ਕਾਫੀ ਦੇ ਨੁਕਸਾਨ ਜ਼ਿਆਦਾ ਫ਼ਾਇਦੇ ਘੱਟ
ਬਹੁਤ ਸਾਰੇ ਲੋਕਾਂ ਨੂੰ ਇਹ ਉਲਝਣ ਹੁੰਦੀ ਹੈ ਕਿ ਕਾਫੀ ਪੀਣ ਨਾਲ ਸਾਨੂੰ ਨੁਕਸਾਨ ਹੁੰਦਾ ਹੈ ਜਾਂ ਫਾਇਦਾ। ਅੱਜ ਇਸੇ ਵਿਸ਼ੇ ਤੇ ਵਿਚਾਰ ਕੀਤਾ ਜਾਵੇਗਾ :
- ਕਾਫੀ ਵਿਚ ਫੈਟ ਬਹੁਤ ਹੁੰਦਾ ਹੈ।
- ਕਾਫੀ ਵਿਚ ਜਿਹੜੇ ਰਸਾਇਣ ਹੁੰਦੇ ਨੇ ਉਹ ਬਹੁਤ ਖ਼ਤਰਨਾਕ ਹੁੰਦੇ ਨੇ।
- ਕਾਫੀ ਪੀਣ ਨਾਲ ਨੀਂਦ ਨਹੀਂ ਆਉਂਦੀ ਹੈ।
- ਕਾਫੀ ਪੀਣ ਨਾਲ ਨੀਂਦ ਪੁਰੀ ਨਾ ਹੋਣ ਕਰਕੇ ਇਨਸਾਨ ਨੂੰ ਪੂਰਾ ਅਰਾਮ ਨਹੀਂ ਮਿਲਦਾ ਹੈ। ਉਹ ਹਮੇਸ਼ਾ ਬੇਅਰਾਮੀ ਮਹਿਸੂਸ ਕਰਦਾ ਹੈ।
- ਕਾਫੀ ਪੀਣ ਨਾਲ ‘ਉਲਟੀ’ ਦੀ ਸ਼ਿਕਾਇਤ ਜ਼ਿਆਦਾ ਰਹਿੰਦੀ ਹੈ।
- ਔਰਤਾਂ ਜੋ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਂਦੀਆਂ ਨੇ ਕਾਫੀ ਪੀਣ ਨਾਲ ਉਹਨਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਟਿੱਢ ਦੁਖਣ ਦੀ ਸ਼ਿਕਾਇਤ ਰਹਿੰਦੀ ਹੈ।
- ਕਾਫੀ ਪੀਣ ਨਾਲ ਬੀਪੀ ਵਧਣ ਦੀ ਸ਼ਿਕਾਇਤ ਰਹਿੰਦੀ ਹੈ।
- ਕਾਫੀ ਅਗਰ ਜ਼ਿਆਦਾ ਦੇਰ ਤੱਕ ਪੀਂਦੇ ਹਾਂ ਤਾਂ ਕਾਫੀ ਸਾਡੀ ਹੱਡੀਆਂ ਨੂੰ ਕਮਜ਼ੋਰ ਬਣਾ ਦਿੰਦੀ ਹੈ।
- ਕਾਫੀ ਪੀਣ ਨਾਲ ਅਕਸਰ ਕੋਲੈਸਟਰੋਲ ਵਧਣ ਦੀ ਸ਼ਿਕਾਇਤ ਰਹਿੰਦੀ ਹੈ।
- ਜੇ ਕਾਫੀ ਦੀ ਆਦਤ ਪੈ ਜਾਵੇ ਤਾਂ ਇਹ ਇਕ ਨਸ਼ੇ ਵਾਂਗ ਕੰਮ ਕਰਦੀ ਹੈ।
ਕਾਫੀ ਦੇ ਕੁਝ ਫ਼ਾਇਦੇ :
- ਜੇ ਅਸੀਂ ਕਿਸੇ ਕੰਮ ਤੇ ਜਾ ਰਹੇ ਹਾਂ, ਜਿਸ ਵਿਚ ਜਾਗਣਾ ਬਹੁਤ ਜ਼ਰੂਰੀ ਹੈ ਤਾਂ ਕਾਫੀ ਪੀਣਾ ਫਾਇਦੇਮੰਦ ਹੁੰਦਾ ਹੈ
- ਜੇ ਕਿਸੇ ਨੂੰ ਬਲੱਡ ਪ੍ਰੈਸ਼ਰ ਘੱਟ ਰਹਿਣ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਕਾਫੀ ਪੀਣ ਨਾਲ ਠੀਕ ਹੋ ਜਾਂਦੀ ਹੈ।
- ਕਾਫੀ ਪੀਣ ਨਾਲ ਜੋੜਾਂ ਦੇ ਦਰਦਾਂ ਨੂੰ ਠੀਕ ਹੋਣ ਵਿਚ ਮਦਦ ਮਿਲਦੀ ਹੈ।
- ਕਾਫੀ ਪੀਣਾ, ਸੋਜ਼ਸ਼ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ।