ਮਸ਼ਹੂਰ ਪੰਜਾਬੀ ਅਖਾਣ – 22/ Famous Punjabi Akhaan – 22
ਪੰਜਾਬੀ ਸਿਖਾਉਣ ਲਈ ਜੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਸੇ ਵਿਸ਼ੇ ਨੂੰ ਅੱਗੇ ਲੈ ਕੇ ਜਾਂਦੇ ਹੋਏ ਅੱਜ ਅਸੀਂ ਆਪਣੇ ਚਲਦੇ ਵਿਸ਼ੇ ਮਸ਼ਹੂਰ ਪੰਜਾਬੀ ਅਖਾਣ / Famous Punjabi Akhaan ਦਾ ਅਗਲਾ ਹਿੱਸਾ ਮਸ਼ਹੂਰ ਪੰਜਾਬੀ ਅਖਾਣ – 22/ Famous Punjabi Akhaan – 22 ਲੈ ਕੇ ਆਏ ਹਾਂ। ਆਸ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਵੇਗਾ।
1. ਪੈਸਾ ਗੰਠ ਤੇ ਬਾਣੀ ਕੰਠ/ ਪੈਸਾ ਖੋਟਾ ਆਪਣਾ ਬਾਣੀਏ ਨੂੰ ਕੀ ਦੋਸ਼
– ਇਸ ਅਖਾਣ ਦੀ ਵਰਤੋਂ ਇਹ ਦੱਸਣ ਲਈ ਕੀਤੀ ਜਾਂਦੀ ਹੈ ਕਿ ਬੰਦੇ ਕੋਲ ਕੁਝ ਪੈਸਾ ਜ਼ਰੂਰੀ ਹੋਣਾ ਚਾਹੀਦਾ ਹੈ ਤੇ ਵਿੱਦਿਆ ਜ਼ਰੂਰ ਪੜ੍ਹਨੀ ਚਾਹੀਦੀ ਹੈ। ਭਾਵ ਇਹ ਹੈ ਕਿ ਜੇ ਕਸੂਰ ਆਪਣੇ ਹੀ ਕਿਸੇ ਦਾ ਹੋਵੇ ਤਾਂ ਉਸ ਲਈ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਉਣਾ ਉਚਿਤ ਨਹੀਂ।
2. ਪੱਗ ਵੇਚ ਕੇ ਘਿਓ ਨਹੀਂ ਖਾਈਦਾ
(ਭਾਵ ਹੈ ਕਿ ਆਪਣਾ ਵਿਤ ਦੇਖ ਕੇ ਖ਼ਰਚ ਕਰਨਾ ਚਾਹੀਦਾ ਹੈ ਅਤੇ ਵਿੱਤੋਂ ਵੱਧ ਖ਼ਰਚ ਨਹੀਂ ਕਰਨਾ ਚਾਹੀਦਾ )
ਦੇਖ, ਤੈਨੂੰ ਆਪਣੀ ਧੀ ਦੇ ਵਿਆਹ ਉੱਪਰ ਵਿਤੋਂ ਬਾਹਰਾ ਖ਼ਰਚ ਕਰਨ ਦੀ ਜ਼ਰੂਰਤ ਨਹੀਂ। ਸ਼ਰੀਕਾਂ ਨੂੰ ਕਹਿਣ ਦੇ ਜੋ ਕਹਿੰਦੇ ਹਨ, ਤੂੰ ਚੁੱਪ ਕਰ ਕੇ ਸਾਦਾ ਵਿਆਹ ਕਰ ਲੈ। ਅਖੇ, ‘ਪੱਗ ਵੇਚ ਕੇ ਘਿਓ ਨਹੀਂ ਖਾਈਦਾ।
3. ਪੁੱਤਰ ਕਪੁੱਤਰ ਹੋ ਸਕਦੇ ਹਨ, ਮਾਪੇ ਕੁਮਾਪੇ ਨਹੀਂ ਹੁੰਦੇ
ਜਦੋਂ ਮਾਪੇ ਪੁੱਤਰਾਂ ਦੀ ਕੋਈ ਭੁੱਲ ਮੁਆਫ਼ ਕਰਦੇ ਹਨ ਜਾਂ ਪੁੱਤਰ ਮਾਪਿਆਂ ਤੋਂ ਮਾਫ਼ੀ ਮੰਗਦੇ ਹਨ, ਤਦ ਇਹ ਅਖਾਣ ਵਰਤੀ ਜਾਂਦੀ ਹੈ।
ਪੰਜਾਬੀ ਵਿੱਚ ਹੋਰ ਵੀ ਵਿਸ਼ੇ ਪੜ੍ਹਨ ਲਈ 👉CLICK ਕਰੋ।
4. ਪਾਣੀ ਭਰਨ ਸੁਆਣੀਆਂ, ਰੰਗੋ ਰੰਗ ਘੜੇ, ਭਰਿਆਂ ਉਸ ਦਾ ਜਾਣੀਏ, ਜਿਸ ਦਾ ਤੋੜ ਚੜ੍ਹੇ
ਇਸ ਅਖਾਣ ਦੀ ਵਰਤੋਂ, ਇਹ ਦੱਸਣ ਲਈ ਕੀਤੀ ਜਾਂਦੀ ਹੈ ਕਿ ਸੰਸਾਰ ਵਿੱਚ ਉਸੇ ਦਾ ਜੀਵਨ ਸਫ਼ਲ ਹੈ, ਜਿਸ ਨੇ ਆਦਰ – ਮਾਣ ਸਹਿਤ ਜੀਵਨ ਬਤੀਤ ਕੀਤਾ ਹੈ।
5. ਪਰ ਅਧੀਨ ਸੁਪਨੇ ਸੁੱਖ ਨਾਹੀਂ –
(ਇਸ ਅਖਾਣ ਦੀ ਵਰਤੋਂ ਇਹ ਦੱਸਣ ਲਈ ਹੁੰਦੀ ਹੈ ਕਿ ਗੁਲਾਮੀ ਵਿੱਚ ਸੁੱਖ ਨਹੀਂ ਪ੍ਰਾਪਤ ਹੋ ਸਕਦਾ)
ਗੁਲਾਮ ਦੀ ਵੀ ਕੋਈ ਜ਼ਿੰਦਗੀ ਹੈ ਅਖੇ, ਪਰ ਅਧੀਨ ਸੁਪਨੇ ਸੁੱਖ ਨਾਹੀਂ।
6. ਪੰਜੇ – ਘਿਓ ‘ਚ ਤੇ ਸਿਰ ਕੜਾਹੀ ਚ
ਜਦੋਂ ਕਿਸੇ ਨੂੰ ਲਾਭ ਉਠਾਉਣ ਦਾ ਪੂਰਾ ਮੌਕਾ ਮਿਲਿਆ ਹੋਵੇ, ਤਾਂ ਕਹਿੰਦੇ ਹਨ
7. ਪ੍ਰੀਤ ਘਟੇ ਮਿਤ ਕੇ ਨਿਤ ਜਾਏ
(ਇਸ ਅਖਾਣ ਦੀ ਵਰਤੋਂ ਇਹ ਦੱਸਣ ਲਈ ਕੀਤੀ ਜਾਂਦੀ ਹੈ ਕਿ ਸੱਜਣਾ ਮਿੱਤਰਾਂ ਦੇ ਘਰ ਆਣ – ਜਾਣ ਨਾਲ ਕਦਰ ਤੇ ਮਿੱਤਰਤਾ ਘੱਟ ਜਾਂਦੀ ਹੈ
ਤੁਹਾਨੂੰ ਹਰ ਰੋਜ਼ ਆਪਣੇ ਸਹੁਰੇ ਘਰ ਹੀ ਨਹੀਂ ਤੁਰੇ ਰਹਿਣਾ ਚਾਹੀਦਾ ਇਸ ਤਰ੍ਹਾਂ ਬੰਦੇ ਦੀ ਕਦਰ ਘਟ ਜਾਂਦੀ ਹੈ। ਸਿਆਣੇ ਕਹਿੰਦੇ ਹਨ, ‘ਪ੍ਰੀਤ ਘਟੇ ਮਿਤ ਕੇ ਨਿਤ ਜਾਏ।
8. ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ
(ਜਦੋਂ ਕੋਈ ਗੱਲੀ – ਬਾਤੀਂ ਹਾਂ ਕਰੀ ਜਾਏ, ਪਰ ਕਰੇ ਕਰਾਏ ਕੁਝ ਨਾ)
ਸਾਡੇ ਸਕੂਲ ਦੀ ਚਪੜਾਸੀ ਬੜੀ ਚੁਸਤ ਹੈ। ਉਸ ਨੂੰ ਕੋਈ ਕੰਮ ਕਹੋ ਇਨਕਾਰ ਨਹੀਂ ਕਰਦੀ ਪਰੰਤੂ ਉਸਨੇ ਕੰਮ ਕਦੇ ਵੇਲੇ ਸਿਰ ਨਹੀਂ ਕੀਤਾ। ਉਸ ਦੀ ਉਹ ਗੱਲ ਹੈ ‘ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ।
9. ਪੁੱਟਿਆ ਪਹਾੜ ਨਿਕਲਿਆ ਚੂਹਾ
ਜਦੋਂ ਸਖ਼ਤ ਮਿਹਨਤ ਕਰਨ ਮਗਰੋਂ ਕੋਈ ਮਾਮੂਲੀ ਜਿਹੀ ਚੀਜ਼ ਹੱਥ ਲੱਗੇ।
ਸਾਰੀ ਰਾਤ ਸਾਡੇ ਮੁਹੱਲੇ ਵਿੱਚ ਚੋਰ – ਚੋਰ ਦੀਆਂ ਅਵਾਜ਼ਾਂ ਆਉਂਦੀਆਂ ਰਹੀਆਂ। ਪਰੰਤੂ ਸ਼ੱਕ ਵਾਲੀ ਜਗ੍ਹਾਂ ਤੇ ਡਰਦਾ ਮਾਰਿਆ ਕੋਈ ਜਾਣ ਲਈ ਤਿਆਰ ਨਹੀਂ ਸੀ। ਆਖ਼ਰ ਮੈਂ ਹਿੰਮਤ ਕਰ ਕੇ ਜਾ ਕੇ ਦੇਖਿਆ ਇੱਕ ਕਤੂਰਾ ਹਿਲ – ਜੁਲ ਕਰ ਰਿਹਾ ਸੀ। ਮੈਂ ਸਾਰਿਆਂ ਨੂੰ ਸੱਦ ਕੇ ਉਹ ਦ੍ਰਿਸ਼ ਦਿਖਾਇਆ ਤਾਂ ਸਾਰੇ ਕਹਿਣ ਲੱਗੇ, “ਪੁੱਟਿਆ ਪਹਾੜ ਨਿਕਲਿਆ ਚੂਹਾ।
10. ਪੜ੍ਹੇ ਫਾਰਸੀ ਵੇਚੇ ਤੇਲ, ਵੇਖੋ ਕਰਮਾਂ ਦਾ ਖੇਲ
ਜਦੋਂ ਕੋਈ ਬੰਦਾ ਚੰਗਾ ਪੜ੍ਹ – ਲਿਖ ਕੇ ਵੀ ਅਨਪੜਾਂ ਦੇ ਕਰਨ ਵਾਲਾ ਸਧਾਰਨ ਕੰਮ ਮਜ਼ਬੂਰੀ ਵੱਸ ਕਰੇ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ। ਇਸ ਅਖਾਣ ਵਿੱਚ ਪੜ੍ਹਾਈ ਦੀ ਬੇਕਦਰੀ ਦੱਸੀ ਗਈ ਹੈ।
11. ਪੱਲੇ ਨਹੀਂ ਧੇਲਾ ਕਰਦੀ ਮੇਲਾ – ਮੇਲਾ
ਇਹ ਅਖਾਣ ਉਸ ਆਦਮੀ ਲਈ ਵਰਤਿਆ ਜਾਂਦਾ ਹੈ। ਜਿਸ ਦੇ ਕੋਲ਼ ਪੈਸੇ ਤਾਂ ਨਾ ਹੋਣ ਪਰ ਸਕੀਮਾਂ ਲੱਖਾਂ ਦੀਆਂ ਬਣਾਵੇ।
12. ਪੱਠੇ ਖਾ ਗਈ ਗਾਂ, ਗੁੱਸਾ ਵੱਛੇ ਤੇ
Loading Likes...ਕੰਮ ਕੋਈ ਹੋਰ ਵਿਗੜੇ ਤੇ ਗੁੱਸਾ ਕਿਸੇ ਹੋਰ ਤੇ ਕੱਢਿਆ ਜਾਵੇ, ਤਾਂ ਕਹਿੰਦੇ ਹਨ।