ਡਾਇਬਟਿਕ ਫੁੱਟ /Diabetic foot

ਡਾਇਬਟਿਕ ਫੁੱਟ /Diabetic foot

ਅੱਜਕਲ ‘ਡਾਇਬਟਿਕ ਫੁੱਟ /Diabetic foot‘ ਨਾਂ ਦਾ ਸ਼ਬਦ ਅਕਸਰ ਲੋਕਾਂ ਤੋਂ ਸੁਣਦੇ ਹੋਵੋਗੇ ਅਤੇ ਇਹ ਵੀ ਸੁਣਦੇ ਹੋਵੋਗੇ ਕਿ ਤੁਹਾਡੇ ਮਿੱਤਰ ਦੇ ਰਿਸ਼ਤੇਦਾਰ ਜਾਂ ਜਾਣ – ਪਛਾਣ ਵਾਲਿਆਂ ਨੂੰ ‘ਡਾਇਬਟਿਕ ਫੁੱਟ’ ਹੈ ਜਾਂ ਕਾਫੀ ਇਲਾਜ ਚੱਲਿਆ ਪਰ ਅਖੀਰ ਵਿਚ ਪੈਰ ਦੀ ਉਂਗਲੀ ਜਾਂ ਅਗਲਾ ਹਿੱਸਾ ਕੱਟਣਾ ਪਿਆ। ਕਦੇ – ਕਦੇ ਸਹੀ ਇਲਾਜ ਦੀ ਘਾਟ ਵਿਚ ਪੂਰਾ ਪੈਰ ਹੀ ਕੱਟਣਾ ਪਿਆ। ਇਸ ਦੀ ਵਜ੍ਹਾ ਨਾਲ ਆਪਣੇ ਦੇਸ਼ ਵਿੱਚ ਸੌ ‘ਚੋਂ ਕਰੀਬ 10 ਲੋਕ ਆਪਣੇ ਪੈਰ ਗੁਆਉਂਦੇ ਹਨ। ਇਹਨਾ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਅੱਜ ਅਸੀਂ ‘ਡਾਇਬਟਿਕ ਫੁੱਟ /Diabetic foot’ ਵਿਸ਼ੇ ਤੇ ਚਰਚਾ ਕਰਾਂਗੇ ਤਾਂ ਜੀ ਇਸਦਾ ਧਿਆਨ ਰੱਖਿਆ ਜਾ ਸਕੇ।

ਕੀ ਹੁੰਦਾ ਹੈ ‘ਡਾਇਬਟਿਕ ਫੁੱਟ /Diabetic foot‘ ਦਾ ਅਰਥ ?

  • ਜੇਕਰ ਤੁਸੀਂ ਡਾਇਬਟੀਜ਼ ਦੇ ਸ਼ਿਕਾਰ ਹੋ, ਜੇਕਰ ਤੁਹਾਡੇ ਪੈਰਾਂ ਵਿਚ ਬੁਰੀ ਤਰ੍ਹਾਂ ਦਰਦ ਅਤੇ ਝਨਝਨਾਹਟ ਹੈ ਜਾਂ ਤਲਿਆਂ ‘ਵਿਚ ਸਾੜ ਪੈ ਰਿਹਾ ਹੈ ਤਾਂ ਤੁਸੀਂ ‘ਡਾਇਬਟਿਕ ਫੁੱਟ’ ਦੇ ਸ਼ਿਕਾਰ ਹੋ।
  • ਜੇਕਰ ਪੈਰਾਂ ਤੇ ਛਾਲੇ ਆਦਿ ਬਣ ਗਏ ਹਨ ਤਾਂ ‘ਡਾਇਬਟਿਕ ਫੁੱਟ ਹੋ ਸਕਦੇ ਹੋ।
  • ਜੇਕਰ ਪੈਰ ਵਿਚ ਸੱਟ ਲੱਗਣ ਜਾਂ ਕਿੱਲ ਜਾਂ ਕੰਡਾ ਚੁੰਭਣ ਤੋਂ ਬਾਅਦ ਜ਼ਖਮ ਬਣ ਜਾਂਦਾ ਹੈ, ਜੋ ਐਂਟੀਬਾਇਓਟਿਕ ਦੇ ਸੇਵਨ ਨਾਲ ਜਾਂ ਚਾਰ – ਪੰਜ ਡ੍ਰੇਸਿੰਗ ਕਰਨ ਤੋਂ ਬਾਅਦ ਵੀ ਭਰਨ ਦਾ ਨਾਂ ਨਹੀਂ ਲੈ ਰਿਹਾ ਤਾਂ ਤੁਸੀਂ ਯਕੀਨੀ ਤੌਰ ਤੇ ‘ਡਾਇਬਟਿਕ ਫੁਟ ਦੇ ਸ਼ਿਕਾਰ ਹੋ ਗਏ ਹੋ।
  • ਪੈਰ ਦੇ ਅੰਗੂਠੇ ਜਾਂ ਉਂਗਲੀ ਦਾ ਰੰਗ ਬਦਲ ਗਿਆ ਹੈ ਅਤੇ ਕਾਲੀ ਪੈਣ ਲੱਗੀ ਹੈ ਤਾਂ ‘ਡਾਇਬਟਿਕ ਫੁੱਟ ਹੋ ਗਿਆ ਹੈ।
  • ਜੇਕਰ ਕਿਤੇ ਪੈਰ ਫਿਸਲ ਕੇ ਡਿੱਗ ਪਏ ਜਾਂ ਮੋਚ ਆ ਗਈ ਅਤੇ ਕੁਝ ਦਿਨਾਂ ਤੋਂ ਬਾਅਦ ਤੁਹਾਨੂੰ ਇਹ ਲੱਗੇ ਕਿ ਪੈਰ ਦੀ ਬਣਤਰ ਬਦਲ ਗਈ ਹੈ ਤਾਂ ਦਰਦ ਤਾਂ ਚੱਲਣ ਵਿਚ ਨਾਂਹ ਦੇ ਬਰਾਬਰ ਹੈ ਪਰ ਪੈਰ ਥੋੜ੍ਹਾ ਟੇਢਾ ਜਿਹਾ ਹੋ ਗਿਆ ਹੈ ਅਤੇ ਦਬਾਅ ਵਾਲੀ ਥਾਂ ਲਾਲ ਰੰਗ ਦੇ ਨਿਸ਼ਾਨ ਬਣ ਗਏ ਹਨ ਤਾਂ ਤੁਹਾਡਾ ‘ਡਾਇਬਟਿਕ ਫੁੱਟ’ ਆਖਰੀ ਪੜਾਅ ਤੇ ਪਹੁੰਚ ਚੁੱਕਾ ਹੈ। ਇਸ ਸਥਿਤੀ ਨੂੰ ਮੈਡੀਕਲ ਭਾਸ਼ਾ ਵਿੱਚ ‘ਸ਼ਾਰਕੋਟ ਫੁਟ/ Charcot Foot’ ਕਹਿੰਦੇ ਹਨ।

ਡਾਇਬਟਿਕ ਫੁੱਟ /Diabetic foot ਹੋਣ ਦੇ ਕਾਰਨ……..

  • ਇਕ ਸਭ ਤੋਂ ਵੱਡਾ ਕਾਰਨ ਨਿਊਰੋਪੈਥੀ ਹੈ। ਇਹ ਦੋ ਤਰ੍ਹਾਂ ਦੇ ‘ਡਾਇਬਟਿਕ ਫੁੱਟ ਦੇ ਪੈਦਾ ਹੋਣ ਦਾ ਕਾਰਨ ਬਣਦੀ ਹੈ। ਇਹ ਇਕ ਪਾਸੇ ਪੈਰਾਂ ਦੀਆਂ ਮਾਸਪੇਸ਼ੀਆਂ ਨੂੰ ਕਮਜ਼ੋਰ ਕਰ ਦਿੰਦੀ ਹੈ, ਜਿਸ ਨਾਲ ਪੈਰ ਦੀਆਂ ਹੱਡੀਆਂ ਤੇ ਬੋਲੋੜਾ ਦਬਾਅ ਪੈਣ ਲੱਗਦਾ ਹੈ ਅਤੇ ਦਬਾਅ ਵਾਲੀ ਥਾਂ ਤੇ ਖੱਲ ਪਤਲੀ ਹੋਣ ਲੱਗਦੀ ਹੈ , ਨਤੀਜੇ ਵਜੋਂ, ਪੈਰਾਂ ਵਿਚ ਜ਼ਖਮ ਬਣਨ ਲੱਗਦੇ ਹਨ।
  • ਨਿਊਰੋਪੈਥੀ ਦਾ ਦੂਜਾ ਵੱਡਾ ਨੁਕਸਾਨ ਹੈ, ਪੈਰਾਂ ਤੇ ਲੱਤਾਂ ਦੀ ਸਕਿਨ ਵਿਚ ਲੋੜ ਤੋਂ ਵੱਧ ਖੁਸ਼ਕ ਹੋਣਾ, ਕਿਉਂਕਿ ਪਸੀਨਾ ਬਣਾਉਣ ਵਾਲੀਆਂ ਅਤੇ ਸਕਿਨ ਨੂੰ ਚਿਕਨਾ ਬਣਾਉਣ ਵਾਲੀਆਂ ਗ੍ਰੰਥੀਆਂ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ ਤੇ ਨਤੀਜੇ ਵਜੋਂ ਸਕਿਨ ਵਿਚ ਕੱਟ – ਫੱਟ ਅਤੇ ਗੱਡੇ ਬਣ ਜਾਂਦੇ ਹਨ ਅਤੇ ਹੌਲੀ – ਹੌਲੀ ਪੈਰਾਂ ਵਿਚ ਜ਼ਖਮ ਬਣਨ ਲੱਗਦੇ ਹਨ।

ਮਰੀਜ ਵਿਚ ਖੂਨ ਦੀ ਸਪਲਾਈ ਵਿਚ ਕਮੀ ਆਉਣ ਕਾਰਨ ਪੈਰਾਂ ਦੀਆਂ ਖੂਨ ਦੀਆਂ ਨਾੜੀਆਂ ਵਿਚ ਲਗਾਤਾਰ ਚਰਬੀ ਅਤੇ ਕੈਲਸ਼ੀਅਮ ਦਾ ਜਮ੍ਹਾ ਹੋਣਾ ਹੁੰਦਾ ਹੈ। ਇਸ ਨਾਲ ਦੋ ਨੁਕਸਾਨ ਹੁੰਦੇ ਹਨ ਇਕ ਪੈਰ ਅਤੇ ਲੱਤਾਂ ਦੀ ਖੱਲ ਵਿਚ ਭਰਪੂਰ ਖੂਨ ਨਹੀਂ ਪਹੁੰਚ ਪਾਉਂਦਾ। ਅਜਿਹੀ ਸਥਿਤੀ ਵਿਚ ਦਰਦ ਦੇ ਨਾਲ – ਨਾਲ ਚਮੜੀ ਦਾ ਰੰਗ ਬਦਲਣ ਲੱਗਦਾ ਹੈ। ਪੈਰਾਂ ਅਤੇ ਲੱਤਾਂ ਦੀਆਂ ਮਾਸਪੇਸ਼ੀਆਂ ਵਿਚ ਖੂਨ ਨਾ ਪਹੁੰਚਣ ਨਾਲ ਅਸਹਿਣਯੋਗ ਦਰਦ ਤੁਰਨ ਵਿਚ ਹੋਣਾ ਲੱਗਦਾ ਹੈ। ਇਲਾਜ ਵਿਚ ਦੇਰੀ ਹੋਈ ਤਾਂ ਅੱਗੇ ਚੱਲ ਕੇ ਪੈਰ ਦੇ ਅੰਗੂਠੇ ਅਤੇ ਉਂਗਲੀਆਂ ਕਾਲੀਆਂ ਪੈਣ ਲੱਗਦੀਆਂ ਹਨ।

ਸਿਹਤ ਨਾਲ ਸੰਬੰਧਿਤ ਹੋਰ ਵੀ ਜਾਣਕਾਰੀ ਲਈ 👉CLICK 👈 ਕਰੋ।

ਡਾਇਬਟਿਕ ਫੁੱਟ /Diabetic foot ਤੋਂ ਬਚਣ ਲਈ ਕੀ ਕੀਤਾ ਜਾ ਸਕਦਾ ਹੈ?

  1. ‘ਡਾਇਬਟਿਕ ਫੁੱਟ ਦੇ ਸ਼ਿਕਾਰ ਹੋ ਤਾਂ ਬਿਨਾਂ ਸਮਾਂ ਗੁਆਏ ਕਿਸੇ ਚੰਗੇ ਵੈਸਕਿਊਲਰ ਸਰਜਨ / Vascular surgeon ਤੋਂ ਸਲਾਹ ਲੈਣੀ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਦੀ ਨਿਗਰਾਨੀ ਵਿਚ ਹੀ ਇਲਾਜ ਕਰਵਾਉਣਾ ਚਾਹੀਦਾ ਹੈ।
  2. ਕੁਝ ਜ਼ਰੂਰੀ ਜਾਚਾਂ ਦੀ ਲੋੜ ਪੈਂਦੀ ਹੈ, ਜਿਵੇਂ ਪੈਰ ਦਾ ਐਕਸ- ਰੇਅ, ਡਾਪਲਰ ਜਾਂਚ ਅਤੇ ਐਂਜਿਓਗ੍ਰਾਫੀ / Foot X-ray, Doppler examination and angiography :
  3. ਨਿਊਰੋਪੈਥੀ ਦੀ ਜਾਂਚ ਲਈ ‘ਡਾਇਬਟਿਕ ਫੁੱਟ’ ਸਕਿਨ ਕਰਵਾਉਣੀ ਪੈਂਦੀ ਹੈ, ਜਿਸ ਨਾਲ ਦਬਾਅ ਪੈਣ ਵਾਲੇ ਏਰੀਆ ਪਛਾਣਿਆ ਜਾਂਦਾ ਹੈ। ਇਨ੍ਹਾਂ ਜਾਚਾਂ ਦੇ ਨਤੀਜਿਆਂ ਤੇ ਹੀ ਸਹੀ ਇਲਾਜ ਦਾ ਨਿਰਧਾਰਨ ਹੁੰਦਾ ਹੈ।

ਡਾਇਬਟਿਕ ਫੁੱਟ /Diabetic foot ਦੇ ਇਲਾਜ ਦੇ ਤਰੀਕੇ :

  1. ਮਰੀਜ ਦੇ ਪੈਰ ਵਿਚ ਜ਼ਖਮ ਅਤੇ ਬਦਬੂਦਾਰ ਇਨਫੈਕਸ਼ਨ ਹੋ ਗਿਆ ਹੈ ਤਾਂ ਸਭ ਤੋਂ ਪਹਿਲਾਂ ਰੇਸ਼ਾ ਅਤੇ ਇਨਫੈਕਸ਼ਨ ਦੀ ਸਫਾਈ ਕਰਨੀ ਪੈਂਦੀ ਹੈ ਅਤੇ ਇਨਫੈਕਸ਼ਨ ਨੂੰ ਵਧਣ ਤੋਂ ਰੋਕਣਾ ਪੈਂਦਾ ਹੈ।
  2. ਇਨਫੈਕਸ਼ਨ ਨੂੰ ਕੰਟਰੋਲ ਕਰਨ ਲਈ ਵਿਸ਼ੇਸ਼ ਕਿਸਮ ਦੀਆਂ ਦਵਾਈਆਂ ਦੇਣੀਆਂ ਪੈਂਦੀਆਂ ਹਨ। ਨਾਲ ਹੀ ਪੈਰ ਦੀ ਐਂਜਿਓਗ੍ਰਾਫੀ ਕਰ ਕੇ ਖੂਨ ਦੇ ਪ੍ਰਵਾਹ ਦਾ ਜਾਇਜਾ ਲਿਆ ਜਾਂਦਾ ਹੈ। ਐਂਜਿਓਪਲਾਸਟੀ ਅਤੇ ਸਟੈਂਟਿੰਗ ਦਾ ਸਹਾਰਾ ਲਿਆ ਜਾਂਦਾ ਹੈ, ਜਿਸ ਨਾਲ ਪੈਰ ਵਿਚ ਖੂਨ ਦਾ ਪ੍ਰਵਾਹ ਵੱਧਦਾ ਅਤੇ ਜ਼ਖਮ ਭਰਨ ਵਿਚ ਮਦਦ ਮਿਲਦੀ ਹੈ।
  3. ਹਮੇਸ਼ਾ ਵਿਸ਼ੇਸ਼ ਕਿਸਮ ਦੀ ਡ੍ਰੇਸਿੰਗ ਦੀ ਮਦਦ ਲੈਣੀ ਪੈਂਦੀ ਹੈ। ਕਦੇ – ਕਦੇ ਜ਼ਖਮ ਨੂੰ ਜਲਦੀ ਭਰਨ ਲਈ ਸਕਿਨ ਭਾਵ ਚਮੜੀ ਦੀ ਗ੍ਰਾਟਿੰਗ ਕਰਨੀ ਪੈਂਦੀ ਹੈ। ਕੋਸ਼ਿਸ਼ ਇਹੀ ਕੀਤੀ ਜਾਂਦੀ ਹੈ ਕਿ ਪੈਰ ਜਾਂ ਉਂਗਲੀ ਨੂੰ ਕੱਟਣ ਤੋਂ ਬਚਾਇਆ ਜਾ ਸਕੇ।

ਡਾਇਬਟਿਕ ਫੁੱਟ /Diabetic foot ਦੇ ਇਲਾਜ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ ਰੋਕਥਾਮ :

  1. ਹਮੇਸ਼ਾ ਘਰ ਅਤੇ ਬਾਹਰ ਫੈਸ਼ਨਦਾਰ ਚੱਪਲ, ਸੈਂਡਲ ਅਤੇ ਹਵਾਈ ਬੂਟ ਨਾ ਪਹਿਨੋ।
  2. ਹਮੇਸ਼ਾ ਸੂਤੀ ਮੋਜੇ ਅਤੇ ਮੁਲਾਇਮ ਜੁੱਤੀਆਂ ਦੀ ਵਰਤੋਂ ਕਰੋ।
  3. ਕਦੇ ਜੁੱਤੇ ਮੋਜੇ ਦੇ ਬਿਨਾਂ ਨਾ ਪਹਿਨੋ। ਕਦੇ ਨੰਗੇ ਪੈਰ ਨਾ ਘਰ ਵਿਚ , ਨਾ ਪਾਰਕ ਵਿੱਚ ਘਾਹ ਤੇ ਚੱਲੋ।
  4. ਰੋਜ਼ਾਨਾ 5 – 6 ਕਿਲੋਮੀਟਰ ਦੀ ਸੈਰ ਕਰੋ।
  5. ਭਾਰ ਨੂੰ ਬਿਲਕੁਲ ਨਾ ਵਧਾਓ।
  6. ਖੂਨ ਵਿਚ ਸ਼ੂਗਰ ਨੂੰ ਕੰਟਰੋਲ ਵਿਚ ਰੱਖੋ।
  7. ਯਾਦ ਰਹੇ ਕਿ ਖੂਨ ਵਿਚ ਗੈਰ ਲੋੜੀਂਦੀ ਸ਼ੂਗਰ ਦੀ ਮਾਤਰਾ ਨੂੰ ਕਾਬੂ ਰੱਖੋ।
Loading Likes...

Leave a Reply

Your email address will not be published. Required fields are marked *