Category: ਸਿਹਤ ਸੰਭਾਲ/ Health Care Tips
Health Care Tips / ਸਿਹਤ ਸੰਭਾਲ
ਸਿਹਤ ਸੰਭਾਲ (Health Care Tips) ਸਿਰਲੇਖ ਵਿਚ ਮੇਰੀ ਕੋਸ਼ਿਸ਼ ਰਹੇਗੀ ਕਿ ਸਰੀਆਂ ਹੀ ਸਿਹਤ ਦੀ ਸੰਭਾਲ ਨਾਲ ਸੰਬੰਧਿਤ ਬਲਾਗ ਹੀ ਪਾਏ ਜਾਣ। ਜਿਵੇੰ ਕਿ ਜੋ ਅਸੀਂ ਚੀਜਾਂ ਆਪਣੀ ਰਸੋਈ (kitchen) ਵਿਚ ਖਾਣਾ ਬਣਾਉਣ ਸਮੇ ਵਰਤਦੇ ਹਾਂ ਜਿਵੇਂ ਕੋਈ ਮਸਾਲਾ ਹੀ ਲੈ ਲਵੋ ਉਸਨੂੰ ਬਣਾਉਣ ਦੇ ਤਰੀਕੇ ਤੇ ਵੀ ਚਰਚਾ ਕੀਤੀ ਜਾਵੇਗੀ ਅਤੇ ਨਾਲ – ਨਾਲ ਉਸਦੇ ਫਾਇਦਿਆਂ ਅਤੇ ਨੁਕਸਾਨ ਬਾਰੇ ਵੀ ਚਰਚਾ ਕੀਤੀ ਜਾਵੇਗੀ।
ਦੂਜਾ ਜੋ ਅਸੀਂ ਦਾਲਾਂ ਜਾਂ ਸਬਜ਼ੀਆਂ ਬਣਾਉਂਦੇ ਹਾਂ ਉਹਨਾਂ ਵਿਚ ਕਿਹੜੇ – ਕਿਹੜੇ ਤੱਤ ਮਿਲਦੇ ਹਨ, ਉਣਾ ਤੱਤਾਂ ਦਾ ਸਾਡੇ ਸ਼ਰੀਰ ਵਾਸਤੇ ਕੀ ਕੀ ਫ਼ਾਇਦੇ ਹੁੰਦੇ ਨੇ ਉਹਨਾਂ ਤੇ ਚਰਚਾ ਕੀਤੀ ਜਾਵੇਗੀ ਤੇ ਉਹਨਾਂ ਤੱਤਾਂ ਦੇ ਨੁਕਸਾਨ ਬਾਰੇ ਵੀ ਗੱਲ ਕੀਤੀ ਜਾਵੇਗੀ ਕਿਉਂਕਿ ਇਹ ਜਰੂਰੀ ਨਹੀਂ ਹੁੰਦਾ ਕਿ ਸਰੀਆਂ ਚੀਜਾਂ ਸਾਰਿਆਂ ਵਾਸਤੇ ਹੀ ਉਪਯੋਗੀ ਹੋਣ। ਕਿਉਂਕਿ ਸਾਰਿਆਂ ਦੀ ਸ਼ਰੀਰਕ ਬਣਤਰ ਅਤੇ ਉਹਨਾਂ ਨੂੰ ਸੰਭਾਲਣ ਦੀ ਹਾਲਤ ਇੱਕੋ ਜਿਹੀ ਨਹੀਂ ਹੁੰਦੀਂ।
Understanding Health Care Tips
ਇਹ ਦੇਖਣ ਵਿਚ ਆਂਦਾ ਹੈ ਕਿ ਬਲੱਡ ਪ੍ਰੈਸ਼ਰ (BP), ਸ਼ੂਗਰ, ਪੇਟ ਨਾਲ ਸੰਬੰਧਿਤ, ਦਿਲ ਦੀਆਂ ਬਿਮਾਰੀਆਂ (Heart Disease’s), ਆਮ ਹੀ ਦੇਖਣ ਨੂੰ ਮਿਲ ਜਾਂਦੀਆਂ ਨੇ ਤੇ ਕਈ ਵਾਰ ਉਹਨਾਂ ਦਾ ਇਲਾਜ ਬਹੁਤ ਮਹਿੰਗਾ ਸਾਬਤ ਹੁੰਦਾ ਹੈ। ਮੇਰੀ ਕੋਸ਼ਿਸ਼ ਰਹੇਗੀ ਕਿ ਇਹਨਾਂ ਦਾ ਕੋਈ ਆਯੁਰਵੇਦ ਨਾਲ ਜੁੜਿਆ ਇਲਾਜ ਤਾਂ ਦੱਸਿਆ ਹੀ ਜਾਵੇ ਨਾਲ – ਨਾਲ ਇਹ ਵੀ ਦੱਸਿਆ ਜਾਵੇ ਕਿ ਰਸੋਈ ਵਿਚ ਅਸੀਂ ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹਾਂ, ਕਿਸ ਤਰ੍ਹਾਂ ਵਰਤ ਸਕਦੇ ਹਾਂ ਤਾਂ ਜੋ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ।
ਮੌਸਮ ਦੀ ਤਬਦੀਲੀ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਨਾਲ ਹੀ ਸ਼ੁਰੂ ਹੋ ਜਾਂਦੀਆਂ ਨੇ। ਮੌਸਮ ਵੀ ਬਦਲਦਾ ਹੈ ਅਤੇ ਸਿਹਤ ਵਿਚ ਵੀ ਬਦਲਾਅ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਨ੍ਹਾਂ ਦੇ ਕਾਰਣ ਸਾਨੂੰ ਡਾਕਟਰਾਂ ਦੇ ਚੱਕਰ ਲਗਾਉਂਣੇ ਪੈਂਦੇ ਨੇ। ਸਮੇ ਦੀ ਵੀ ਬਰਬਾਦੀ, ਪੈਸੇ ਦੀ ਵੀ ਬਰਬਾਦੀ ਤੇ ਸਿਹਤ ਦੀ ਤਾਂ ਬਰਬਾਦੀ ਹੁੰਦੀਂ ਹੀ ਹੈ। ਇਸ ਬਲਾਗ ਵਿਚ ਮੇਰੇ ਦੁਵਾਰ ਕੁੱਝ ਇਹੋ ਜਿਹੇ ਤਰੀਕੇ ਦੱਸੇ ਜਾਣਗੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੇ ਆਪ ਨੂੰ ਘਰ ਰਹਿ ਕੇ ਹੀ ਠੀਕ ਰੱਖ ਸਕਦੇ ਹਾਂ।
Points to Care about our Health
ਅੱਜ ਦੇ ਸਮੇ ਵਿਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੋ ਗਿਆ ਹੈ ਕਿਉਂਕਿ ਸਾਡਾ ਰਹਿਣ ਸਹਿਣ, ਸਾਡੀਆਂ ਖੁਰਾਕਾਂ ਅਤੇ ਸਾਡੇ ਇਲਾਜ ਸਮੇ ਦੇ ਬਦਲਾਅ ਦੇ ਕਰਕੇ ਬਦਲ ਗਏ ਨੇ। ਤੇ ਹੁਣ ਦੇ ਸਮੇ ਅਨੁਸਾਰ ਹੀ ਸਾਨੂੰ ਆਪਣੇ ਖਾਣ – ਪਾਣ ਅਤੇ ਆਪਣੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੋ ਗਿਆ ਹੈ।
ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜਿਹੜੀ ਚੀਜ਼ ਦੀ ਵੀ ਚਰਚਾ ਕੀਤੀ ਜਾਵੇਗੀ ਉਹ ਕਿਸੇ ਡਾਕਟਰ ਦੀ ਸਲਾਹ ਲੈ ਕੇ ਹੀ ਕੀਤੀ ਜਾਵੇਗੀ। ਅਤੇ ਮੇਰੀ ਟੀਮ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਆਯੁਰਵੇਦ ਦੇ ਹਿਸਾਬ ਨਾਲ ਹੀ ਜਾਣਕਾਰੀ ਦਿੱਤੀ ਜਾਵੇ। ਕਿਓਂਕਿ ਇਹ ਦੇਖਿਆ ਗਿਆ ਹੈ ਕਿ ਐਲੋਪੈਥੀ ਇਕ ਪਾਸੇ ਤਾਂ ਫਾਇਦਾ ਕਰਦੀ ਹੈ ਪਰ ਦੂਜੇ ਪਾਸੇ ਉਸਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ।