ਮਸ਼ਹੂਰ ਪੰਜਾਬੀ ਅਖਾਣ – 11/ Famous Punjabi Akhaan – 11
ਪੰਜਾਬੀ ਦੀ ਅਗਲੀ ਜਮਾਤ ਵਿਚ ਅੱਜ ਕਰਦੇ ਹਾਂ ‘ਮਸ਼ਹੂਰ ਪੰਜਾਬੀ ਅਖਾਣ – 11/ Famous Punjabi Akhaan – 11‘ ਅਤੇ ਉਹਨਾਂ ਦੀ ਵਰਤੋਂ।
1. ਖਾਣੇ ਛੋਲੇ ਡਕਾਰ ਬਦਾਮਾਂ ਦੇ
(ਜਦੋਂ ਭੁੱਖਾਂ ਸ਼ੁਕੀਨ ਅਮੀਰੀ ਦੀਆਂ ਗੱਲਾਂ ਕਰੇ) –
ਨਰੇਸ਼ ਦੇ ਘਰ ਦਾ ਮਸਾਂ ਗੁਜਾਰਾ ਚੱਲਦਾ ਹੈ, ਇੱਕ ਦਿਨ ਆਖਣ ਲੱਗਾ ਅਸੀਂ ਵੀ ਫ਼ਰਿੱਜ ਲੈਣਾ ਹੈ। ਇਹ ਸੁਣ ਕੇ ਭੋਲੀ ਨੇ ਝੱਟ ਕਿਹਾ ਛੱਡ ਓਏ, ਖਾਣੇ ਛੋਲੇ ਡਕਾਰ ਬਦਾਮਾਂ ਦੇ ਮਾਰਨੇ ਕੋਈ ਤੇਰੇ ਕੋਲੋ ਸਿੱਖੇ।
2. ਖਵਾਜੇ ਦਾ ਗਵਾਹ ਡੱਡੂ
(ਜਦੋਂ ਝੂਠੇ ਦੀ ਗਵਾਹੀ ਝੂਠਾ ਹੀ ਦੇਵੇ) –
ਜਦੋਂ ਯਮਨ ਰਾਜੂ ਨੇ ਰਿਸ਼ਭ ਦੇ ਹੱਕ ਵਿੱਚ ਗੱਲ ਕੀਤੀ ਤਾਂ ਥਾਣੇਦਾਰ ਕਹਿਣ ਲੱਗਾ, ਚੁੱਪ ਕਰ ਉਏ ਅਖੇ ਖਵਾਜੇ ਦਾ ਗਵਾਹ ਡੱਡੂ, ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ ਹਾਂ।
3. ਖੋਟਾ ਪੁੱਤ ਤੇ ਖੋਟਾ ਪੈਸਾ ਵੇਲੇ ਸਿਰ ਕੰਮ ਆ ਜਾਂਦਾ ਹੈ
(ਮਾੜੀ ਚੀਜ਼ ਵੀ ਔਖੇ ਵੇਲੇ ਕੰਮ ਸਾਰ ਦਿੰਦੀ ਹੈ) –
ਮੇਰਾ ਨਵਾਂ ਮੁਬਾਇਲ ਖ਼ਰਾਬ ਹੋ ਗਿਆ। ਨਵਾਂ ਲੈਣ ਦੀ ਸਮਰੱਥਾ ਨਹੀਂ ਸੀ। ਮੈਂ ਆਪਣੇ ਭਰਾ ਦਾ ਇੱਕ ਪੁਰਾਣਾ ਮੁਬਾਇਲ ਲੈ ਕੇ ਕੰਮ ਚਲਾਇਆ। ਮੈਂ ਕਿਹਾ ਖੋਟਾ ਪੁੱਤ ਤੇ ਖੋਟਾ ਪੈਸਾ ਵੇਲੇ ਸਿਰ ਕੰਮ ਆ ਜਾਂਦੇ ਹਨ।
4. ਖੇਤੀ ਖਸਮਾਂ ਸੇਤੀ
(ਆਪਣੇ ਕੰਮ ਦਾ ਖ਼ਿਆਲ ਆਪ ਰੱਖਣਾ ) –
ਜਸਵਿੰਦਰ ਆਪਣੀ ਦੁਕਾਨ ਨੌਕਰਾਂ ਸਹਾਰੇ ਛੱਡ ਕੇ ਆਪ ਸਾਰਾ ਦਿਨ ਘੁੰਮਦੀ – ਫਿਰਦੀ ਰਹਿੰਦੀ ਹੈ। ਹੁਣ ਜਦੋਂ ਦੁਕਾਨ ਵਿੱਚ ਨੁਕਸਾਨ ਹੋਣ ਲੱਗ ਪਿਆ ਤਾਂ ਉਸ ਨੂੰ ਹੋਸ਼ ਆਈ ਏ। ਸਿਆਣੇ ਠੀਕ ਕਹਿੰਦੇ ਹਨ, ਖੇਤੀ ਖਸਮਾਂ ਸੇਤੀ।
ਪੰਜਾਬੀ ਵਿਆਕਰਣ ਦੀ ਹੋਰ ਜਾਣਕਾਰੀ ਵਾਸਤੇ 👉 ਕਲਿੱਕ/CLICK ਕਰੋ।
5. ਖਾਣ – ਪੀਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ
(ਜਦੋਂ ਮਿਹਨਤ ਤਾਂ ਕੋਈ ਕਰੇ ਪਰ ਉਸ ਦਾ ਲਾਭ ਕੋਈ ਹੋਰ ਲੈ ਜਾਵੇ) –
ਨਰੇਸ਼ ਸਾਰਾ ਦਿਨ ਟੈਂਪੂ ਚਲਾ ਕੇ ਗੁਜ਼ਾਰੇ ਲਈ ਪੈਸੇ ਕਮਾਉਂਦਾ ਹੈ ਪਰ ਉਸ ਦੀ ਪਤਨੀ ਫ਼ਜ਼ੂਲ ਖ਼ਰਚੀ ਵਿਚ ਉਡਾ ਦਿੰਦੀ ਹੈ। ਸਾਰੇ ਹੱਸਦੇ ਹਨ ਖਾਣ – ਪੀਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ।
6. ਖੂਹ ਪੁੱਟਦੇ ਨੂੰ ਖਾਤਾ ਤਿਆਰ
(ਕਿਸੇ ਬੁਰਾ ਕੰਮ ਕਰਨ ਵਾਲੇ ਦਾ ਆਪਣਾ ਬੁਰਾ ਹੋ ਜਾਂਦਾ ਹੈ) –
ਕੁਝ ਗੁੰਡੇ ਜਸਵਿੰਦਰ ਸਿੰਘ ਨੂੰ ਬੱਸ ਹੇਠ ਦੇ ਕੇ ਮਾਰਨ ਦਾ ਯਤਨ ਕਰ ਰਹੇ ਸਨ ਕਿ ਉਨ੍ਹਾਂ ਦੀ ਆਪਣੀ ਕਾਰ ਹੀ ਟਰੱਕ ਵਿੱਚ ਜਾ ਲੱਗੀ ਤੇ ਉਹ ਮਰ ਗਏ। ਠੀਕ ਹੀ ਤਾਂ ਕਹਿੰਦੇ ਨੇ ਖੂਹ ਪੁੱਟਦੇ ਨੂੰ ਖਾਤਾ ਤਿਆਰ।
ਪੰਜਾਬੀ ਵਿਚ ਹੋਰ ਮਸ਼ਹੂਰ ਅਖਾਣ ਪੜ੍ਹਨ ਲਈ ਇੱਥੇ👉 CLICK ਕਰੋ।
Loading Likes...