ਜਿੰਮੀਕੰਦ ਬਾਰੇ/ Elephant Foot
ਅੱਜ ਅਸੀਂ ਗੱਲ ਕਰਾਂਗੇ ਜ਼ਿਮੀਕੰਦ ਬਾਰੇ। ਜ਼ਿਮੀਕੰਦ ਇੱਕ ਜੜ੍ਹ ਹੁੰਦੀ ਹੈ, ਇਸਨੂੰ ‘ਐਲੀਫੈਂਟ ਫੀਟ’ ਜਾਂ ‘ਸੁਰਨ’ ਵੀ ਕਿਹਾ ਜਾਂਦਾ ਹੈ ਤੇ ਜਿਸਨੂੰ ਅਸੀਂ ਸਬਜੀ ਦੇ ਰੂਪ ਵਿੱਚ ਆਪਣੇ ਘਰਾਂ ਵਿੱਚ ਵਰਤਦੇ ਹਾਂ ਜੋ ਕਿ 30 ਕਿਲੋ ਤੱਕ ਵੀ ਹੋ ਸਕਦੀ ਹੈ।
ਜ਼ਿਮੀਕੰਦ, ਜਿਨ੍ਹਾਂ ਨੂੰ ਸ਼ੂਗਰ ਦੀ ਸ਼ਿਕਾਇਤ ਹੋਵ ਉਹਨਾਂ ਵਾਸਤੇ ਬਹੁਤ ਹੀ ਲਾਹੇਮੰਦ ਸਬਜੀ ਹੈ।
ਇਸ ਵਿਚ ਕੈਲਸ਼ੀਅਮ ਚੰਗੀ ਮਾਤਰਾ ਵਿੱਚ ਹੋਣ ਕਰਕੇ ਹੱਡੀਆਂ ਨੂੰ ਮਜਬੂਤ ਬਣਾਉਂਦਾ ਹੈ।
ਜਿਨ੍ਹਾਂ ਨੂੰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਉਹਨਾਂ ਵਾਸਤੇ ਇਹ ਬਹੁਤ ਲਾਹੇਮੰਦ ਸਬਜੀ ਹੁੰਦੀ ਹੈ ਕਿਉਂਕਿ ਇਸ ਵਿੱਚ ਫਾਈਬਰ ਵੀ ਚੰਗੀ ਮਾਤਰਾ ਵਿੱਚ ਹੁੰਦਾ ਹੈ।
ਜ਼ਿਮੀਕੰਦ ਬਵਾਸੀਰ ਰੋਗੀਆਂ ਵਾਸਤੇ ਅਤੇ ਜਿਨ੍ਹਾਂ ਨੂੰ ਗਠੀਏ ਦੀ ਕੋਈ ਬਿਮਾਰੀ ਹੈ ਉਹਨਾਂ ਵਾਸਤੇ ਬਹੁਤ ਲਾਹੇਮੰਦ ਹੈ।
ਇਸ ਵਿੱਚ ਆਇਰਨ ਦੀ ਚੰਗੀ ਮਾਤਰਾ ਹੁੰਦੀ ਹੈ।
ਖੂਨ ਦੀ ਕਮੀ ਨੂੰ ਵੀ ਠੀਕ ਕਰਨ ਵਿੱਚ ਮਦਦ ਕਰਦਾ ਹੈ।
ਸ਼ਰੀਰ ਵਿੱਚ ਕੈਲੋਸਟ੍ਰੋਲ ਨੂੰ ਠੀਕ ਰੱਖਦਾ ਹੈ।
ਜ਼ਿਮੀਕੰਦ ਦਾ ਸੇਵਣ ਕਰਨ ਨਾਲ ਸਾਡੇ ਸ਼ਰੀਰ ਦੀ ਚਰਬੀ ਘੱਟਦੀ ਹੈ ਤੇ ਸ਼ਰੀਰ ਦਾ ਮੋਟਾਪਾ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ। ਪਰ ਮੋਟਾਪਾ ਘਟਾਉਣ ਵਾਸਤੇ ਇਸ ਨੂੰ ਤਲ ਕੇ ਨਹੀਂ ਖਾਣਾ ਚਾਹੀਦਾ ਹੈ।
ਜੇ ਕਿਸੇ ਨੂੰ ਵੀ, ਚਮੜੀ ਦਾ ਕੋਈ ਵੀ ਰੋਗ ਹੋਵੇ, ਤਾਂ ਇਸਨੂੰ ਨਾ ਵਰਤਣਾ ਹੀ ਬੇਹਤਰ ਹੈ।
ਗਰਭਵਤੀ ਔਰਤਾਂ ਨੂੰ ਵੀ ਇਸਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।
ਦਿੱਲ ਦੀਆਂ ਬਿਮਾਰੀਆਂ ਵਾਸਤੇ ਤਾਂ ਇਹ ਬਹੁਤ ਹੀ ਲਾਹੇਮੰਦ ਹੈ ਪਰ ਗੰਭੀਰ ਬਿਮਾਰੀ ਹੋਵੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਜ਼ਿਮੀਕੰਦ ਇੱਕ ਵਧੀਆ ਸਬਜੀ ਹੈ ਜੋ ਕਿ ਅਸੀਂ ਕਈ ਬਿਮਾਰੀਆਂ ਨੂੰ ਰੋਕਣ ਵਾਸਤੇ ਵਰਤ ਸਕਦੇ ਹਾਂ। ਪਰ ਹਰ ਬਿਮਾਰੀ ਵਿੱਚ ਡਾਕਟਰ ਦੀ ਸਲਾਹ ਜ਼ਰੂਰ ਲਵੋ।