਦੀ ਦਾ ਐਲਾਨ ਕੀਤਾ ਸੀ। ਸਾਲ 1929 ਨੂੰ ਪੰਡਿਤ ਜਵਾਹਰਲਾਲ ਨਹਿਰੂ ਦੀ ਪ੍ਰਧਾਨਗੀ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਜ਼ਰੀਏ ਇਕ ਸਭਾ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਆਮ ਸਹਿਮਤੀ ਨਾਲ ਇਸ ਗੱਲ ਦਾ ਐਲਾਨ ਕੀਤਾ ਗਿਆ ਕਿ ਅੰਗਰੇਜ਼ ਸਰਕਾਰ ਭਾਰਤ ਨੂੰ 26 ਜਨਵਰੀ 1930 ਤਕ ‘ਡੋਮੀਨੀਅਨ ਸਟੇਟਸ’ ਦੇਵੇ। ਇਸੇ ਦਿਨ ਪਹਿਲੀ ਵਾਰ ਭਾਰਤ ਦਾ ਆਜ਼ਾਦੀ ਦਿਵਸ ਮਨਾਇਆ ਗਿਆ ਸੀ। 15 ਅਗਸਤ 1947 ਨੂੰ ਆਜ਼ਾਦੀ ਮਿਲਣ ਤਕ 26 ਜਨਵਰੀ ਨੂੰ ਹੀ ਆਜ਼ਾਦੀ ਦਿਵਸ ਮਨਾਇਆ ਜਾਂਦਾ ਸੀ।
26 ਜਨਵਰੀ 1930 ਨੂੰ ਪੂਰਨ ਸਵਰਾਜ ਐਲਾਨ ਕਰਨ ਦੀ ਮਿਤੀ ਨੂੰ ਮਹੱਤਵ ਦੇਣ ਲਈ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕੀਤਾ ਗਿਆ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਐਲਾਨ ਕੀਤਾ ਗਿਆ।
ਗਣਤੰਤਰ ਰਾਸ਼ਟਰ ਬਣਨ ਦਾ ਸਮਾਂ/ Time to become a republican nation :
ਭਾਰਤ 26 ਜਨਵਰੀ 1950 ਨੂੰ ਸਵੇਰੇ 10 ਵੱਜ ਕੇ 18 ਮਿੰਟ ਤੇ ਇਕ ਗਣਤੰਤਰ ਰਾਸ਼ਟਰ ਬਣਿਆ। ਉਸ ਦੇ ਠੀਕ 6 ਮਿੰਟਾਂ ਬਾਅਦ 10 ਵੱਜ ਕੇ 24 ਮਿੰਟ ਤੇ ਡਾ. ਰਾਜੇਂਦਰ ਪ੍ਰਸਾਦ ਨੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਦੇ ਰੂਪ ਵਿੱਚ ਸਹੁੰ ਚੁੱਕੀ। ਇਸ ਦਿਨ ਪਹਿਲੀ ਵਾਰ ਉਹ ਰਾਸ਼ਟਰਪਤੀ ਦੇ ਰੂਪ ਵਿੱਚ ਬੱਗੀ ਤੇ ਬੈਠ ਕੇ ਰਾਸ਼ਟਰਪਤੀ ਭਵਨ ਤੋਂ ਬਾਹਰ ਨਿਕਲੇ ਸਨ, ਜਿਥੇ ਉਨ੍ਹਾਂ ਨੇ ਪਹਿਲੀ ਵਾਰ ਫੌਜ ਦੀ ਪਰੇਡ ਦੀ ਸਲਾਮੀ ਲਈ ਅਤੇ ਪਹਿਲੀ ਵਾਰ ਉਨ੍ਹਾਂ ਨੂੰ ‘ਗਾਰਡ ਆਫ ਆਨਰ’ਦਿੱਤਾ ਗਿਆ ਸੀ।
👉ਪੰਜਾਬੀ ਵਿੱਚ ਹੋਰ POST ਪੜ੍ਹਨ ਲਈ ਇੱਥੇ CLICK ਕਰੋ।👈
ਗਣਤੰਤਰ ਦਿਵਸ ਦਾ ਪ੍ਰੋਗਰਾਮ ਆਮਤੌਰ ਤੇ 24 ਜਨਵਰੀ ਨੂੰ ਰਾਸ਼ਟਰੀ ਵੀਰਤਾ ਪੁਰਸਕਾਰ ਪਾਉਣ ਵਾਲੇ ਬੱਚਿਆਂ ਦੇ ਨਾਂ ਦਾ ਐਲਾਨ ਕਰਨ ਦੇ ਨਾਲ ਸ਼ੁਰੂ ਹੁੰਦਾ ਹੈ, ਗਣਤੰਤਰ ਦਿਵਸ ਦੇ ਮੌਕੇ ਤੇ 25 ਜਨਵਰੀ ਦੀ ਸ਼ਾਮ ਨੂੰ ਰਾਸ਼ਟਰਪਤੀ ਦੇਸ਼ ਦੇ ਨਾਂ ਸੰਬੋਧਨ ਦਿੰਦੇ ਹਨ।
26 ਜਨਵਰੀ ਨੂੰ ਗਣਤੰਤਰ ਦਿਵਸ ਦਾ ਮੁੱਖ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ। ਇਸ ਦੌਰਾਨ ਕਰਤਵਯ ਮਾਰਗ ਤੇ ਪਰੇਡ ਕੱਢੀ ਜਾਂਦੀ ਹੈ, ਜਿਸ ਨੂੰ ਪਹਿਲਾਂ ਰਾਜਪਥ ਦੇ ਨਾਂ ਨਾਲ ਜਾਣਿਆ ਜਾਂਦਾ ਸੀ। 27 ਜਨਵਰੀ ਨੂੰ ਪ੍ਰਧਾਨ ਮੰਤਰੀ ਪਰੇਡ ਵਿੱਚ ਸ਼ਾਮਲ ਹੋਏ ਐੱਨ.ਸੀ. ਸੀ. ਕੈਡੇਟਸ ਦੇ ਨਾਲ ਦਿੱਲੀ ਵਿਚ ਲੱਗੇ ਉਨ੍ਹਾਂ ਦੇ ਕੈਂਪ ਵਿੱਚ ਮੁਲਾਕਾਤ ਕਰਦੇ ਹਨ ਅਤੇ ਉਨ੍ਹਾਂ ਦੀ ਪਰੇਡ ਦੀ ਸਲਾਮੀ ਲੈਂਦੇ ਹਨ। ਫਿਰ 29 ਜਨਵਰੀ ਨੂੰ ਰਾਸ਼ਟਰਪਤੀ ਭਵਨ ਵਾਲੇ ਰਾਯਸੀਨਾ ਹਿਲਸ ਤੇ ‘ਬੀਟਿੰਗ ਦਿ ਰਿਟ੍ਰੀਟ’ ਨਾਂ ਦੇ ਪ੍ਰੋਗਰਾਮ ਦੇ ਨਾਲ ਗਣਤੰਤਰ ਦਿਵਸ ਦਾ ਪ੍ਰੋਗਰਾਮ ਖਤਮ ਹੁੰਦਾ ਹੈ। ਇਸ ਦੌਰਾਨ ਤਿੰਨੇ ਸੈਨਾ ਦੇ ਬੈੰਡ ਸ਼ਾਨਦਾਰ ਧੁਨ ਦੇ ਨਾਲ ਮਾਰਚ ਪਾਸਟ ਕਰਦੇ ਹਨ।
ਭਾਰਤ ਦਾ ਸੰਵਿਧਾਨ/ Constitution of India
1. ਭਾਰਤ ਦੇ ਸੰਵਿਧਾਨ ਦਾ ਮਸੌਦਾ ਭਾਰਤ ਰਤਨ ਡਾ. ਬਾਬਾ ਸਾਹਿਬ ਭੀਮਰਾਵ ਅੰਬੇਡਕਰ ਨੇ ਤਿਆਰ ਕੀਤਾ ਸੀ, ਜਿਨ੍ਹਾਂ ਨੂੰ ਭਾਰਤੀ ਸੰਵਿਧਾਨ ਦੇ ਘਾੜੇ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
2. ਕਈ ਸੁਧਾਰਾਂ ਅਤੇ ਤਬਦੀਲੀਆਂ ਤੋਂ ਬਾਅਦ ਕਮੇਟੀ ਦੇ 308 ਮੈਂਬਰਾਂ ਨੇ 24 ਜਨਵਰੀ 1950 ਨੂੰ ਹੱਥ ਨਾਲ ਲਿਖੇ ਕਾਨੂੰਨ ਦੀਆਂ ਦੋ ਕਾਪੀਆਂ ਤੇ ਸਾਈਨ ਕੀਤੇ, ਜਿਸ ਦੇ ਦੋ ਦਿਨਾਂ ਬਾਅਦ 26 ਜਨਵਰੀ ਨੂੰ ਇਹ ਦੇਸ਼ ਵਿੱਚ ਲਾਗੂ ਕਰ ਦਿੱਤਾ ਗਿਆ।
3. ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਪਹਿਲਾਂ ਤੋਂ ਚਲੇ ਆ ਰਹੇ ਅੰਗਰੇਜ਼ਾਂ ਦਾ ਕਾਨੂੰਨ ਗਵਰਨਮੈਂਟ ਆਫ ਇੰਡੀਆ ਐਕਟ (1935) ਨੂੰ ਭਾਰਤੀ ਸੰਵਿਧਾਨ ਦੇ ਜ਼ਰੀਏ ਭਾਰਤੀ ਸ਼ਾਸਨ ਦਸਤਾਵੇਜ ਦੇ ਰੂਪ ਵਿੱਚ ਬਦਲ ਦਿੱਤਾ ਗਿਆ।
4. ਪਹਿਲਾ ਗਣਤੰਤਰ ਦਿਵਸ ਦਿੱਲੀ ਵਿੱਚ 26 ਜਨਵਰੀ ਸਾਲ 1950 ਨੂੰ ਮਨਾਇਆ ਗਿਆ ਸੀ ਅਤੇ ਗਣਤੰਤਰ ਦਿਵਸ ਦੀ ਪਹਿਲੀ ਪਰੇਡ ਵੀ ਆਯੋਜਿਤ ਕੀਤੀ ਗਈ ਸੀ ਪਰ ਉਦੋਂ ਇਸ ਨੂੰ ਕਰਤਵਯ ਪਥ ਤੇ ਨਹੀਂ ਸਗੋਂ ਕਿਤੇ ਹੋਰ ਮਨਾਇਆ ਗਿਆ ਸੀ।
5. ਦਰਅਸਲ, ਉਦੋਂ ਪੁਰਾਣੇ ਕਿਲੇ ਦੇ ਕੋਲ ਬ੍ਰਿਟਿਸ਼ ਸਟੇਡੀਅਮ ਹੋਈਆ ਕਰਦਾ ਸੀ। ਇਥੇ ਪਹਿਲੀ ਪਰੇਡ ਲੋਕਾਂ ਨੂੰ ਦੇਖਣ ਨੂੰ ਮਿਲੀ ਸੀ। ਅੱਜ ਇਹ ਜਗ੍ਹਾ ਕਾਫੀ ਬਦਲ ਚੁੱਕੀ ਹੈ। ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਵਲੋਂ ਦਿੱਲੀ ਦੇ ਪੁਰਾਣੇ ਕਿਲੇ ਤੇ ਝੰਡਾ ਲਹਿਰਾਇਆ ਗਿਆ ਸੀ।
Loading Likes...