ਦਹੀਂ ਬਣਾਉਣ ਦਾ ਤਰੀਕਾ :
ਦੁੱਧ ਨੂੰ ਥੋੜਾ ਗਰਮ ਕਰ ਕੇ ਉਸ ਵਿਚ ਥੋੜਾ ਜਿਹਾ ‘ਜਾਗ’ ਮਿਲਾ ਕੇ ਅਤੇ ਉਸ ਨੂੰ ਕੁਝ ਸਮੇਂ ਲਈ ਛੱਡ ਦਿੱਤਾ ਜਾਂਦਾ ਹੈ ਤੇ ਦਹੀਂ ਤਿਆਰ ਹੋ ਜਾਂਦਾ ਹੈ।
ਕੀ ਦੁੱਧ ਵਿਚ ਕੋਲੈਸਟਰੋਲ ਹੁੰਦਾ ਹੈ :
ਪਹਿਲੀ ਗੱਲ ਇਹ ਕਿ ਦੁੱਧ ਬਣਦਾ ਹੈ ਜਾਨਵਰਾਂ ਤੋਂ ਅਤੇ ਦੁੱਧ ਵਿਚ ਕੋਲੈਸਟਰੋਲ ਤਾਂ ਹੁੰਦਾ ਹੀ ਹੈ। ਜੇ ਦੁੱਧ ਵਿਚ ਕੋਲੈਸਟਰੋਲ ਹੈ ਤਾਂ ਸੁਭਾਵਿਕ ਤੌਰ ਤੇ ਜੋ ਦਹੀਂ ਦੁੱਧ ਤੋਂ ਬਣਦਾ ਹੈ ਤਾਂ ਦਹੀਂ ਵਿਚ ਵੀ ਕੋਲੈਸਟਰੋਲ ਹੁੰਦਾ ਹੈ।
ਪਰ ਇਹ ਦੁੱਧ ਦੀ ਵਰਤੋਂ ਤੇ ਵੀ ਹੁੰਦਾ ਹੈ ਕਿ ਤੁਸੀਂ ਕਿਹੜਾ ਦੁੱਧ ਵਰਤ ਰਹੇ ਹੋ। ਦੁੱਧ ਵਿਚ ਫੈਟ ਵੀ ਹੁੰਦਾ ਹੈ ਤੇ ਕੋਲੈਸਟਰੋਲ ਵੀ ਹੁੰਦਾ ਹੈ। ਇਹ ਦੋਨੋ ਦੁੱਧ ਵਿਚ ਵੀ ਹੁੰਦੇ ਨੇ ਤੇ ਦਹੀਂ ਆਉਣੇ ਸੁਭਾਵਿਕ ਨੇ।
ਦੁੱਧ ਦੀ ਕਿੰਨੀ ਮਾਤਰਾ ਜ਼ਰੂਰੀ :
ਇਕ ਬੰਦੇ ਵਾਸਤੇ 200 ਗ੍ਰਾਮ ਦੁੱਧ ਇਕ ਦਿਨ ਵਿਚ ਬਹੁਤ ਹੁੰਦਾ ਹੈ।
ਦੁੱਧ ਨੂੰ ਪੀਣ ਯੋਗ ਬਣਾਉਣ ਦਾ ਤਰੀਕਾ :
ਪਰ ਜਿੰਨਾ ਵੀ ਦੁੱਧ ਵਰਤਣਾ ਹੈ ਉਸ ਨੂੰ ਗਰਮ ਕਰ ਕੇ ਉਸਦੀ ਮਲਾਈ ਕੱਢ ਲੈਣੀ ਹੈ। ਫੇਰ ਦੁਬਾਰਾ ਉਸ ਨੂੰ ਗਰਮ ਕਰ ਲੈਣਾ ਹੈ ਫਿਰ ਉਸਦੀ ਮਲਾਈ ਕੱਢ ਲੈਣੀ ਹੈ ਤੇ ਇਸ ਟਰਾਂ ਲਗਭਗ 6 ਵਾਰ ਕਰਨਾ ਹੈ। ਜਿੰਨੀ ਵਾਰ ਵੀ ਅਸੀਂ ਦੁੱਧ ਨੂੰ ਗਰਮ ਕਰ ਕੇ ਉਸਦੀ ਮਲਾਈ ਕੱਢ ਲੈਂਦੇ ਹਾਂ ਉਹ ਦੁੱਧ ਓਨਾ ਹਲਕਾ ਹੋ ਜਾਂਦਾ ਹੈ ਜਿਸਦਾ ਕਿ ਕੋਈ ਨੁਕਸਾਨ ਨਹੀਂ ਹੁੰਦਾ ਜੋ ਦਿਲ ਦੀਆਂ ਬਿਮਾਰੀਆਂ ਤੋਂ ਵੀ ਵਚਾਉਂਦਾ ਹੈ।
ਦੁੱਧ ਵਿਚ ਫੈਟ ਅਤੇ ਕੋਲੈਸਟਰੋਲ ਕਿੰਨਾ :
ਜੇ ਦੁੱਧ 100 ਗ੍ਰਾਮ ਹੋਵੇ ਤਾਂ ਮੱਝ ਦੇ ਦੁੱਧ ਵਿਚ ਫੈਟ 6 ਫ਼ੀਸਦੀ ਤੋਂ 7 ਫ਼ੀਸਦੀ ਹੁੰਦਾ ਹੈ ਤੇ ਗਾਂ ਦੇ ਦੁੱਧ ਵਿਚ ਫੈਟ ਲਗਭਗ ਚਾਰ ਫ਼ੀਸਦੀ ਹੁੰਦਾ ਹੈ।
ਕੋਲੈਸਟਰੋਲ ਦੀ ਮਾਤਰਾ ਮੱਝ ਦੇ ਦੁੱਧ ਵਿਚ 20 ਮਿਲੀ ਗ੍ਰਾਮ ਹੁੰਦੀ ਹੈ ਜੇ ਦੁੱਧ 100 ਗ੍ਰਾਮ ਹੈ ਤੇ ਗਾਂ ਦੇ ਦੁੱਧ ਵਿਚ 10 ਮਿਲੀ ਗ੍ਰਾਮ ਹੁੰਦੀ ਹੈ।
ਦੁੱਧ ਸਿਹਤ ਵਾਸਤੇ ਬਹੁਤ ਵਧੀਆ ਮੰਨਿਆ ਜਾਂਦਾ ਹੈ ਪਰ ਜੇ ਉਸਨੂੰ ਬਾਰ – ਬਾਰ ਉਬਾਲ ਕੇ ਤੇ ਉਸਦੀ ਮਲਾਈ ਕੱਢ ਕੇ ਵਰਤਿਆ ਜਾਵੇ।
Loading Likes...