ਪੰਜਾਬ ਵਿਚ ਬਿਜਲੀ ਦੀਆਂ ਦਰਾਂ ਵਿਚ ਭਾਰੀ ਕਟੌਤੀ
ਦੀਵਾਲੀ ਤੋਂ ਪਹਿਲਾਂ ਹੀ ਪੰਜਾਬ ਵਿਚ ਚੰਨੀ ਸਰਕਾਰ ਨੇ ਇੱਕ ਨਵਾਂ ਧਮਾਕਾ, ਜੋ ਕਿ ਬਿਜਲੀ ਦਿਆਂ ਦਰਾਂ ਨੂੰ ਘਟਾ ਕੇ ਕੀਤਾ।
ਹੁਣ 7 ਕਿਲੋਵਾਟ ਤੱਕ ਦੇ ਲੋਡ ਵਾਲੇ ਘਰੇਲੂ ਖਪਤਕਾਰਾਂ ਨੂੰ 3 ਰੁਪਏ ਪ੍ਰਤੀ ਯੂਨਿਟ ਸਸਤੀ ਬਿਜਲੀ ਮਿਲੇਗੀ। ਬਿਜਲੀ ਦੀਆਂ ਦਰਾਂ ਘਟਾਉਣ ਨਾਲ ਪੰਜਾਬ ਸਰਕਾਰ ਤੇ ਸਾਲਾਨਾ 3316 ਕਰੋੜ ਦਾ ਵਿੱਤੀ ਬੋਝ ਪਵੇਗਾ।
ਪੰਜਾਬ ਸਰਕਾਰ ਬਿਜਲੀ ਖਰੀਦ ਦੀ ਕੀਮਤ ਨੂੰ ਘਟਾਏਗੀ। ਇਸ ਦਾ ਸਿੱਧਾ ਲਾਭ ਖਪਤਕਾਰਾਂ ਨੂੰ ਦਿੱਤਾ ਜਾਵੇਗਾ। ਪੰਜਾਬ ਸਰਕਾਰ ਨੇ ਗੋਇੰਦਵਾਲ ਸਾਹਿਬ ਦੇ ਜੀ.ਵੀ.ਕੇ. ਥਰਮਲ ਪਲਾਂਟ ਦੇ ਬਿਜਲੀ ਖਰੀਦ ਸਮਝੌਤੇ ਨੂੰ ਰੱਦ ਕਰਨ ਲਈ ਨੋਟਿਸ ਭੇਜ ਦਿੱਤਾ ਹੈ।
- ਹੁਣ 2 ਕਿਲੋਵਾਟ ਤਕ ਦਾ ਲੋਡ ਹੋਣ ਤੇ, 0 ਤੋਂ 100 ਯੂਨਿਟ ਖਪਤ ਤਕ 1.19 ਰੁਪਏ ਪ੍ਰਤੀ ਯੂਨਿਟ, 101 ਤੋਂ 300 ਯੂਨਿਟ ਖਪਤ ਤਕ 4.01 ਰੁਪਏ ਪ੍ਰਤੀ ਯੂਨਿਟ ਅਤੇ 300 ਯੂਨਿਟ ਤੋਂ ਵੱਧ ਖਪਤ ਹੋਣ ਤੇ 5.76 ਰੁਪਏ ਪ੍ਰਤੀ ਯੂਨਿਟ ਖਪਤਵਾਰਾਂ ਨੂੰ ਦੇਣਾ ਪਵੇਗਾ।
- ਤੇ 2 ਤੋਂ 7 ਕਿਲੋਵਾਟ ਤਕ ਦਾ ਲੋਡ ਹੋਣ ਤੇ, 0 ਤੋਂ 100 ਯੂਨਿਟ ਖਪਤ ਤਕ 1.49 ਰੁਪਏ ਪ੍ਰਤੀ ਯੂਨਿਟ, 101 ਤੋਂ 300 ਯੂਨਿਟ ਖਪਤ ਤਕ 4.01 ਰੁਪਏ ਪ੍ਰਤੀ ਯੂਨਿਟ ਅਤੇ 300 ਤੋਂ ਵੱਧ ਯੂਨਿਟ ਖਪਤ ਹੋਣ ਤੇ 5.76 ਰੁਪਏ ਪ੍ਰਤੀ ਯੂਨਿਟ ਬਿਜਲੀ ਦਾ ਖਰਚ ਖਪਤਵਾਰਾਂ ਨੂੰ ਦੇਣਾ ਪਵੇਗਾ।