ਚਿਹਰੇ ਤੇ ਨਾਰੀਅਲ ਤੇਲ ਲਗਾਉਣ ਦੇ ‘ਫਾਇਦੇ’
ਬਚਪਨ ਵਿਚ ਆਪਣੀ ਦਾਦੀ – ਨਾਨੀ ਤੋਂ ਨਾਰੀਅਲ ਤੇਲ ਦੇ ਫਾਇਦੇ ਬਾਰੇ ਸੁਣਦੇ ਆਏ ਹਾਂ। ਹਾਲਾਂਕਿ ਅੱਜਕਲ੍ਹ ਬਜ਼ਾਰ ਵਿਚ ਬਹੁਤ ਸਾਰੇ ਤੇਲ ਮਿਲਦੇ ਹਨ, ਜੋ ਆਪਣੇ ਫਾਇਦਾ ਦਾ ਦਾਅਵਾ ਕਰਦੇ ਹਨ, ਫਿਰ ਵੀ ਨਾਰੀਅਲ ਤੇਲ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਬਹੁਤੇ ਲੋਕ ਸਿਰਫ ਵਾਲਾਂ ਵਿਚ ਨਾਰੀਅਲ ਤੇਲ ਲਗਾਉਣਾ ਜਾਣਦੇ ਹਾਂ ਪਰ ਇਹ ਸਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੈ। ਇਸ ਕਰਕੇ ਅੱਜ ਅਸੀਂ ਗੱਲ ਕਰਾਂਗੇ ‘ਚਿਹਰੇ ਤੇ ਨਾਰੀਅਲ ਤੇਲ ਲਗਾਉਣ ਦੇ ‘ਫਾਇਦੇ’ ਕੀ – ਕੀ ਹੋ ਸਕਦੇ ਹਨ।
ਸਰਦੀ ਦੇ ਮੌਸਮ ਵਿੱਚ ਸਾਡੀ ਸਕਿਨ ਖੁਸ਼ਕ ਹੋਣ ਲੱਗਦੀ ਹੈ। ਅਜਿਹੇ ਵਿਚ ਨਾਰੀਅਲ ਤੇਲ ਇਸ ਨੂੰ ਨਮੀ ਅਤੇ ਸਾਫਟਨੈੱਸ ਦੇਣ ਵਿਚ ਮਦਦ ਕਰ ਸਕਦਾ ਹੈ।
ਰਾਤ ਨੂੰ ਚਿਹਰੇ ਤੇ ਨਾਰੀਅਲ ਤੇਲ ਲਗਾਉਣ ਦੇ ਫਾਇਦੇ
ਚਿਹਰੇ ਦੀ ਨਮੀ /Facial moisture :
ਨਾਰੀਅਲ ਤੇਲ ਸਕਿਨ ਨੂੰ ਗਹਿਰਾਈ ਤੱਕ ਮੁਆਇਸਚਰਾਈਜ਼ ਕਰਦਾ ਹੈ।
ਇਹ ਸਕਿਨ ਨੂੰ ਡ੍ਰਾਈ ਹੋਣ ਤੋਂ ਬਚਾਉਂਦਾ ਹੈ। ਸਾਰੀ ਰਾਤ ਇਹ ਚਮੜੀ ਵਿਚ ਰਚ ਕੇ ਨਮੀ ਬਣਾਈ ਰੱਖਦਾ ਹੈ, ਜਿਸ ਨਾਲ ਸਵੇਰੇ ਉੱਠਣ ਤੇ ਸਕਿਨ ਮੁਲਾਇਮ ਅਤੇ ਹਾਈਡ੍ਰੇਟੇਡ ਮਹਿਸੂਸ ਹੁੰਦੀ ਹੈ
ਆਪਣੀ ਸਕਿਨ ਨੂੰ ਹੋਰ ਵੀ ਨਿਖਾਰਣ ਲਈ CLICK ਕਰੋ।
ਐਂਟੀ – ਏਜਿੰਗ ਪ੍ਰਭਾਵ/ Anti-aging effect :
ਨਾਰੀਅਲ ਤੇਲ ਵਿਚ ਮੌਜੂਦ ਐਂਟੀ ਆਕਸੀਡੈਂਟਸ ਅਤੇ ਫੈਟੀ ਐਸਿਡ ਸਕਿਨ ਨੂੰ ਉਮਰ ਦੇ ਅਸਰ ਤੋਂ ਬਚਾਉਂਦੇ ਹਨ। ਇਹ ਝੁਰੜੀਆਂ ਅਤੇ ਬਰੀਕ ਰੇਖਾਵਾਂ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਰਾਤ ਸਮੇਂ ਇਸ ਨੂੰ ਲਗਾਉਣ ਨਾਲ ਸਕਿਨ ਨੂੰ ਰਿਪੇਅਰ ਹੋਣ ਦਾ ਸਮਾਂ ਮਿਲਦਾ ਹੈ ਅਤੇ ਉਹ ਜ਼ਿਆਦਾ ਜਵਾਨ ਦਿਸਣ ਲੱਗਦੀ ਹੈ।
ਸਕਿਨ ਨੂੰ ਸਾਫਟ ਅਤੇ ਸਮੂਦ ਬਣਾਉਂਦਾ ਹੈ/ Makes the skin soft and smooth :
ਨਾਰੀਅਲ ਤੇਲ ਦੀ ਹਰ ਰੋਜ਼ ਵਰਤੋਂ ਸਕਿਨ ਨੂੰ ਨਰਮ ਅਤੇ ਚਿਕਨਾਈਯੁਕਤ ਬਣਾਉਂਦੀ ਹੈ। ਇਹ ਸਕਿਨ ਦੀ ਉਪਰਲੀ ਪਰਤ ਨੂੰ ਮੁਲਾਇਮ ਕਰਦਾ ਹੈ ਅਤੇ ਉਸ ਨੂੰ ਸੁਧਾਰਦਾ ਹੈ, ਜਿਸ ਨਾਲ ਚਿਹਰੇ ਤੇ ਝੁਰੜੀਆਂ ਅਤੇ ਖੁਸ਼ਕੀ ਘੱਟ ਹੁੰਦੀ ਹੈ।
ਪਿੰਪਲਸ ਦੀ ਸਮੱਸਿਆ ਨੂੰ ਕਰਦਾ ਹੈ ਘੱਟ/ Reduces the problem of pimples :
ਨਾਰੀਅਲ ਤੇਲ ਵਿਚ ਐਂਟੀ – ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਚਿਹਰੇ ਤੇ ਹੋਣ ਵਾਲੇ ਪਿੰਪਲਸ ਅਤੇ ਮੁਹਾਸਿਆਂ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰਦੇ ਹਨ।
ਵਧਾਉਂਦਾ ਹੈ ਚਿਹਰੇ ਦੀ ਚਮਕ/ Increases facial radiance :
ਨਾਰੀਅਲ ਤੇਲ ਵਿਚ ਵਿਟਾਮਿਨ ਈ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਕਿਨ ਨੂੰ ਸਿਹਤਮੰਦ ਰੱਖਦੇ ਹਨ। ਰਾਤ ਨੂੰ ਇਸ ਨੂੰ ਲਗਾਉਣ ਨਾਲ ਸਕਿਨ ਦੀ ਚਮਕ ਵਧਦੀ ਹੈ, ਕਿਉਂਕਿ ਇਹ ਡੈੱਡ ਸੈੱਲਜ਼ ਨੂੰ ਹਟਾ ਕੇ ਨਵੇਂ ਸੈੱਲਜ਼ ਨੂੰ ਵਧਾਉਂਦਾ ਹੈ। ਇਸ ਨਾਲ ਚਿਹਰੇ ਤੇ ਨੈਚੁਰਲ ਗਲੋਆ ਆਉਂਦਾ ਹੈ।
ਗੂੜ੍ਹੀ ਨੀਂਦ ਵਿਚ ਮਦਦ/ Help with deep sleep :
ਰਾਤ ਨੂੰ ਚਿਹਰੇ ਤੇ ਨਾਰੀਅਲ ਤੇਲ ਲਗਾਉਣ ਨਾਲ ਸਕਿਨ ਨੂੰ ਜੋ ਆਰਾਮ ਮਿਲਦਾ ਹੈ, ਸਿਰਫ ਬਾਹਰੀ ਨਹੀਂ ਹੁੰਦਾ, ਸਗੋਂ ਇਸ ਨਾਲ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ। ਇਸ ਦਾ ਹਲਕਾ ਜਿਹਾ ਖੁਸ਼ਬੂ ਅਤੇ ਨਮੀ ਦੇਣ ਦਾ ਗੁਣ ਸਕਿਨ ਨੂੰ ਰਾਹਤ ਦਿੰਦਾ ਹੈ ਅਤੇ ਬਿਹਤਰ ਨੀਂਦ ਵਿਚ ਮਦਦ ਕਰਦਾ ਹੈ।
ਨਾਰੀਅਲ ਤੇਲ ਲਗਾਉਣ ਦਾ ਤਰੀਕਾ/ How to apply coconut oil :
ਤੁਸੀਂ ਜਾਂ ਤਾਂ ਐਲੋਵੇਰਾ ਜੈੱਲ, ਚਾਵਲ ਦਾ ਪਾਣੀ, ਗਲਿਸਰੀਨ ਨੂੰ ਨਾਰੀਅਲ ਦੇ ਤੇਲ ਵਿਚ ਮਿਲਾ ਕੇ ਨਾਈਟ ਕ੍ਰੀਮ ਬਣਾ ਸਕਦੇ ਹੋ ਜਾਂ
ਆਪਣੇ ਚਿਹਰੇ ਤੇ ਨਾਰੀਅਲ ਦੇ ਤੇਲ ਦੀ ਮਾਲਿਸ਼ ਕਰ ਕੇ ਰਾਤ ਭਰ ਲਈ ਛੱਡ ਸਕਦੇ ਹੋ।
ਇਸ ਲਈ ਜੇਕਰ ਤੁਸੀਂ ਵੀ ਆਪਣੀ ਸਕਿਨ ਨੂੰ ਹੋਰ ਵੀ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਰਾਤ ਨੂੰ ਨਾਰੀਅਲ ਤੇਲ ਲਗਾਉਣਾ ਨਾ ਭੁੱਲੋ।
Loading Likes...