‘ਦੰਦੀਆਂ ਕੱਢਦੇ’ ਸਮੇਂ ਬੱਚਿਆਂ ‘ਚ ਬਦਲਾਵ/ Changes in children during ‘teething’
ਜੇਕਰ ਤੁਹਾਡਾ ਛੋਟਾ ਬੱਚਾ ਬਿਨਾਂ ਕਿਸੇ ਕਾਰਨ ਰੋ ਰਿਹਾ ਹੈ, ਹਰ ਚੀਜ਼ ਆਪਣੇ ਮੂੰਹ ਵਿਚ ਪਾ ਰਿਹਾ ਹੈ ਜਾਂ ਬਿਨਾਂ ਕਾਰਨ ਪ੍ਰੇਸ਼ਾਨ ਹੈ ਤਾਂ ਹੋ ਸਕਦਾ ਹੈ ਕਿ ਤੁਹਾਡੇ ਬੱਚੇ ਦੇ ਨਵੇਂ ਦੰਦ (ਦੰਦੀਆਂ) ਆ ਰਹੇ ਹੋਣ। ਦਰਅਸਲ ਬੱਚਿਆਂ ਦੇ ਜਦੋਂ ਨਵੇਂ ਦੰਦ ਨਿਕਲਦੇ ਹਨ ਤਾਂ ਇਹ ਉਨ੍ਹਾਂ ਲਈ ਕਾਫੀ ਤਕਲੀਫਦੇਹ ਹੁੰਦਾ ਹੈ। ਇਸਦੇ ਨਾਲ – ਨਾਲ ਦੰਦ ਕੱਢਣ ਦੇ ਸਮੇਂ ਸਰੀਰ ਵਿਚ ਕੁਝ ਬਦਲਾਅ ਵੀ ਆਉਂਦੇ ਹਨ। ਇਸੇ ਨੂੰ ਧਿਆਨ ਵਿੱਚ ਰੱਖ ਕੇ ਅਜਨ ਅਸੀਂ ‘ਦੰਦੀਆਂ ਕੱਢਦੇ’ ਸਮੇਂ ਬੱਚਿਆਂ ‘ਚ ਬਦਲਾਵ/ Changes in children during ‘teething’ ਵਿਸ਼ੇ ਉੱਤੇ ਚਰਚਾ ਕਰਾਂਗੇ।
ਦੰਦੀਆਂ ਕੱਢਦੇ’ ਸਮੇਂ ਬੱਚਿਆਂ ‘ਚ ਹੇਠਾਂ ਦੱਸੇ ਬਦਲਾਵ ਆਉਣਾ ਇੱਕ ਆਮ ਗੱਲ ਹੈ :
ਚਿੜਚਿੜਾਪਨ ਅਤੇ ਵਾਰ – ਵਾਰ ਰੋਣਾ/ Irritability and frequent crying :
ਦਰਅਸਲ, ਦੰਦ ਕੱਢਣ ਦੌਰਾਨ ਬੱਚਿਆਂ ਦੇ ਮਸੂੜਿਆਂ ਵਿਚ ਤਕਲੀਫ ਹੋਣ ਕਾਰਨ ਬੱਚੇ ਚਿੜਚੜੇ ਅਤੇ ਪ੍ਰੇਸ਼ਾਨ ਰਹਿੰਦੇ ਹਨ। ਉਨ੍ਹਾਂ ਨੂੰ ਸੌਣ ‘ਚ ਵੀ ਸਮੱਸਿਆ ਹੁੰਦੀ ਹੈ। ਅਜਿਹੇ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਪਸੰਦੀਦਾ ਚੀਜ਼ਾਂ ਕਰਨ ਦਿਓ। ਡਿਸਟ੍ਰੈਕਟ ਕਰਨ ਦੀ ਕੋਸ਼ਿਸ਼ ਕਰੋ।
ਲੂਜ਼ ਮੋਸ਼ਨ ਹੋਣਾ/ Having loose motion :
ਬੱਚੇ ਦੇ ਦੰਦ ਕੱਢਣ ਦੇ ਦੌਰਾਨ ਡਾਇਰੀਆ ਦੀ ਸਮੱਸਿਆ ਬੜੀ ਕਾਮਨ ਹੈ, ਇਹ ਸਮੱਸਿਆ 2 ਤੋਂ ਦਿਨ ਤੱਕ ਹੋ ਸਕਦੀ ਹੈ। ਜੇਕਰ ਬੱਚਾ ਵੀਕ ਹੋ ਰਿਹਾ ਹੈ ਤਾਂ ਤੁਸੀਂ ਡਾਕਟਰ ਤੋਂ ਮਦਦ ਜ਼ਰੂਰ ਲੈਣੀ ਚਾਹੀਦੀ ਹੈ। ਇਸ ਸਮੇਂ ਉਨ੍ਹਾਂ ਨੂੰ ਦਾਲ ਦਾ ਪਾਣੀ, ਚੌਲ ਦਾ ਪਾਣੀ ਆਦਿ ਦੇਣਾ ਬਹੁਤ ਉਪਯੋਗੀ ਹੁੰਦਾ ਹੈ।
ਸਿਹਤ ਨਾਲ ਸੰਬੰਧਤ ਹੋਰ ਵੀ ਜਾਣਕਾਰੀ ਲਈ 👉 ਇੱਥੇ CLICK ਕਰੋ।
ਬੱਚਿਆਂ ਵਲੋਂ ਚੀਜ਼ਾਂ ਨੂੰ ਮੂੰਹ ਵਿਚ ਪਾਉਣ/ Put things in the mouth by babies :
ਜੇਕਰ ਤੁਹਾਡਾ ਬੱਚਾ ਕੁਝ ਦਿਨਾਂ ਤੋਂ ਹਰ ਚੀਜ਼ ਨੂੰ ਮੂੰਹ ਵਿਚ ਪਾ ਰਿਹਾ ਹੈ ਤਾਂ ਇਹ ਵੀ ਦੰਦ ਆਉਣ ਦੇ ਲੱਛਣ ਹਨ। ਦਰਅਸਲ ਜਦੋਂ ਦੰਦ ਨਿਕਲਦੇ ਹਨ ਤਾਂ ਮਸੂੜਿਆਂ ਵਿਚ ਦਰਦ ਹੁੰਦਾ ਹੈ, ਅਜਿਹੇ ਵਿਚ ਬੱਚਿਆਂ ਨੂੰ ਚਬਾਉਣ ਨਾਲ ਆਰਾਮ ਮਿਲਦਾ ਹੈ। ਪਰ ਇਸ ਗੱਲ ਦਾ ਧਿਆਨ ਰੱਖੋ ਕਿ ਬੱਚੇ ਨੇੜੇ ਤੇੜੇ ਗੰਦੀਆਂ ਚੀਜ਼ਾਂ ਨਾ ਹੋਣ, ਬਿਹਤਰ ਹੋਵੇਗਾ ਕਿ ਬੱਚਿਆਂ ਦੇ ਮਸੂੜਿਆਂ ਤੇ ਸਾਫ ਉਂਗਲੀਆਂ ਨਾਲ ਮਸਾਜ ਕਰੋ।
ਖਿਡੌਣੇ ਨੂੰ ਵੀ ਹਰ ਵਾਰ ਸਾਫ ਕਰਨ ਤੋਂ ਬਾਅਦ ਹੀ ਉਸ ਨੂੰ ਦਿਓ।
ਦੰਦੀਆਂ ਕੱਢਦੇ’ ਸਮੇਂ ਬੱਚਿਆਂ ਦੀ ਖੁਰਾਕ/ Children’s diet while teething :
- ਦੰਦ ਨਿਕਲਣ ਸਮੇਂ ਬੁਖਾਰ ਹੋਣ ਤੇ ਉਸ ਨੂੰ ਕੇਲਾ, ਸੇਬ, ਸੰਤਰੇ ਦਾ ਜੂਸ, ਦਾਲ ਤੇ ਖਿਚੜੀ ਆਦਿ ਦੇਣਾ ਚਾਹੀਦਾ ਹੈ।
- ਦੰਦ ਨਿਕਲਣ ਦੌਰਾਨ ਬੱਚੇ ਨੂੰ ਅਜਿਹੀਆਂ ਚੀਜ਼ਾਂ ਦਿਓ, ਜਿਸ ਵਿਚ ਕੈਲਸ਼ੀਅਮ, ਪ੍ਰੋਟੀਨ ਆਇਰਨ ਆਦਿ ਭਰਪੂਰ ਮਾਤਰਾ ਵਿਚ ਹੋਵੇ।
- ਬੱਚੇ ਨੂੰ ਓ. ਆਰ. ਐੱਸ ਦਾ ਘੋਲ ਵੀ ਪਿਲਾਓ, ਕੇਲਾ, ਸੇਬ ਤੇ ਆਲੂ ਜਿਹੇ ਨਰਮ ਪਦਾਰਥ ਵੀ ਦੇ ਸਕਦੇ ਹੋ।
ਕਦੋਂ ਨਿਕਲਦੇ ਹਨ ਦੰਦ?/ When do teething come out? :
ਆਮ ਤੌਰ ਤੇ ਬੱਚੇ ਦੇ ਦੰਦ 4 ਤੋਂ 7 ਮਹੀਨੇ ਦਰਮਿਆਨ ਨਿਕਲਣ ਲੱਗਦੇ ਹਨ ਹਾਲਾਂਕਿ ਕਈ ਬੱਚਿਆਂ ਦੇ ਦੰਦ ਆਉਣ ਵਿਚ ਦੇਰੀ ਵੀ ਹੁੰਦੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਨਹੀਂ ਹੈ।
ਅਮਰੀਕਨ ਡੈਂਟਰ ਐਸੋਸੀਏਸ਼ਨ/ American Dental Association ਦੇ ਅਨੁਸਾਰ ਕੁਝ ਬੱਚਿਆਂ ਦੇ ਦੰਦ ਚਾਰ ਮਹੀਨੇ ਦੇ ਹੋਣ ਤੋਂ ਪਹਿਲਾਂ ਹੀ ਨਿਕਲ ਜਾਂਦੇ ਹਨ ਜਦਕਿ ਕੁਝ ਬੱਚਿਆਂ ਦੇ ਦੰਦ 10 ਮਹੀਨੇ ਦੇ ਹੋਣ ਦੇ ਬਾਅਦ ਨਿਕਲਦੇ ਹਨ। ਆਮਤੌਰ ਤੇ ਦੇਰੀ ਨਾਲ ਦੰਦ ਆਉਣ ਤੇ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਹਰ ਬੱਚੇ ਦਾ ਵਿਕਾਸ ਅਲੱਗ ਤੇਜ਼ੀ ਨਾਲ ਹੁੰਦਾ ਹੈ ਅਤੇ ਦੰਦ ਆਉਣ ਤੇ ਵੀ ਇਹ ਗੱਲ ਲਾਗੂ ਹੁੰਦੀ ਹੈ।
ਸ਼ਿਸ਼ੂ ਦੇ ਦੰਦ 4 ਤੋਂ 12 ਮਹੀਨੇ ਦੀ ਉਮਰ ਵਿਚ ਕਦੀ ਵੀ ਆ ਸਕਦੇ ਹਨ।
ਕਿਉਂ ਦੇਰੀ ਨਾਲ ਆਉਂਦੇ ਹਨ ਦੰਦ/ Why do teething come in late?
- ਜੇਕਰ ਮਾਂ ਜਾਂ ਪਿਤਾ ਨੂੰ ਦੇਰ ਨਾਲ ਦੰਦ ਆਉਣ ਦੀ ਸ਼ਿਕਾਇਤ ਰਹੀ ਹੈ ਤਾਂ ਬੱਚੇ ਨੂੰ ਵੀ ਇਹ ਸਮੱਸਿਆ ਹੋ ਸਕਦੀ ਹੈ।
- ਖਰਾਬ ਪੋਸ਼ਣ ਜਾਂ ਪੋਸ਼ਣ ਦੀ ਕਮੀ ਦੇ ਕਾਰਨ ਦੰਦ ਆਉਣ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ।
- ਕੈਲਸ਼ੀਅਮ ਅਤੇ ਵਿਟਾਮਿਨ ਡੀ, ਸੀ, ਬੀ ਅਤੇ ਏ ਦੀ ਕਮੀ ਦਾ ਅਸਰ ਦੰਦਾਂ ਤੇ ਪੈ ਸਕਦਾ ਹੈ।
- ਸ਼ਿਸ਼ੂ ਦੇ ਥਾਇਰਾਈਡ ਵਿਕਾਰਾਂ ਜਿਵੇਂ ਕਿ ਹਾਈਪੋਥਾਇਰਾਈਡਿਜ਼ਮ/ Hypothyroidism ਕਾਰਨ ਦੰਦ ਦੇਰ ਨਾਲ ਆ ਸਕਦੇ ਹਨ।
- ਮੋਟੇ ਮਸੂੜੇ ਹੋਣ ਤੇ ਫਾਇਬ੍ਰੋਸਿਸ/ Fibrosis ਹੋ ਸਕਦਾ ਹੈ ਜੋ ਦੰਦ ਆਉਣ ਨੂੰ ਰੋਕਦਾ ਹੈ।
- ਗ੍ਰੋਥ ਹਾਰਮੋਨ ਦੇ ਪੱਧਰ ਵਿਚ ਦਿੱਕਤ ਹੋਣ ਅਸਰ ਵੀ ਬੱਚੇ ਦੇ ਦੰਦਾਂ ਤੇ ਪੈਂਦਾ ਹੈ।
- ਜੈਨੇਟਿਕ ਵਿਕਾਰਾਂ ਜਿਵੇਂ ਕਿ ਐਮੇਲੋਜੇਨੇਸਿਸ ਇੰਪਰਫੈਕਟ ਏ/ Amelogenesis imperfecta A ਤੇ ਡੈਂਟਿਨੋਜੇ ਨੇਸਿਸ ਇੰਪਰਫੈਕਟ ਏ/ Dentinoje nesis imperfect A ਦਾ ਅਸਰ ਬੱਚੇ ਦੇ ਦੰਦਾਂ ਅਤੇ ਮਸੂੜਿਆਂ ਤੇ ਪੈ ਸਕਦਾ ਹੈ।
- ਪ੍ਰੀਮਚਿਓਰ ਬੇਬੀ ਦੇ ਵੀ ਦੰਦ ਦੇਰ ਨਾਲ ਆਉਂਦੇ ਹਨ।