ਅੰਗਰੇਜ਼ੀ ਦੇ ਮੁਹਾਵਰੇ/ English idioms – 2
1. Lies have no wings
ਝੂਠ ਦੇ ਖੰਭ / ਪੈਰ ਨਹੀਂ ਹੁੰਦੇ, ਝੂਠ ਜਲਦੀ ਹੀ ਫੜਿਆ ਜਾਂਦਾ ਹੈ, ਝੂਠ ਬਹੁਤੀ ਦੇਰ ਨਹੀਂ ਚਲ ਸਕਦਾ।
2. Lies have short legs.
ਝੂਠ ਦੇ ਪੈਰ ਛੋਟੇ ਹੁੰਦੇ ਹਨ, ਝੂਠ ਬਹੁਤ ਦੂਰ ਤਕ ਨਹੀਂ ਸਕਦਾ।
3. Lie to one ‘s work.
ਪੂਰੇ ਉਤਸ਼ਾਹ ਨਾਲ ਕੰਮ ਕਰਨਾ।
4. Lie up.
ਬੀਮਾਰੀ ਦੇ ਕਾਰਨ ਕੰਮ ਨਾ ਕਰਨਾ,
ਆਰਾਮ ਕਰਨਾ।
5. Lie with a latchet
ਬਹੁਤ ਵੱਡਾ ਝੂਠ
6. Lie with one’s father.
ਮਰ ਜਾਣਾ।
7. Life and soul of the party.
ਜੀਵੰਤ, ਜ਼ਿਦਾਦਿਲ, ਹੁੱਲੜਬਾਜ
8. Life is half Spent before we know what it is.
ਅਸੀਂ ਜਦੋਂ ਤਕ ਜ਼ਿੰਦਗੀ ਨੂੰ ਪਛਾਣੀਏ, ਉਹ ਅੱਧੀ ਲੰਘ ਜਾਂਦੀ ਹੈ।
9. Life is made up of little things.
ਜ਼ਿੰਦਗੀ ਛੋਟੀਆਂ – ਛੋਟੀਆਂ ਚੀਜ਼ਾਂ ਨਾਲ ਬਣਦੀ ਹੈ।
10. Lend a hand.
ਹੱਥ ਫੜਣਾ, ਸਹਾਇਤਾ ਕਰਨਾ, ਹੱਥ ਵਧਾਉਣਾ।
11. Lend an ear.
ਸੁਣਨਾ, ਧਿਆਨ ਦੇਣਾ
12. Length begets loathing.
ਅੱਖਾਂ ਤੋਂ ਦੂਰ, ਦਿਲ ਤੋਂ ਦੂਰ, ਫਾਸਲੇ ਵਧੇ, ਪ੍ਰੇਮ ਘਟਿਆ, ਸਮਾਂ ਜਾਂ ਸਥਾਨ ਦੇ ਫਾਸਲੇ ਦੂਰੀਆਂ ਵਧਾਉਂਦੇ ਹਨ।
13. Leopard can’t change its spots. (and) Leopard does not change his spots.
ਕੁਦਰਤ ਨਹੀਂ ਬਦਲਦੀ, ਕੁੱਤੇ ਦੀ ਪੂਛ 12 ਸਾਲ ਬਾਅਦ ਬੋਤਲ ‘ਚੋਂ ਕੱਢੀ ਪਰ ਫਿਰ ਵੀ ਟੇਢੀ ਦੀ ਟੇਢੀ।
14. Lift up one’s head.
ਡਿਗ ਕੇ ਸੰਭਲਣਾ।
15. Light as air.
ਫੁੱਲ / ਹਵਾ/ ਗੁਬਾਰੇ ਦੀ ਤਰ੍ਹਾਂ ਹਲਕਾ।
ਅੰਗਰੇਜ਼ੀ ਦੇ ਹੋਰ ਵੀ ਮੁਹਾਵਰੇ/ English idioms ਲਈ CLICK ਕਰੋ।
Loading Likes...