ਚਿੱਟੇ ਵਾਲਾਂ ਦੀ ਸਮੱਸਿਆ/ White hair problem
ਚਿੱਟੇ ਵਾਲਾਂ ਕਾਰਨ ਚਿਹਰੇ ਦੀ ਖੂਬਸੂਰਤੀ ਘੱਟ ਹੋ ਜਾਂਦੀ ਹੈ, ਪਰ ਤੁਸੀਂ ਪਰ ਇਸ ਸਮੱਸਿਆ ਨੂੰ ਹੋਮਮੇਡ ਤੇਲ ਦੀ ਮਦਦ ਨਾਲ ਘੱਟ ਕੀਤਾ ਜਾ ਸਕਦਾ ਹੈ। ਜਦੋਂ ਵਾਲਾਂ ਦਾ ਰੰਗ ਬਦਲਣ ਲੱਗੇ ਤਾਂ ਚਿੰਤਾ ਹੋਣ ਲੱਗ ਜਾਂਦੀ ਹੈ। ਚਿੱਟੇ ਵਾਲ ਹੁਣ ਇਕ ਤਰ੍ਹਾਂ ਦੀ ਸਮੱਸਿਆ ਬਣ ਗਈ ਹੈ, ਜਿਸ ਦੀ ਚਪੇਟ ਵਿਚ ਛੋਟੀ ਉਮਰ ਦੇ ਬੱਚੇ ਵੀ ਆ ਰਹੇ ਹਨ। ਇਸ ਦੇ ਕਾਰਨ ਸੁੰਦਰਤਾ ਉੱਪਰ ਵੀ ਅਸਰ ਪੈਂਦਾ ਹੈ। ਇਸੇ ਨੂੰ ਦੇਖਦੇ ਹੋਏ ਅਜੱਜ ਅਸੀਂ ‘ਚਿੱਟੇ ਵਾਲਾਂ ਦੀ ਸਮੱਸਿਆ/ White hair problem’ ਵਿਸ਼ੇ ਤੇ ਚਰਚਾ ਕਰਾਂਗੇ।
ਚਿੱਟੇ ਵਾਲਾਂ ਲਈ ਤੁਸੀਂ ਘਰੇਲੂ ਨੁਸਖਿਆਂ ਦਾ ਵੀ ਸਹਾਰਾ ਲੈ ਸਕਦੇ ਹੋ। ਇਸ ਵਿਸ਼ੇ ਤੇ ਬਹੁਤ ਸਾਰੇ ਬਿਊਟੀ ਐਕਪਰਟ ਇਸ ਦਾ ਕਾਰਨ ਅਤੇ ਉਪਾਅ ਦੱਸਦੇ ਹਨ। ਚੱਲੋ ਜਾਣਦੇ ਹਾਂ ਇਸ ਸਮੱਸਿਆ ਨੂੰ ਘੱਟ ਕਰਨ ਲਈ ਕੀ ਕਰਨਾ ਚਾਹੀਦਾ ਹੈ।
ਰੋਜਮੇਰੀ ਦੀ ਕਰੋ ਵਰਤੋਂ/ Use Rosemary :
- ਰੋਜਮੇਰੀ ਦੀ ਚਾਹ ਬਹੁਤ ਵਧੀਆ ਹੁੰਦੀ ਹੈ।
- ਇਸ ਬੂਟੇ ਦੀ ਮਦਦ ਨਾਲ ਤੇਲ ਵੀ ਬਣਾ ਸਕਦੇ ਹੋ।
ਰੋਜਮੇਰੀ ਦੀ ਨਾਲ ਤੇਲ ਬਣਾਉਣਾ/ Making oil with rosemary :
- ਰੋਜਮੇਰੀ ਦੇ ਸੁੱਕੇ ਪੱਤੇ, ਐਕਸਟ੍ਰਾ ਵਰਜ਼ਿਨ ਆਲਿਵ ਆਇਲ ਇਕ ਜ਼ਾਰ ਵਿਚ ਅੱਧਾ ਹਿੱਸਾ ਸੁੱਕੇ ਰੋਜਮੇਰੀ ਦੇ ਪੱਤਿਆਂ ਨਾਲ ਭਰ ਦਿਓ।
- ਹੁਣ ਇਸ ਜਾਰ ਵਿਚ ਘੱਟ ਤੋਂ ਘੱਟ 4 – 6 ਹਫਤਿਆਂ ਲਈ ਧੁੱਪ ਵਿਚ ਰੱਖ ਦਿਓ। ਇੱਕ ਗੱਲ ਧਿਆਨ ਵਿੱਚ ਜ਼ਰੂਰ ਰੱਖੋ ਕਿ ਜਾਰ ਨੂੰ ਰੋਜ਼ਾਨਾ ਸੇਕ ਕਰਨਾ ਹੈ।
ਰੋਜਮੇਰੀ ਦੇ ਤੇਲ ਨੂੰ ਇਸਤੇਮਾਲ ਕਰਨ ਦਾ ਤਰੀਕਾ/ How to use rosemary oil :
- ਜਦੋਂ ਵੀ ਆਪਣੇ ਵਾਲ ਧੋਣੇ ਹੋਣ, ਉਦੋਂ ਇਸ ਤੇਲ ਦਾ ਇਸਤੇਮਾਲ ਕਰ ਸਕਦੇ ਹੋ।
- ਇਸ ਗੱਲ ਧਿਆਨ ਰੱਖੋ ਕਿ ਤੁਹਾਨੂੰ ਚੰਗੀ ਤਰ੍ਹਾਂ ਵਾਲਾਂ ਤੇ ਤੇਲ ਲਗਾਉਣਾ ਹੈ।
- ਖਾਸਤੌਰ ਤੇ ਜੜ੍ਹ ਅਤੇ ਸਕੈਲਪ ਤੇ ਲਗਾਉਣਾ ਨਾ ਭੁੱਲੋ।
ਬਦਾਮ ਦੇ ਤੇਲ ਦੀ ਵਰਤੋਂ/ Use of almond oil :
ਸਾਲਾਂ ਤੋਂ ਹੀ ਬਦਾਮ ਦੇ ਤੇਲ ਦਾ ਇਸਤੇਮਾਲ ਵਾਲਾਂ ਲਈ ਕੀਤਾ ਜਾਂਦਾ ਹੈ। ਚਿੱਟੇ ਵਾਲਾਂ ਲਈ ਬਦਾਮ ਦਾ ਤੇਲ ਫਾਇਦਾ ਪਹੁੰਚਾ ਸਕਦਾ ਹੈ।
ਬਦਾਮ ਦਾ ਤੇਲ ਬਣਾਉਣ ਦੀ ਵਿਧੀ/ Method of making almond oil
- ਬਦਾਮ ਦਾ ਤੇਲ, ਨਿੰਬੂ ਦਾ ਰਸ,ਆਂਵਲਾ ਜੂਸ, ਇਕ ਬੋਤਲ ਵਿਚ ਬਰਾਬਰ ਮਾਤਰਾ ਵਿਚ ਬਦਾਮ ਦਾ ਤੇਲ, ਨਿੰਬੂ ਦਾ ਰਸ ਅਤੇ ਆਂਵਲਾ ਜੂਸ ਪਾਓ।
- ਹੁਣ ਬੋਤਲ ਨੂੰ ਚੰਗੀ ਤਰ੍ਹਾਂ ਨਾਲ ਹਿਲਾ ਲਵੋ।
ਤਿਆਰ ਹੈ ਤੁਹਾਡੇ ਚਿੱਟੇ ਵਾਲਾਂ ਲਈ ਘਰੇਲੂ ਉਪਾਅ।
ਆਪਣੇ ਖਾਣ ਪੀਣ ਨੂੰ ਹੋਰ ਵੀ ਵਧੀਆ ਕਰੋ।
ਬਦਾਮ ਦਾ ਤੇਲ ਇਸਤੇਮਾਲ ਕਰਨ ਦਾ ਤਰੀਕਾ/ How to use almond oil :
- ਇਸ ਤੇਲ ਨੂੰ ਵਾਲਾਂ ਤੇ ਸਕੈਲਪ ਵਿਚ ਲਗਾਓ। ਫੇਰ ਚੰਗੀ ਤਰ੍ਹਾਂ ਵਾਲਾਂ ਦੀ ਮਸਾਜ ਕਰੋ।
- ਦਿਨ ਵਿਚ ਦੋ ਵਾਰ ਇਸ ਤੇਲ ਦਾ ਇਸਤੇਮਾਲ ਕਰੋ।
ਜਲਦੀ ਹੀ ਤੁਹਾਨੂੰ ਫਾਇਦਾ ਦਿਸਣ ਲੱਗੇਗਾ।
ਲਾਈਫਸਟਾਈਲ ਵਿਚ ਤਬਦੀਲੀ ਬਹੁਤ ਜ਼ਰੂਰੀ/ Change in lifestyle is very important :
ਜੇਕਰ ਤੁਸੀਂ ਆਪਣੇ ਚਿੱਟੇ ਵਾਲਾਂ ਤੋਂ ਪ੍ਰੇਸ਼ਾਨ ਹੋ ਤਾਂ ਆਪਣੇ ਲਾਈਫਸਟਾਈਲ ਵਿਚ ਤਬਦੀਲੀ ਲਿਆਉਣੀ ਬਹੁਤ ਜ਼ਰੂਰੀ ਹੈ।
ਵਾਲਾਂ ਨੂੰ ਬਚਾਓ ਸਨ ਐਕਸਪੋਜ਼ਰ ਤੋਂ/ Protect hair from sun exposure :
- ਹੈਟ ਜਾਂ ਸਕਾਰਫ ਪਾਉਣ ਦੀ ਆਦਤ ਬਣਾਓ ਹੈ।
- ਭਰਪੂਰ ਵਿਟਾਮਿਨ ਲਵੋ। ਇਨ੍ਹਾਂ ਵਿਚ ਵਿਟਾਮਿਨ ਡੀ, ਈ ਅਤੇ ਏ ਜ਼ਰੂਰੀ ਹਨ।
- ਆਇਰਨ, ਜ਼ਿੰਕ, ਮੈਗਨੀਸ਼ੀਅਮ ਅਤੇ ਕਾਪਰ ਵਰਗੇ ਤੱਤ ਆਪਣੇ ਭੋਜਨ ਵਿਚ ਜ਼ਰੂਰ ਸ਼ਾਮਲ ਕਰੋ।