ਕਹਾਣੀ ‘ਫੇਰਿਸ ਵ੍ਹੀਲ’/ Ferris wheel (ਚੱਕਰ ਵਾਲੇ ਝੂਲੇ) ਦੀ :
ਅਸੀਂ ਸਾਰਿਆਂ ਨੇ ਹੀ ਮੇਲਿਆਂ ਵਿਚ ਅਕਸਰ ਗੋਲ ਘੁੰਮਣ ਵਾਲੇ ਝੂਲਿਆਂ ਦੀ ਸਵਾਰੀ ਜ਼ਰੂਰ ਕੀਤੀ ਹੋਵੇਗੀ। ਅੱਜ ਅਸੀਂ ਉਨ੍ਹਾਂ ਹੀ ਝੂਲਿਆਂ ਦੀ ਕਹਾਣੀ ‘ਕਹਾਣੀ ‘ਫੇਰਿਸ ਵ੍ਹੀਲ’/ Ferris wheel (ਚੱਕਰ ਵਾਲੇ ਝੂਲੇ) ਦੀ’ ਲੈ ਕੇ ਆਏ ਹਾਂ।
ਸਾਲ 1893 ‘ਚ ਵਿਸ਼ਵ ਕੋਲੰਬੀਅਨ ਪ੍ਰਦਰਸ਼ਨੀ ਦੀਆਂ ਤਿਆਰੀਆਂ ਨੇ ਜਦੋਂ ਸੰਨ 1891 ‘ਚ ਜ਼ੋਰ ਫੜ੍ਹਣਾ ਸ਼ੁਰੂ ਕੀਤਾ ਸੀ, ਉਸ ਸਮੇਂ ਮੇਲੇ ਦੇ ਨਿਰਦੇਸ਼ਕ ਡੇਨੀਅਲ ਐੱਚ.ਬਰਨਹਮ ਨੇ ਇਕ ਚੈਲੇੰਜ ਦਿੱਤਾ ਕੁਝ ਅਜਿਹਾ ਕਰਨ ਦਾ ਜੋ ਮੇਲੇ ਦਾ ਦੇਖਣਯੋਗ ਕੇਂਦਰ ਬਿੰਦੂ ਅਤੇ ਪੈਰਿਸ ਦੇ ਐਫਿਲ ਟਾਵਰ ਦੀ ਲੋਕਪ੍ਰਿਯਤਾ ਨੂੰ ਚੁਣੌਤੀ ਦੇ ਸਕੇ।
ਫੇਰਿਸ ਵ੍ਹੀਲ ਦਾ ਪਹਿਲਾ ਵਿਚਾਰ/ The first idea of the Ferris wheel :
ਇਸ ਚੈਲੇੰਜ ਨੂੰ ਲੈ ਕੇ ਜਾਰਜ ਵਾਸਿੰਗਟਨ ਗੇਲ ਫੇਰਿਸ ਨਾਂ ਦਾ ਇਕ ਵਿਅਕਤੀ ਵੀ ਕਾਫੀ ਉਤਸ਼ਾਹਿਤ ਸੀ। ਉਹ ਵੀ ਇਸ ਦਿੱਤੇ ਗਏ ਚੈਲੇੰਜ ਦੇ ਲਈ ਕੁਝ ਕਰਨਾ ਚਾਹੁੰਦੇ ਸਨ।
ਨੈਪਕਿਨ ਤੋਂ ਪਹਿਲਾ ਡਿਜ਼ਾਈਨ ਬਣਨ ਦੀ ਕਹਾਣੀ/ The story of becoming a design from napkins :
ਉਨ੍ਹਾਂ ਨੇ ਉਥੇ ਪਏ ਨੈਪਕਿਨ ਤੇ ਹੀ ਡਿਜ਼ਾਈਨ ਬਣਾ ਦਿੱਤਾ। ਜਦੋਂ ਉਨ੍ਹਾਂ ਨੇ ‘ਫੇਰਿਸ ਵ੍ਹੀਲ’ ਦਾ ਅਪਣਾ ਪ੍ਰਸਤਾਵ ਨਿਰਦੇਸ਼ਕ ਡੇਨੀਅਲ ਦੇ ਅੱਗੇ ਰੱਖਿਆ। ਪਹਿਲਾਂ ਤਾਂ ਉਹ ਇਸ ਦੇ ਲਈ ਰਾਜ਼ੀ ਨਹੀਂ ਹੋਏ ਕਿਉਂਕਿ ਉਹ ਚੀਜ਼ ਨੂੰ ਖਤਰਨਾਕ ਮੰਨਦੇ ਸੀ ਕਿਉਂਕਿ ਬਹੁਤ ਉੱਚਾਈ ਤੇ ਲੋਕਾਂ ਨਾਲ ਭਰੀਆਂ ਕੁਰਸੀਆਂ ਉੱਪਰ – ਹੇਠਾਂ ਕਰਨਾ ਰਿਸਕ ਵਾਲਾ ਕੰਮ ਹੋ ਸਕਦਾ ਸੀ।
ਪਹਿਲਾ ਵ੍ਹੀਲ ਬਣਨਾ/ Becoming the first wheel :
250 ਫੁੱਟ ਵਿਆਸ ਦੀ ਵ੍ਹੀਲ ਬਣੀ, ਜਿਸ ਨੂੰ 140 – 140 ਫੁੱਟ ਦੇ ਦੋ ਜੁੜਵਾਂ ਟਾਵਰਾਂ ਵਿਚਕਾਰ ਲਗਾਇਆ ਗਿਆ। ਇਸ ਵ੍ਹੀਲ ਨੂੰ ਬਣਾਉਣਾ ਉਸ ਸਮੇਂ ਦੀ ਜ਼ਬਰਦਸਤ ਸਫਲਤਾ ਸੀ।
ਇਸ ਦੀ ਉੱਚਾਈ ਲਗਭਗ 26 ਮੰਜ਼ਿਲਾ ਮਕਾਨ ਦੇ ਬਰਾਬਰ ਸੀ।
ਹੁਣ ਜਾਰਜ ਵਾਸਿੰਗਟਨ ਗੇਲ ਫੇਰਿਸ ਦੇ ਸਨਮਾਨ ‘ਚ ਹਰ ਸਾਲ 14 ਫਰਵਰੀ ਨੂੰ ਅਮਰੀਕਾ ‘ਚ ‘ਨੈਸ਼ਨਲ ਫੇਰਿਸ ਵ੍ਹੀਲ ਦਿਵਸ’/ National Ferris Wheel Day ਦੇ ਰੂਪ ‘ਚ ਵੀ ਮਨਾਇਆ ਜਾਂਦਾ ਹੈ।
ਕੁੱਝ ਮਸ਼ਹੂਰ ‘ਫੇਰਿਸ ਵ੍ਹੀਲਸ’/ Some famous ferris wheels :
ਦੁਬਈ ‘ਫੇਰਿਸ ਵ੍ਹੀਲ’/ Dubai ‘Ferris Wheel :
ਵਿਸ਼ਵ ਦਾ ਸਭ ਤੋਂ ਵੱਡਾ ‘ਫੇਰਿਸ ਵ੍ਹੀਲ’ ਹੈ। ਸਾਲ 2021 ‘ਚ ਸਮੁੰਦਰ ਤਟ ਤੇ ਤਿਆਰ ਹੋਇਆ ਇਹ ‘ਫੇਰਿਸ ਵ੍ਹੀਲ 250 ਮੀਟਰ ਉੱਚਾ ਹੈ।
ਲਾਸ ਵੇਗਾਸ ‘ਹਾਈ ਰੋਲਰ’/ Las Vegas High Roller :
ਅਮਰੀਕੀ ਸ਼ਹਿਰ ਲਾਸ ਵੇਗਾਸ ‘ਚ ਬਣੀ ਇਹ ‘ਫੇਰਿਸ ਵ੍ਹੀਲ’ ਦੁਬਈ ‘ਫੇਰਿਸ ਵ੍ਹੀਲ’ ਤੋਂ ਪਹਿਲਾਂ ਲਗਭਗ ਇਕ ਦਹਾਕੇ ਤਕ ਦੁਨੀਆ ਦੀ ਸਭ ਤੋਂ ਉੱਚੀ ‘ਫੇਰਿਸ ਵ੍ਹੀਲ’ ਰਹੀ। ਇਹ 167.7 ਮੀਟਰ ਉੱਚੀ ਹੈ।
ਲੰਦਨ ਆਈ/ London eye :
ਲੰਦਨ ਵਿਚ ਟੇਮਸ ਨਦੀ ਤੇ ਬਣਾਇਆ ਗਿਆ ਇਹ ਇਕ ਵਿਸ਼ਾਲ ‘ਫੇਰਿਸ ਵ੍ਹੀਲ’ ਹੈ, ਜਿਸਦੀ ਉੱਚਾਈ 135 ਮੀਟਰ ਹੈ।
ਸਿੰਗਾਪੁਰ ਫਲਾਇਰ/ Singapore Flyer :
ਸਿੰਗਾਪੁਰ ਦੀ ਇਹ ‘ਫੇਰਿਸ ਵ੍ਹੀਲ’ 165 ਮੀਟਰ ਉੱਚੀ ਹੈ।
ਤਿਆਨਜਿਨ ਆਈ/ Tianjin eye :
ਇਸ ਦਾ ਅਧਿਕਾਰਿਕ ਨਾਂ ‘ਦਿ ਟਾਈਰਸਿਨ ਆਈ’ ਹੈ ਜੋ 120 ਮੀਟਰ ਉੱਚਾ ‘ਫੇਰਿਸ ਵ੍ਹੀਲ’ ਹੈ। ਇਹ ਚੀਨ ਦੇ ਯੋਂਗਲੇ ਬ੍ਰਿਜ ਦੇ ਉੱਪਰ ਬਣਾਇਆ ਗਿਆ ਹੈ।
ਹੋਰ ਵੀ ਰੋਚਕ ਤੱਥਾਂ ਦੀ ਜਾਣਕਾਰੀ ਲਈ 👉ਇੱਥੇ CLICK ਕਰੋ।
Loading Likes...