ਕੈਮੀਕਲ ਕਲਰ ਅਤੇ ਵਾਲ/ Chemical color and hair
ਅੱਜ ਅਸੀਂ ਵਿਚਾਰ ਕਰਾਂਗੇ ਕੈਮੀਕਲ ਕਲਰ ਅਤੇ ਵਾਲ/ Chemical color and hair, ਅਤੇ ਇਹਨਾਂ ੜਾ ਵਾਲਾਂ ਤੇ ਹੋਣ ਵਾਲੇ ਮਾੜੇ ਅਸਰ ਦਾ।
ਅੱਜਕਲ ਕੈਮੀਕਲ ਟ੍ਰੀਟਮੈਂਟ (Chemical treatment), ਹੇਅਰ ਕਲਰਿੰਗ (Hair coloring), ਸਮੂਥਿੰਗ (Smoothing) ਅਤੇ ਰੀਬਾਂਡਿੰਗ (Rebonding) ਕਰਵਾਉਣ ਦਾ ਕਾਫੀ ਚਲਨ ਹੈ। ਪਰ ਜਿਵੇਂ – ਜਿਵੇਂ ਸਮਾਂ ਬੀਤਦਾ ਜਾਂਦਾ ਹੈ, ਇਸ ਦੇ ਸਾਈਡ ਇਫੈਕਟ (Side effects) ਵੀ ਨਜ਼ਰ ਆਉਣ ਲੱਗਦੇ ਹਨ।
ਵਾਲਾਂ ‘ਤੇ ਪੈਣ ਵਾਲਾ ਮਾੜਾ ਅਸਰ :
1.ਜੜ੍ਹਾਂ ਨੂੰ ਕਮਜ਼ੋਰ/ Weakening the roots :
ਕੈਮੀਕਲਸ ਜਦੋਂ ਸਿਰ ਦੀ ਖੋਪੜੀ ਤੇ ਲੱਗਦੇ ਹਨ, ਉਦੋਂ ਉਹ ਵਾਲਾਂ ਦੀਆਂ ਜੜ੍ਹਾਂ ਨੂੰ ਕਮਜ਼ੋਰ ਕਰ ਦਿੰਦੇ ਹਨ।
2. ਵਾਲਾਂ ਦਾ ਟੁੱਟਣਾ/ Hair loss :
ਹੈਵੀ ਕੈਮੀਕਲਸ ਨੂੰ ਵਾਲਾਂ ਦੀ ਲੰਬਾਈ ਤੇ ਲਗਾਏ ਜਾਣ ਦੀ ਵਜ੍ਹਾ ਨਾਲ ਵਾਲ ਟੁੱਟਣਾ ਸ਼ੁਰੂ ਹੋ ਜਾਂਦੇ ਹਨ। ਜਿਸ ਨਾਲ ਵਾਲਾਂ ਦੀ ਵਾਲਿਊਮ ਘੱਟ ਹੋ ਜਾਂਦੀ ਹੈ।
3. ਮੇਲੇਨਿਨ ਨੂੰ ਕਰਦੇ ਨੇ ਘੱਟ/ Decreasing melanin :
ਇਕ ਨੈਚੁਰਲ ਤੱਤ ਹੈ ਜੋ ਸਾਡੀ ਸਕਿਨ ‘ਚ ਪਾਇਆ ਜਾਂਦਾ ਹੈ। ਇਸ ਨਾਲ ਅੱਖ ਦੀ ਪੁਤਲੀ, ਵਾਲ ਅਤੇ ਚਮੜੀ ਨੂੰ ਰੰਗ ਮਿਲਦਾ ਹੈ। ਕੈਮੀਕਲ ਟ੍ਰੀਟਮੈਂਟ ਮੇਲੇਨਿਨ ਨੂੰ ਘੱਟ ਕਰ ਦਿੰਦਾ ਹੈ।
ਕੈਮੀਕਲ ਕਲਰ ਤੋਂ ਹੋਣ ਵਾਲੇ ਨੁਕਸਾਨ ਤੋਂ ਕਿਵੇਂ ਬਚਿਆ ਜਾ ਸਕਦਾ ਹੈ ?
1. ਵਾਲਾਂ ‘ਚ ਅਜਿਹੇ ਕੈਮੀਕਲ ਕਲਰਿੰਗ/ Chemical coloring ਕਰਵਾਓ ਜਿਨ੍ਹਾਂ ਵਿਚ ਅਮੋਨੀਆ ਹੋਵੇ।
2. ਜਿੰਨਾ ਹੋ ਸਕੇ ਫੈਸ਼ਨ ਹੇਅਰ ਕਲਰਿੰਗ ਕਰਵਾਉਣ ਤੋਂ ਬਚੋ।
3. ਵਾਲ ਚਿੱਟੇ ਹੋਣ ਤਾਂ ਚੰਗੀ ਕੁਆਲੀਟੀ ਦੇ ਹਰਬਲ ਕਲਰ ਦੀ ਵਰਤੋਂ ਕਰੋ।
4. ਹਫਤੇ ‘ਚ ਇਕ ਵਾਰ ਘਰ ਵਿਚ ਬਣੇ ਨੈਚੁਰਲ ਮਾਸਕ ਜ਼ਰੂਰ ਲਗਾਓ।
5. ਦੋ ਹਫਤਿਆਂ ‘ਚ ਇਕ ਵਾਰ ਨੈਚੁਰਲ ਸਪਰੇਅ /Natural spray ਦੀ ਵਰਤੋਂ ਜ਼ਰੂਰ ਕਰੋ।
6. ਸਲਫੇਟ ਮੁਕਤ (Sulfate free) ਸ਼ੈਂਪੂ ਅਤੇ ਕੰਡੀਸ਼ਨਰ ਨਾਲ ਹੀ ਵਾਲਾਂ ਨੂੰ ਧੋਵੋ
ਘਰ ਵਿਚ ਕਿਵੇਂ ਬਣਾਇਆ ਜਾਵੇ ਨੈਚੁਰਲ ਮਾਸਕ :
ਅੱਧਾ ਕਟੋਰਾ ਸਲਫੇਟ ਮੁਕਤ ਕੰਡੀਸ਼ਨਰ ‘ਚ ਇਕ ਵੱਡਾ ਚਮਚ ਘਿਓ / ਮੱਖਣ / ਤਾਜ਼ਾ ਕ੍ਰੀਮ, 2 ਵੱਡੇ ਚੱਮਚ ਨਾਰੀਅਲ ਕ੍ਰੀਮ, 6 ਬੂੰਦਾਂ ਤੇਲ ਅਤੇ 2 ਵੱਡੇ ਚੱਮਚ ਗਲਿਸਰੀਨ ਨੂੰ ਮਿਲਾ ਕੇ ਪੇਸਟ ਬਣਾ ਲਓ। ਪੇਸਟ ਨੂੰ ਲਗਾਉਣ ਤੋਂ ਪਹਿਲਾਂ ਵਾਲਾਂ ਨੂੰ ਹਲਕਾ ਗਿੱਲਾ ਕਰ ਲਓ ਅਤੇ ਵਾਲਾਂ ਦੀ ਲੈਂਥ ਤੇ ਲਗਾਓ। 45 ਮਿੰਟਾਂ ਬਾਅਦ ਸਲਫੇਟ ਫ੍ਰੀ ਸ਼ੈਂਪੂ ਅਤੇ ਕੰਡੀਸ਼ਨਰ ਨਾਲ ਵਾਲ ਧੋ ਲਏ। ਫੇਰ ਦੇਖੋ ਇਸਦਾ ਅਸਰ।
ਸਰਦੀਆਂ ਤੋਂ ਬਾਅਦ ਵਾਲਾਂ ਦੀ ਦੇਖਭਾਲ ਲਈ ਤੁਸੀਂ ਇਹ ਵੀ ਦੇਖ ਸਕਦੇ ਹੋ।
Loading Likes...