ਕਿੰਨਾ ਸਮਾਂ ਸਿੱਖਿਆ ਤੋਂ ਵਾਂਝੇ ਰਹੇ :
ਜਦੋਂ ਸਕੂਲ ਖੁੱਲੇ ਤਾਂ ਵਿਦਿਆਰਥੀਆਂ ਵਿਚ ਤਣਾਅ ਤਾਂ ਦੇਖਣ ਨੂੰ ਮਿਲੇਗਾ ਹੀ ਕਿਉਂਕਿ ਮਹਮਾਰੀ ਦੌਰਾਨ ਕਾਫੀ ਦੇਰ ਤੱਕ ਸਕੂਲ ਬੰਦ ਰਹੇ। ਹੁਣ ਤਾਂ ਵਿਦਿਆਰਥੀਆਂ ਦੇ ਹਾਵ – ਭਾਵ ਬਦਲਣੇ ਸੁਭਾਵਿਕ ਹੀ ਨੇ। ਕਿੰਨਾ ਸਮਾਂ ਸਿੱਖਿਆ ਤੋੰ ਵਾਂਝੇ ਰਹੇ ਤੇ ਹੁਣ ਪ੍ਰੇਸ਼ਾਨੀ ਹੋਵੇਗੀ ਹੀ।
ਕੀ ਆਨਲਾਈਨ ਆਫਲਾਇਨ ਦੀ ਜਗ੍ਹਾ ਲੈ ਸਕਦੀ ਹੈ ? :
ਇਹਨਾਂ ਅੰਦਰ ਇਕ ਅਜੀਬ ਜਿਹੀ ਬੇਚੈਨੀ ਦੇਖੀ ਜਾ ਸਕਦੀ ਹੈ ਜਿਸਦਾ ਇਹਨਾਂ ਨੂੰ ਖੁੱਦ ਵੀ ਪਤਾ ਨਹੀਂ। ਆਨਲਾਈਨ, ਆਫਲਾਇਨ ਸਿੱਖਿਆ ਦੀ ਜਗ੍ਹਾ ਨਹੀਂ ਲੈ ਸਕਦੀਆਂ। ਲਗਾਤਾਰ ਦੋ ਸਾਲ ਰੈਗੂਲਰ ਪੜ੍ਹਾਈ ਨਹੀਂ ਹੋ ਸਕੀ। ਬੱਚੇ ਘਰ ਦੀ ਚਾਰ ਦਿਵਾਰੀ ਵਿਚ ਕੈਦ ਰਹੇ। ਨਤੀਜਾ ਇਹ ਹੋਇਆ ਕਿ ਵਿਦਿਆਰਥੀਆਂ ਨੂੰ ਲਿਖਣ ਦੀ ਆਦਤ ਛੁੱਟ ਗਈ।
ਬਹੁਤਾ ਕੁਝ ਤਾਂ ਅਸੀਂ ਆਪਣੇ ਸਾਥੀਆਂ ਤੋਂ ਹੀ ਸਿੱਖਦੇ ਹਾਂ। ਬੱਚਾ ਆਪਣੇ ਹਮਉਮਰ ਬੱਚਿਆਂ ਦੇ ਵਿਚ ਰਹਿ ਕੇ ਬਹੁਤ ਤਰ੍ਹਾਂ ਦੀਆਂ ਗਤੀਵਿਧੀਆਂ ਸਿੱਖਦਾ ਹੈ। ਸਾਰਿਆਂ ਨਾਲ ਮੇਲ ਮਿਲਾਪ ਕਰਨਾ ਆਉਂਦਾ ਹੈ। ਗੱਲ ਕਰਨ ਦਾ ਸਲੀਕਾ ਆਉਂਦਾ ਹੈ। ਬੱਚੇ ਮੋਬਾਈਲ ਤਕ ਹੀ ਸੀਮਤ ਰਹਿ ਗਏ ਹਨ। ਸਾਰਿਆਂ ਨਾਲ ਦੋਸਤੀ ਵੀ ਖੁੰਝ ਗਈ। ਕਈ ਬੱਚਿਆਂ ਵਿਚ ਮਾਨਸਿਕ ਪ੍ਰੇਸ਼ਾਨੀ ਵੱਧਦੀ ਜਾ ਰਹੀ ਹੈ। ਭਵਿੱਖ ਨੂੰ ਲੈ ਕੇ ਵੀ ਸੋਚਾਂ ਵਿਚ ਰਹਿੰਦੇ ਹਨ।
ਬੱਚਿਆਂ ਦੀ ਬੋਰੀਅਤ :
ਬੱਚਿਆਂ ਦੀ ਬੋਰੀਅਤ ਨੂੰ ਮਾਂ ਬਾਪ ਨਹੀਂ ਸਮਝ ਸਕਦੇ । ਮਾਂ ਬਾਪ ਵੀ ਆਪਣੀਆਂ ਆਰਥਿਕ ਪ੍ਰੇਸ਼ਾਨੀਆਂ ਵਿਚ ਉਲਝੇ ਰਹੇ ਤੇ ਬੱਚਿਆਂ ਤੇ ਅਕਸਰ ਗੁੱਸਾ ਹੁੰਦੇ ਰਹੇ। ਨਤੀਜਨ ਬੱਚਿਆਂ ‘ਤੇ ਬਹੁਤ ਨਾਕਾਰਾਤਮਕ ਪ੍ਰਭਾਵ ਪਿਆ।
ਆਮ ਜ਼ਿੰਗਦੀ ਤੋਂ ਵਾਂਝਾ ਬੱਚਾ :
ਪਰਿਵਾਰ ਦੇ ਕੁਝ ਆਪਣਿਆਂ ਦੀ ਕੋਰੋਨਾ ਕਾਰਨ ਹੋਈ ਮੌਤ ਕਾਰਨ ਵੀ ਬੱਚਿਆਂ ਦੀ ਮਾਨਸਿਕ ਪਰੇਸ਼ਾਨੀ ਵਧੀ ਹੈ। ਸਕੂਲ ਲੱਗਣ ਤੇ ਬੱਚਿਆਂ ਨੂੰ ਕੋਰਟ ਦੀਆਂ ਹਦਾਇਤਾਂ ਦੇ ਚੱਕਰ ਵਿਚ ਉਨ੍ਹਾਂ ਦੇ ਅੰਦਰ ਇਕ ਬੇਚੈਨੀ ਵੱਧ ਗਈ ਹੈ। ਇਕ ਵਿਦਿਆਰਥੀ ਲਈ ਮਾਸਕ ਪਾ ਕੇ ਰੱਖਣ ਨੂੰ, ਆਮ ਜ਼ਿੰਦਗੀ ਤੋਂ ਵਾਂਝਾ ਹੋਇਆ ਮਹਿਸੂਸ ਕਰਦਾ ਹੈ।
ਬੱਚਾ ਦਾ ਦੋਸਤਾਂ ਨਾਲ ਖੇਡਣਾ ਜ਼ਰੂਰੀ :
ਪਹਿਲਾਂ ਬੱਚਿਆਂ ਨੂੰ ਕਹਿੰਦੇ ਸੀ ਖਾਣਾ ਵੰਡ ਕੇ ਖਾਓ ਅਤੇ ਹੁਣ ਕਹਿੰਦੇ ਹਾਂ ਕਿ ਖਾਣਾ ਕਿਸੇ ਨਾਲ ਮਿਲ ਕੇ ਨਹੀਂ ਖਾਣਾ।
ਕਦੀ ਅਸੀਂ ਬੱਚਿਆਂ ਨੂੰ ਕਹਿੰਦੇ ਸੀ ਕਿ ਇਕ ਦੂਜੇ ਨਾਲ ਮਿਲ ਕੇ ਰਹੋ ਤੇ ਹੁਣ ਉਨ੍ਹਾਂ ਨੂੰ ਆਪਸੀ ਦੂਰੀ ਰੱਖਣ ਦੀ ਸਲਾਹ ਦਿੰਦੇ ਹਾਂ।
ਇਹ ਸਭ ਗੱਲਾਂ ਬੱਚੇ ਨੂੰ ਦੁਵਿਧਾ ਵਿਚ ਪਾ ਰਹੀਆਂ ਨੇ ਤੇ ਬੱਚੇ ਦੀ ਮਾਨਸਿਕ ਸਥਿਤੀ ਅਜਿਹੀ ਹੈ ਕਿ ਉਸ ਲਈ ਇਨ੍ਹਾਂ ਗੱਲਾਂ ਨੂੰ ਸਮਝਣਾ ਬਹੁਤ ਔਖਾ ਹੈ।
ਉਹ ਦੋਸਤਾਂ ਨਾਲ ਖੇਡਣਾ ਚਾਹੁੰਦਾ ਹੈ। ਪਰ ਹਲਾਤ ਉਸ ਨੂੰ ਇਜਾਜ਼ਤ ਹੀ ਨਹੀਂ ਦਿੰਦੇ।
ਆਮ ਜ਼ਿੰਦਗੀ ਲਈ ਤਰਸਦੇ ਬੱਚੇ :
ਮਹਾਮਾਰੀ ਤੋਂ ਬਾਅਦ ਸਕੂਲ ਆਏ ਬੱਚੇ ਬਹੁਤ ਜ਼ਿਆਦਾ ਬੋਲਦੇ ਹਨ। ਅਧਿਆਪਕ ਬੱਚੇ ਤੇ ਗੁੱਸਾ ਕਰਦੇ ਹਨ ਕਿ ਕਿਉਂ ਜ਼ਿਆਦਾ ਬੋਲਦੇ ਹਨ ? ਪਰ ਅਧਿਆਪਕ ਵੀ ਇਸ ਗੱਲ ਨੂੰ ਸਮਝਣ ਲਈ ਤਿਆਰ ਨਹੀਂ ਹੋ ਰਹੇ ਕਿ ਬੱਚੇ ਬਹੁਤ ਦੇਰ ਤਕ ਸਕੂਲ ਤੋਂ ਦੂਰ ਰਹੇ ਹਨ। ਇਸ ਕਰਕੇ ਉਨ੍ਹਾਂ ਦੇ ਅੰਦਰ ਦਾ ਖਾਲੀਪਣ ਦੂਰ ਕਰਨ ਲਈ ਉਨ੍ਹਾਂ ਦਾ ਬੋਲਣਾ ਬਹੁਤ ਜ਼ਰੂਰੀ ਹੈ। ਬੱਚੇ ਇਕ ਆਮ ਜ਼ਿੰਦਗੀ ਲਈ ਕੋਸ਼ਿਸ਼ ਕਰ ਰਹੇ ਹਨ।
ਬੱਚਿਆਂ ਦੀ ਮਾਨਸਿਕ ਸਥਿਤੀ ਨੂੰ ਸਮਝਣ ਦੀ ਲੋੜ :
ਕੋਰੋਨਾ ਕਾਲ ਦੌਰਾਨ ਆਮ ਤਰੀਕੇ ਨਾਲ ਪੜ੍ਹਾਈ ਨਹੀਂ ਹੋ ਸਕੀ। ਇਸ ਲਈ ਅਧਿਆਪਕਾਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਜ਼ਰੂਰਤ ਹੈ ਬੱਚਿਆਂ ਦੀ ਮਾਨਸਿਕ ਸਥਿਤੀ ਨੂੰ ਸਮਝਣ ਦੀ। ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਸੁਲਝਾਉਣ ਦੀ। ਤੇ ਹੁਣ ਅਧਿਆਪਕਾਂ ਨੂੰ ਵਿਦਿਆਰਥੀਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਪੇਪਰਾਂ ਦਾ ਨਾਂ ਤੇ ਡਰਾਉਣ ਦੀ ਬਜਾਏ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਕਿ ਉਹ ਪੜ੍ਹਨ ਵੱਲ ਧਿਆਨ ਦੇਣ।
ਹੁਣ ਜ਼ਰੂਰਤ ਹੈ ਬੱਚਿਆਂ ਨੂੰ ਮਾਨਸਿਕ ਤੌਰ ਤੇ ਪ੍ਰੀਖਿਆ ਲਈ ਤਿਆਰ ਕਰਨ ਦੀ। ਅਧਿਆਪਕ ਨੂੰ ਬੱਚਿਆਂ ਨਾਲ ਜ਼ਿਆਦਾ ਤੋਂ ਜ਼ਿਆਦਾ ਗੱਲ ਬਾਤ ਕਰਨੀ ਪਵੇਗੀ।
ਅਧਿਆਪਕ ਹੀ ਇੱਕੋ ਤਰੀਕਾ :
ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਨੂੰ ਸਮਝਾਉਣ। ਕੋਰੋਨਾ ਮਹਾਮਾਰੀ ਨੇ ਵਿੱਦਿਆ ਤੇ ਬਹੁਤ ਬੁਰਾ ਅਸਰ ਪਾਇਆ ਹੈ ਇਸਨੂੰ ਕੇਵਲ ਤੇ ਕੇਵਲ ਅਧਿਆਪਕ ਹੀ ਪੂਰਾ ਕਰ ਸਕਦਾ ਹੈ।
Loading Likes...