“ਗਾਜਰ” ਦੇ ਗੁਣ / Properties of “Carrot”
ਸਾਡੇ ਰੋਜ਼ ਦੇ ਭੋਜਨ ਵਿਚ ਹਰੀਆਂ ਸਬਜ਼ੀਆਂ ਅਤੇ ਫਲਾਂ ਦਾ ਇਸਤੇਮਾਲ ਕਰਨਾ ਬਹੁਤ ਲਾਭਕਾਰੀ ਹੈ, ਕਿਉਂਕਿ ਇਨ੍ਹਾਂ ‘ਚੋਂ ਸਾਨੂੰ ਇਸ ਤਰ੍ਹਾਂ ਦੇ ਤੱਤ ਮਿਲਦੇ ਹਨ ਜੋ ਕਿ ਸਾਡੇ ਸ਼ਰੀਰ ਨੂੰ ਤੰਦਰੁਸਤ ਰੱਖਣ ਅਤੇ ਸੁੰਦਰਤਾ ਕਾਇਮ ਰੱਖਣ ਵਿੱਚ ਕਾਫੀ ਮਹੱਤਵਪੂਰਨ ਸਿੱਧ ਹੁੰਦੇ ਹਨ। ਕਿਹਾ ਜਾਂਦਾ ਹੈ ਕਿ ਚੰਗੀ ਸਿਹਤ ਲਈ ਇਕ ਵਿਅਕਤੀ ਨੂੰ ਹਰ ਰੋਜ਼ ਸਾਗ – ਸਬਜ਼ੀ ਆਦਿ ਖਾਣਾ ਬਹੁਤ ਜ਼ਰੂਰੀ ਹੈ ਪਰ ਮਹਿੰਗੀਆਂ ਹੋਣ ਕਾਰਨ ਇਹ ਆਮ ਵਿਅਕਤੀ ਦੀ ਪਹੁੰਚ ਤੋਂ ਕਾਫੀ ਦੂਰ ਹਨ। ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਅੱਜ ਅਸੀਂ ਗੱਲ ਕਰਾਂਗੇ “ਗਾਜਰ” ਦੇ ਗੁਣ / Properties of “Carrot” ਬਾਰੇ। ਕਿਉਂਕਿ ਇਹ ਆਸਾਨੀ ਨਾਲ ਅਤੇ ਹਰ ਬੰਦੇ ਦੀ ਪਹੁੰਚ ਦੇ ਅੰਦਰ ਹੁੰਦੀ ਹੈ।
ਗਾਜਰ ਇਕ ਤਰ੍ਹਾਂ ਦਾ ਸੰਤੁਲਿਤ ਅਤੇ ਪੌਸ਼ਟਿਕ ਆਹਾਰ :
- ਗਾਜਰ ਸਬਜ਼ੀ ਵਿਚ ਇਸਤੇਮਾਲ ਦੇ ਇਲਾਵਾ ਕੱਚੀ ਵੀ ਖਾਧੀ ਜਾਂਦੀ ਹੈ ।
- ਇਸ ਦੇ ਮੁਰੱਬੇ ਆਚਾਰ ਅਤੇ ਹਲਵਾ ਵੀ ਬਣਾਇਆ ਜਾਂਦਾ ਹੈ।
- ਇਸ ਦਾ ਜੂਸ ਕੱਢ ਕੇ ਪੀਣ ਨਾਲ ਕਾਫੀ ਫਾਇਦਾ ਮਿਲਦਾ ਹੈ। ਸ਼ਰੀਰ ਵਿੱਚ ਤਾਕਤ ਆਉਂਦੀ ਹੈ।
- ਸ਼ਰੀਰ ਸੁੰਦਰ ਅਤੇ ਸਿਹਤਮੰਦ ਰਹਿੰਦਾ ਹੈ।
👉ਵੱਖ ਵੱਖ ਸਬਜੀਆਂ ਦੇ ਲਾਭ ਜਾਨਣ ਲਈ CLICK ਕਰੋ।👈
- ਗਾਜਰ ਨੂੰ ਚਬਾ ਕੇ ਖਾਣ ਨਾਲ ਦੰਦ ਸਾਫ ਅਤੇ ਮਜ਼ਬੂਤ ਬਣਦੇ ਹਨ।
- ਗਾਜਰ ਵਿਚ ਲੱਗ ਪਗ ਸਾਰੇ ਵਿਟਾਮਿਨ ਚੰਗੀ ਮਾਤਰਾ ਵਿਚ ਮਿਲਦੇ ਹਨ। ਇਸ ਕਾਰਨ ਗਾਜਰ ਅੱਖਾਂ ਦੀ ਰੋਸ਼ਨੀ ਲਈ ਬਹੁਤ ਹੀ ਫਾਇਦੇਮੰਦ ਹੈ।
- ਗਾਜਰ ਇਕ ਤਰ੍ਹਾਂ ਦਾ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਹੈ, ਜੋ ਬੁੱਢਿਆਂ, ਬੱਚਿਆਂ ਅਤੇ ਨੌਜਵਾਨਾਂ ਦੇ ਇਲਾਵਾ ਗਰਭਵਤੀ ਔਰਤਾਂ ਸਾਰਿਆਂ ਲਈ ਹਿਤਕਾਰੀ ਹੈ।
- ਆਯੁਰਵੇਦ ਅਨੁਸਾਰ ਗੁਣਕਾਰੀ ਗਾਜਰ ਚਮੜੀ ਦੇ ਰੰਗ ਨੂੰ ਨਿਖਾਰਦੀ ਅਤੇ ਖੁਸ਼ਕੀ ਨੂੰ ਦੂਰ ਕਰਨ ਦੇ ਗੁਣ ਰੱਖਦੀ ਹੈ।
- ਆਯੁਰਵੇਦ ਅਨੁਸਾਰ ਗਾਜਰ ਦਿਲ – ਦਿਮਾਗ ਨੂੰ ਤਾਕਤ ਦਿੰਦੀ ਹੈ ਅਤੇ ਫੇਫੜਿਆਂ ਦੀ ਬਲਗਮ ਨੂੰ ਸਾਫ ਕਰਦੀ ਹੈ।
- ਗਾਜਰ ਵਿਚ ਬੀਮਾਰੀਆਂ ਨੂੰ ਰੋਕਣ ਦੇ ਤੱਤ ਅਤੇ ਗੁਣ ਮੌਜੂਦ ਰਹਿੰਦੇ ਹਨ।
ਗਾਜਰ ਨਾਲ ਹੋਣ ਵਾਲੇ ਫਾਇਦੇ :
ਗਾਜਰ ਕਰੇ ਮੋਟਾਪਾ ਦੂਰ
ਗਾਜਰ ਤਾਕਤ ਨਾਲ ਭਰਪੂਰ ਤਾਂ ਹੈ ਹੀ ਪਰ ਇਸ ਦੀ ਵਰਤੋਂ ਨਾਲ ਮੋਟਾਪਾ ਵੀ ਘੱਟ ਕੀਤਾ ਜਾ ਸਕਦਾ ਹੈ। ਮੋਟਾਪਾ ਘੱਟ ਕਰਨ ਲਈ ਸਵੇਰੇ ਨਿਰਜਲ 100 ਗ੍ਰਾਮ ਗਾਜਰ ਅਤੇ 10 ਗ੍ਰਾਮ ਸੇਬ ਦੇ ਛਿਲਕੇ ਸਮੇਤ ਹੀ ਖਾਣਾ ਗੁਣਕਾਰੀ ਦੱਸਿਆ ਗਿਆ ਹੈ।
ਗਾਜਰ ਨਾਲ ਢਿੱਡ ਦੇ ਕੀੜਿਆਂ ਤੋਂ ਆਰਾਮ
ਪੇਟ ਦੇ ਕੀੜਿਆਂ ਲਈ ਜੇਕਰ ਗਾਜਰ ਦਾ ਰਸ ਲਗਾਤਾਰ ਇਕ ਮਹੀਨਾ ਪੀ ਲਿਆ ਜਾਵੇ ਤਾਂ ਢਿੱਡ ਦੇ ਕੀੜਿਆਂ ਤੋਂ ਆਰਾਮ ਮਿਲਦਾ ਹੈ ਅਤੇ ਜੇਕਰ ਗਾਜਰ ਦੀ ਸਬਜ਼ੀ ਪੂਰਾ ਇਕ ਮਹੀਨਾ ਖਾ ਲਿਆ ਜਾਵੇ ਤਾਂ ਢਿੱਡ ਦੇ ਕੀੜੇ ਪੈਦਾ ਹੀ ਨਹੀਂ ਹੁੰਦੇ।
ਗਾਜਰ ਦੀ ਵਰਤੋਂ ਨਾਲ ਮੁਹਾਸਿਆਂ ਤੋਂ ਰਾਹਤ
ਗਾਜਰ ਵਿਚ ਜੰਤੂ ਨਾਮਕ ਗੁਣ ਹੈ। ਇਹ ਅੰਤੜੀਆਂ ਦੇ ਨੁਕਸਾਨ ਪਹੁੰਚਾਉਣ ਵਾਲੇ ਜੀਵਾਣੂਆਂ ਨੂੰ ਨਸ਼ਟ ਕਰਦਾ ਹੈ। ਗਾਜਰ ਦਾ ਰਸ ਪੀਣ ਨਾਲ ਖੂਨ ਦੀ ਖਰਾਬ ਦੇ ਕਾਰਨ ਫੋੜੇ ਫਿੰਸੀਆਂ ਅਤੇ ਚਿਹਰੇ ਦੇ ਮੁਹਾਸਿਆਂ ਤੋਂ ਰਾਹਤ ਮਿਲਦੀ ਹੈ।
ਗਾਜਰ ਨਾਲ ਖਾਂਸੀ ਤੋਂ ਅਰਾਮ :
ਗਾਜਰ ਦੇ ਰਸ ਵਿਚ ਕਾਲੀ ਮਿਰਚ ਅਤੇ ਮਿਸ਼ਰੀ ਦਾ ਚੂਰਨ ਬਣਾ ਕੇ ਮਿਲਾ ਕੇ ਪੀਣ ਨਾਲ ਇਹ ਇਕ ਚੰਗੇ ਟਾਨਿਕ ਦਾ ਕੰਮ ਕਰਦੀ ਹੈ। ਇਸ ਨਾਲ ਖਾਂਸੀ ਤੋਂ ਵੀ ਆਰਾਮ ਮਿਲਦਾ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦੀ ਹੈ ਗਾਜਰ :
ਸ਼ੂਗਰ ਦੇ ਮਰੀਜ਼ਾਂ ਲਈ ਚੀਨੀ ਜਿੱਥੇ ਨੁਕਸਾਨਦਾਇਕ ਹੈ, ਉੱਥੇ ਗਾਜਰ ਗੁਣਕਾਰੀ ਹੈ। ਗਾਜਰ ਵਿੱਚ ਐਂਟੀਸੀਪਟਿਕ ਗੁਣ ਵੀ ਹਨ, ਜਿਸ ਕਾਰਨ ਸ਼ਰੀਰ ਵਿਚ ਰੋਗੀ ਕੀਟਾਣੂਆਂ ਦਾ ਪ੍ਰਵੇਸ਼ ਰੋਕਦਾ ਹੈ ਅਤੇ ਜ਼ਖ਼ਮ ਜਲਦ ਭਰਦੇ ਹਨ।
ਇਸ ਤਰ੍ਹਾਂ ਗਾਜਰ ਦੀ ਵਰਤੋਂ ਕਰਕੇ ਇਸ ਵਿਚ ਮਿਲਣ ਵਾਲੇ ਗੁਣਾ ਦਾ ਭਰਪੂਰ ਫਾਇਦਾ ਉਠਾਇਆ ਜ਼ਾ ਸਕਦਾ ਹੈ। ਇਸ ਲਈ ਗਾਜਰ ਦੇ ਮੌਸਮ ਵਿਚ ਇਸ ਦਾ ਸੇਵਨ ਜ਼ਰੂਰ ਕਰੋ।
Loading Likes...