ਧਨੀਏ ਦੇ ਦਵਾਈ ਵਾਲੇ ਗੁਣ/Medicinal Properties of Coriander
ਘਰ ਦੀ ਰਸੋਈ ਕਿਸੇ ਡਿਸਪੈਂਸਰੀ ਤੋਂ ਘੱਟ ਨਹੀਂ। ਘਰ ਵਿਚ ਵਰਤੇ ਜਾਣ ਵਾਲੇ ਮਸਾਲਿਆਂ ਦੀ ਵਰਤੋਂ ਅਸੀਂ ਘਰੇਲੂ ਦਵਾਈ ਵਿਚ ਕਰ ਸਕਦੇ ਹਾਂ। ਅਜਿਹੇ ਹੀ ਮਸਾਲਿਆਂ ‘ਚੋ ਇਕ ‘ਧਨੀਆ’ ਹੈ, ਜੋ ਹਰ ਘਰ ਵਿਚ ਸਬਜ਼ੀ ਵਿਚ ਪਾਉਣ ਦੇ ਕੰਮ ਆਉਂਦਾ ਹੈ ਪਰ ਇਹ ਆਪਣੇ ਅੰਦਰ ਕਈ ਰੋਗਾਂ ਦੇ ਇਲਾਜ ਦਾ ਔਸ਼ਧੀ ਗੁਣ ਰੱਖਦਾ ਹੈ। ਧਨੀਏ ਦੇ ਇਸੇ ਰੂਪ ਨੂੰ ਹੋਰ ਵੀ ਵੱਧ ਜਾਨਣ ਲਈ ਅੱਜ ਅਸੀਂ ਧਨੀਏ ਦੇ ਦਵਾਈ ਵਾਲੇ ਗੁਣ/ Medicinal Properties of Coriander ਉੱਤੇ ਵਿਚਾਰ ਕਰਾਂਗੇ।
ਧਨੀਏ ਦੇ ਗੁਣ/ Properties of Coriander :
ਧਨੀਏ ਦੇ ਦਵਾਈ ਵਾਲੇ ਗੁਣ/Medicinal Properties of Coriander ਦੀ ਚਰਚਾ ਕਰਦੇ ਹੋਏ, ਆਓ ਜਾਣਦੇ ਹਾਂ ਇਸਦੇ ਗੁਣ।
- ਧਨੀਆ ਦੀ ਤਾਸੀਰ ਠੰਡੀ ਅਤੇ ਖੁਸ਼ਕ ਹੁੰਦੀ ਹੈ।
- ਇਸ ਨੂੰ ਬੰਦ ਮੂੰਹ ਦੇ ਭਾਂਡਿਆਂ ਵਿਚ ਠੰਡੀਆਂ ਥਾਵਾਂ ਵਿਚ ਹੀ ਰੱਖਣਾ ਚਾਹੀਦਾ ਹੈ। ਕਿਉਂਕਿ ਖੁੱਲ੍ਹੇ ਤੇ ਗਰਮ ਥਾਂ ਤੇ ਰੱਖਿਆ ਹੋਇਆ ਧਨੀਆ ਔਸ਼ਧੀ ਦੇ ਰੂਪ ਵਿਚ ਇਸਤੇਮਾਲ ਕੀਤੇ ਜਾਣ ਤੇ ਲਾਭ ਨਹੀਂ ਪਹੁੰਚਾਉਂਦਾ।
- ਧਨੀਆ ਵਿਚ ਇਕ ਅਜਿਹਾ ਮਿਸ਼ਰਣ ਮੌਜੂਦ ਹੈ, ਜੋ ਖਾਣ – ਪੀਣ ਨਾਲ ਜੁੜੀਆਂ ਬੀਮਾਰੀਆਂ ਤੇ ਗੰਭੀਰ ਬੀਮਾਰੀਆਂ ਪੈਦਾ ਕਰਨ ਵਾਲੇ ਬੈਕਟੀਰੀਆ ਸਾਲਮਾਨੇਲਾ ਨਾਲ ਜੂਝਣ ਦੀ ਸਮਰੱਥਾ ਰੱਖਦਾ ਹੈ।
- ਧਨੀਆ ਦੇ ਮਾਧਿਅਮ ਨਾਲ ਪਾਚਨ ਕਿਰਿਆ ਸੁਧਰਦੀ ਹੈ।
- ਇਹ ਇੰਸੁਲਿਨ ਦੇ ਪੱਧਰ ਨੂੰ ਸਹੀ ਕਰਕੇ ਸ਼ੂਗਰ ਤੇ ਕੋਲੈਸਟ੍ਰਾਲ ਨੂੰ ਕੰਟਰੋਲ ਕਰਦਾ ਹੈ।
- ਭੋਜਨ ਵਿਚ ਵਰਤੇ ਜਾਣ ਵਾਲੇ ਤਰ੍ਹਾਂ – ਤਰ੍ਹਾਂ ਦੇ ਮਸਾਲੇ ਪਾਚਕ ਰਸ ਜ਼ਿਆਦਾ ਬਣਦੇ ਹਨ ਪਰ ਧਨੀਆ ਮਸਾਲਾ ਹੁੰਦੇ ਹੋਏ ਵੀ ਸੰਤੁਲਨ ਨਹੀਂ ਵਿਗੜਦਾ।
- ਇਹ ਕਿਸੇ ਵੀ ਤਰ੍ਹਾਂ ਦਾ ਮਾੜਾ ਪ੍ਰਭਾਵ ਪੈਦਾ ਨਹੀਂ ਕਰਦਾ ਸਗੋਂ ਇਹ ਭੋਜਨ ਪਚਾਉਣ ਵਿਚ ਸਹਾਇਕ ਹੁੰਦਾ ਹੈ। ਆਮਤੌਰ ਤੇ ਹਰ ਘਰ ਵਿਚ ਸਬਜ਼ੀ ਬਣਾਉਣ ਦੇ ਮਸਾਲੇ ਦੇ ਰੂਪ ਵਿਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਸ਼ਰੀਰ ਲਈ ਕਿਵੇਂ ਕਰਦਾ ਹੈ ਕੰਮ?/ How does it work for the body?
- ਧਨੀਏ ਦਾ ਇਸਤੇਮਾਲ ਸਰੀਰ ਦੀ ਥਕਾਵਟ ਦੂਰ ਕਰਨ ਵਿਚ ਵੀ ਕੀਤਾ ਜਾਂਦਾ ਹੈ। ਕੰਮ ਕਰਦੇ ਹੋਏ ਥਕਾਵਟ ਹੋਣ ਤੇ ਧਨੀਏ ਦੇ ਵੀਹ ਸੁੱਕੇ ਦਾਣੇ ਚਬਾਓ, ਇਸ ਨਾਲ ਸਰੀਰ ਦੀ ਥਕਾਵਟ ਦੂਰ ਹੋਵੇਗੀ।
- ਯਾਤਰਾ ਦੇ ਸਮੇਂ ਇਕ ਸ਼ੀਸ਼ੀ ਵਿਚ ਸੁੱਕਾ ਸਾਬਤ ਧਨੀਆ ਵੀ ਰੱਖੋ ਅਤੇ ਥਕਾਵਟ ਦੂਰ ਕਰਨ ਵਿਚ ਇਸ ਦਾ ਇਸਤੇਮਾਲ ਕਰੋ।
- ਜੇਕਰ ਸਰੀਰ ਵਿੱਚ ਕਮਜ਼ੋਰੀ ਹੈ, ਲੇਟੇ ਰਹਿਣ ਦਾ ਮਨ ਕਰਦਾ ਹੈ ਤਾਂ 10 ਪੱਤੇ ਤੁਲਸੀ, ਚੌਥਾਈ ਚੱਮਚ ਸੁੱਕਾ ਧਨੀਆ, ਚਾਰ ਚੱਮਚ ਕਾਲੀ ਮਿਰਚ, ਸੁਆਦ ਅਨੁਸਾਰ ਚੀਨੀ ਇਕ ਗਿਲਾਸ ਪਾਣੀ ਵਿਚ ਉਬਾਲੋ, ਅੱਧਾ ਗਿਲਾਸ ਪਾਣੀ ਰਹਿਣ ਤੇ ਉਸ ਨੂੰ ਛਾਣ ਕੇ ਸਵੇਰੇ – ਸ਼ਾਮ ਪੀਓ, ਇਸ ਨਾਲ ਸਰੀਰ ਵਿੱਚ ਸ਼ਕਤੀ ਆਏਗੀ।
ਆਪਣੇ ਖਾਣ – ਪੀਣ ਨੂੰ ਹੋਰ ਸੁਧਾਰੋ।
- ਜੇਕਰ ਸਰੀਰ ਵਿੱਚ ਵਾਤ ਦੀ ਸਮੱਸਿਆ ਹੈ, ਭਾਵ ਹੱਡੀਆਂ ਦੇ ਜੋੜਾਂ ਵਿਚ ਦਰਦ ਹੁੰਦਾ ਹੈ ਤਾਂ ਤੀਜਾ ਹਿੱਸਾ ਪੀਸਿਆ ਧਨੀਆ, ਇਕ ਹਿੱਸਾ ਸੋਂਠ ਮਿਲਾ ਕੇ ਸ਼ੀਸ਼ੀ ਵਿਚ ਰੱਖ ਲਓ ਅਤੇ ਸਵੇਰੇ ਸ਼ਾਮ ਇਸ ਮਿਸ਼ਰਣ ਦਾ ਇਕ ਚੱਮਚ ਲੈ ਕੇ ਇਕ ਚੱਮਚ ਸ਼ਹਿਦ ਦੇ ਨਾਲ ਮਿਲਾ ਕੇ ਚੱਟੋ, ਦਰਦ ਵਿਚ ਆਰਾਮ ਮਿਲੇਗਾ।
- ਗੈਸ ਬਣਦੀ ਹੋਵੇ ਤਾਂ ਇਕ ਚੱਮਚ ਸਾਬਤ ਧਨੀਆ ਇਕ ਚੱਮਚ ਚੀਨੀ ਨਾਲ ਚਬਾ – ਚਬਾ ਕੇ ਖਾਓ ਅਤੇ ਬਾਅਦ ਵਿਚ ਪਾਣੀ ਪੀ ਲਓ। ਇਸ ਨਾਲ ਦਸਤ ਤੇ ਢਿੱਡ ਦੇ ਰੋਗਾਂ ਵਿੱਚ ਲਾਭ ਮਿਲੇਗਾ।