ਚਿਹਰੇ ਦੀ ਦੇਖਭਾਲ :
ਤੇਜ਼ ਧੁੱਪ ਹੋਣ ਕਰਕੇ ਗਰਮੀਆਂ ਵਿਚ ਚਿਹਰੇ ਦੀ ਖਾਸ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਤੇਜ਼ ਗਰਮੀ ਅਤੇ ਧੁੱਪ ਚਿਹਰੇ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਤੇਜ਼ ਅਤੇ ਗਰਮ ਹਵਾ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ। ਇਸ ਨਾਲ ਜਲਣ ਵੀ ਹੋਣ ਲੱਗ ਜਾਂਦੀ ਹੈ।
ਇਸਦੇ ਨਾਲ ਨਾਲ ਗਰਮੀਆਂ ਵਿਚ ਆਇਲੀ ਸ੍ਕਿਨ ਅਤੇ ਡ੍ਰਾਈ ਸਕਿਨ ਵਾਲੇ ਲੋਕਾਂ ਨੂੰ ਬਹੁਤ ਦਿੱਕਤ ਆਉਣ ਲੱਗ ਪੈਂਦੀ ਹੈ। ਗਰਮੀਆਂ ਵਿਚ ਆਇਲੀ ਸ੍ਕਿਨ ਹੋਰ ਆਇਲੀ ਹੋ ਜਾਂਦੀ ਹੈ ਅਤੇ ਡ੍ਰਾਈ ਸਕਿਨ ਹੋਰ ਡ੍ਰਾਈ ਹੋਣ ਲੱਗਦੀ ਹੈ। ਇਸ ਮੌਸਮ ਵਿਚ ਕਿਲ – ਮੁਹਾਸੇ ਦੀ ਸਮੱਸਿਆ ਵੀ ਵੱਧ ਦੇਖਣ ਨੂੰ ਮਿਲਦੇ ਹਨ।
ਉੱਪਰ ਦੱਸੀਆਂ ਗੱਲਾਂ ਦੇ ਬਹੁਤ ਇਲਾਜ ਹਨ। ਐਲੋਪੈਥੀ ਅਤੇ ਆਯੁਰਵੈਦਿਕ ਦੋਹਾਂ ਵਿਚ।
ਪਰ ਅਸੀਂ ਚਰਚਾ ਕਰਾਂਗੇ ਕੁਝ ਘਰੇਲੂ ਟਿਪਸ ਜਿਨ੍ਹਾਂ ਨਾਲ ਅਸੀਂ ਆਪਣੀ ਸਕਿਨ ਦੀ ਦੇਖਭਾਲ ਕਰ ਸਕਦੇ ਹਾਂ :
ਦਹੀਂ ਨਾਲ ਚਿਹਰੇ ਦੀ ਸਫਾਈ ਕਰਨ ਦਾ ਤਰੀਕਾ :
ਦਹੀਂ ਖਾਣ ਦਾ ਵੀ ਬਹੁਤ ਫਾਇਦਾ ਹੁੰਦਾ ਹੈ ਅਤੇ ਦਹੀਂ ਨੂੰ ਆਪਣੀ ਚਿਹਰੇ ਦੀ ਦੇਖਭਾਲ ਵਾਸਤੇ ਵੀ ਵਰਤਿਆ ਜਾ ਸਕਦਾ ਹੈ।
ਇਹ ਸਾਡੀ ਸਕਿਨ ਨੂੰ ਨਮੀ ਪ੍ਰਦਾਨ ਕਰਦਾ ਹੈ ਅਤੇ ਚਿਹਰੇ ਤੇ ਜੰਮੀ ਹੋਈ ਗੰਦਗੀ ਨੂੰ ਸਾਫ ਕਰਨ ਵਿਚ ਮਦਦ
ਇਸ ਨੂੰ ਚਿਹਰੇ ਤੇ ਲਾਉਣ ਨਾਲ ਟੈਨਿੰਗ (Tanning) ਵੀ ਦੂਰ ਹੁੰਦੀ ਹੈ।
ਦਹੀਂ ਨੂੰ ਵਰਤਣ ਦਾ ਤਰੀਕਾ :
ਪਹਿਲਾਂ ਤਾਜ਼ਾ ਠੰਡਾ ਦਹੀਂ ਲਓ। ਇਸ ਨੂੰ ਚਿਹਰੇ ਤੇ ਚੰਗੀ ਤਰ੍ਹਾਂ ਲਾਓ, ਫੇਰ ਲਗਭਗ ਅੱਧੇ ਘੰਟੇ ਲਈ ਛੱਡ ਦਿਓ। ਫਿਰ ਪਾਣੀ ਨਾਲ ਚਿਹਰਾ ਸਾਫ ਕਰ ਲਓ।
ਨਾਰੀਅਲ ਦੇ ਤੇਲ ਨਾਲ ਚਿਹਰੇ ਦੀ ਸਫਾਈ ਕਰਨ ਦਾ ਤਰੀਕਾ :
ਰਾਤ ਨੂੰ ਨਾਰੀਅਲ ਤੇਲ ਨੂੰ ਚਿਹਰੇ ਤੇ ਲਾ ਕੇ ਕੁਝ ਦੇਰ ਤੱਕ ਚਿਹਰੇ ਦੀ ਮਾਲਿਸ਼ ਕਰੋ। ਫੇਰ ਰੂੰ ਜਾਂ ਤੋਲੀਏ ਦੀ ਮਦਦ ਨਾਲ ਚਿਹਰਾ ਸਾਫ ਕਰ ਲਾਓ।
ਬਾਅਦ ਵਿਚ ਆਈਸ ਕਿਊਬ ( Ice Cube) ਲਾਓ ਅਤੇ ਸੌਂ ਜਾਓ। ਸਵੇਰੇ ਚਿਹਰਾ ਨਿਖਰਿਆ ਨਜ਼ਰ ਆਵੇਗਾ।
ਨਿੰਬੂ ਦੀ ਮਦਦ ਨਾਲ ਚਿਹਰੇ ਦੀ ਸਫ਼ਾਈ :
ਨਿਬੂ ਦਾ ਰਸ ਚਿਹਰੇ ਤੇ ਲਾਓ ਅਤੇ 15 ਮਿੰਟਾਂ ਤੱਕ ਛੱਡ ਦਿਓ। ਫਿਰ ਸਾਫ ਪਾਣੀ ਨਾਲ ਚਿਹਰਾ ਧੋ ਲਓ।
ਕਿੰਨੀ ਵੀ ਜ਼ਿਆਦਾ ਆਇਲੀ ਸਕਿਨ ਹੋਵ ਨਿੰਬੂ ਸ੍ਕਿਨ ਨੂੰ ਆਇਲ ਫ੍ਰੀ ਬਣਾ ਦਿੰਦਾ ਹੈ।
Loading Likes...