ਅਲਫਾਜ਼ ਖ਼ਤਮ ਹੋ ਗਏ ਲੱਗਦਾ
‘ਅਲਫਾਜ਼’ ਲਗਦਾ ਤੇਰੇ ਖ਼ਤਮ ਹੋ ਗਏ ਨੇ
ਸਾਰੇ ਹੀ ਅਲਫਾਜ਼
ਨਹੀਂ ਤਾਂ ਬਹੁਤ ਕੁੱਝ ਹੈ ਤੇਰੇ ਕੋਲ ਕਹਿਣ ਨੂੰ।
ਅੱਖਰ ਅੱਖਰ ਜੋੜ ਕੇ
ਜੋ ਅਲਫਾਜ਼ ਬਣਿਆ
ਉਸੇ ਨਾਲ ਇੱਕ ਦਿਨ ਇਹ ‘ਅਲਫਾਜ਼’ ਬਣੇਗਾ
ਬਣੇਗਾ ਜ਼ਰੂਰ ਮੈਨੂੰ ਯਕੀਨ ਹੈ।
ਪਰ ਕੁੱਝ ਲਫ਼ਜ਼ ਰਹਿ ਗਏ ਨੇ
ਕੁੱਝ ਅਣਕਹੇ ਲਫ਼ਜ਼
ਤੇਰੇ ਹੋਣ ਨਾਲ ਪੂਰੇ ਜ਼ਰੂਰ ਹੋਣਗੇ
ਜੋ ਨਹੀਂ ਹੋਏ ਪੂਰੇ
ਇਹ ਅਲਫਾਜ਼ ਮੇਰੇ।
ਕੋਸ਼ਿਸ਼ ਕਰਦਾ ਰਹਾਂਗਾ ਮੈਂ
ਕੋਈ ਮਾਂ ਦੇ ਢਿੱਡੋਂ ਤਾਂ ਨਹੀਂ ਸਿੱਖਦਾ
ਜੋੜਦਾ ਰਹਾਂਗਾ ਮੈਂ
ਨਿੱਕੇ ਨਿੱਕੇ ਅਲਫਾਜ਼ ਇੱਦਾਂ ਹੀ
ਤੇ ਮੈਨੂੰ ਜ਼ਕੀਨ ਏ
ਇੱਕ ਦਿਨ ਮੈ
ਉਸਦੀ ਰਹਿਮਤ ਤੇ ਪਿਆਰ ਸਦਕਾ
ਨਿੱਕੇ – ਨਿੱਕੇ ਅਲਫਾਜ਼ ਜੋੜਦਾ ਜੋੜਦਾ
ਇਕ ਦਿਨ ਜ਼ਰੂਰ
ਮੁਕੰਮਲ ‘ਅਲਫਾਜ਼’ ਬਣਾਂਗਾ।
Loading Likes...