‘ਸਰਵਾਈਕਲ ਦੇ ਦਰਦ’ ਅਤੇ ਤੇਲ ਮਾਲਿਸ਼/ ‘Cervical pain’ and oil massage
ਸਰਵਾਈਕਲ ਨੂੰ ਸਪੌਂਡੀਲਾਈਟਿਸ ਵੀ ਕਿਹਾ ਜਾਂਦਾ ਹੈ। ਇਹ ਅਜਿਹਾ ਦਰਦ ਹੈ, ਜਿਸ ਨੂੰ ਸਹਿਣ ਬਿਲਕੁਲ ਵੀ ਆਸਾਨ ਨਹੀਂ ਹੁੰਦਾ। ਜਿਸ ਨੂੰ ਇਹ ਸਮੱਸਿਆ ਹੁੰਦੀ ਹੈ, ਉਹ ਆਪਣੀ ਗਰਦਨ ਅਤੇ ਆਲੇ – ਦੁਆਲੇ ਦੇ ਹਿੱਸਿਆਂ ਵਿਚ ਬਹੁਤ ਦਰਦ ਮਹਿਸੂਸ ਕਰਦਾ ਹੈ। ਇਸ ਸਮੱਸਿਆ ਕਾਰਨ ਆਮ ਜੀਵਨ ਜਿਊਣਾ ਮੁਸ਼ਕਲ ਹੋ ਜਾਂਦਾ ਹੈ। ਹਾਲਾਂਕਿ, ਫਿਜ਼ੀਓਥੈਰੇਪੀ ਅਤੇ ਕਸਰਤ ਦੀ ਮਦਦ ਨਾਲ ਇਸ ਨੂੰ ਦੂਰ ਕੀਤਾ ਜਾ ਸਕਦਾ ਹੈ। ਜੇਕਰ ਘਰੇਲੂ ਨੁਸਖਿਆਂ ਨੂੰ ਅਪਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਯੁਰਵੇਦ ਦੀ ਮਦਦ ਲੈ ਸਕਦੇ ਹੋ। ਇਸੇ ਲਈ ਅਸੀਂ ਅੱਜ ਦਾ ਵਿਸ਼ਾ ‘ਸਰਵਾਈਕਲ ਦੇ ਦਰਦ’ ਅਤੇ ਤੇਲ ਮਾਲਿਸ਼/ ‘Cervical pain’ and oil massage ਚੁਣਿਆ ਹੈ ਤਾਂਕਿ ਇਸ ਮੁਸੀਬਤ ਤੋਂ ਛੁਟਕਾਰਾ ਪਾਇਆ ਜਾ ਸਕੇ।
ਲਸਣ ਦੀ ਵਰਤੋਂ/ Use of garlic
ਸਰਵਾਈਕਲ ਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਲਸਣ ਦੀਆਂ ਕਲੀਆਂ ਖਾ ਸਕਦੇ ਹੋ ਜਾਂ ਲਸਣ ਨੂੰ ਪੀਸ ਕੇ ਸਰ੍ਹੋਂ ਦੇ ਤੇਲ ਵਿਚ ਮਿਲਾ ਕੇ ਪ੍ਰਭਾਵਿਤ ਥਾਵਾਂ ਤੇ ਲਗਾ ਸਕਦੇ ਹੋ। ਯਾਦ ਰੱਖੋ, ਤੇਲ ਨੂੰ ਠੰਡਾ ਜਾਂ ਹਲਕਾ ਗਰਮ ਹੋਣ ਤੇ ਹੀ ਮਾਲਿਸ਼ ਕਰੋ।
ਅਸ਼ਵਗੰਧਾ ਦੀ ਵਰਤੋਂ/ Uses of Ashwagandha
ਅਸ਼ਵਗੰਧਾ ਇਕ ਇਮਿਊਨਿਟੀ ਬੂਸਟਰ ਹੈ, ਕਿਉਂਕਿ ਇਸ ਦੇ ਐਂਟੀ – ਇੰਫਲੇਮੇਟਰੀ ਗੁਣ ਦਰਦ ਤੋਂ ਰਾਹਤ ਦੇਣ ਲਈ ਕੰਮ ਕਰਦੇ ਹਨ।
ਬੇ ਅਰਾਮੀ ਦੀ ਸਥਿਤੀ ਵਿਚ ਅਸ਼ਵਗੰਧਾ ਪਾਊਡਰ ਨੂੰ ਕੋਸੇ ਪਾਣੀ ਜਾਂ ਦੁੱਧ ਵਿਚ ਮਿਲਾ ਕੇ ਖਾਓ।
‘ਸਰਵਾਈਕਲ ਦੇ ਦਰਦ’ ਹੋਣ ਤੇ ਕਿਹੜੇ ਤੇਲ ਦੀ ਮਾਲਿਸ਼ ਉਪਯੋਗੀ/ Which oil massage is useful for ‘cervical pain’
1. ਅਰੰਡੀ ਦਾ ਤੇਲ/ Castor Oil
ਕਾਸਟਰ ਆਇਲ ਸਰਵਾਈਕਲ ਦੇ ਦਰਦ ਲਈ ਰਾਮਬਾਣ ਹੈ। ਆਯੁਰਵੇਦ ਵਿਚ ਵੀ ਇਸ ਤੇਲ ਦੇ ਕਈ ਗੁਣ ਦੱਸੇ ਗਏ ਹਨ। ਜੇਕਰ ਤੁਸੀਂ ਇਸ ਤੇਲ ਨਾਲ ਲਗਾਤਾਰ ਗਰਦਨ ਦੀ ਮਾਲਿਸ਼ ਕਰੋਗੇ ਤਾਂ ਦਰਦ ਦੂਰ ਹੋ ਜਾਵੇਗਾ।
ਸਿਹਤ ਨੂੰ ਤੰਦਰੁਸਤ ਰੱਖਣ ਲਈ ਹੋਰ ਵੀ ਸੁਝਾਵਾਂ ਲਈ ਇੱਥੇ 👉CLICK ਕਰੋ।
2. ਤਿਲ ਦਾ ਤੇਲ/ sesame oil
Loading Likes...ਬਹੁਤ ਘੱਟ ਲੋਕ ਜਾਣਦੇ ਹਨ ਕਿ ਸਰਵਾਈਕਲ ਦੇ ਦਰਦ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਤੇਲ ਨੂੰ ਹੱਥਾਂ ਤੇ ਲਗਾ ਕੇ ਪ੍ਰਭਾਵਿਤ ਥਾਂ ਦੀ ਮਾਲਿਸ਼ ਕਰੋ। ਇਸ ਨਾਲ ਪੁਰਾਣੇ ਤੋਂ ਪੁਰਾਣੇ ਦਰਦ ਤੋਂ ਵੀ ਰਾਹਤ ਮਿਲਦੀ ਹੈ।