Category: ਮਹਾਨ ਸ਼ਖਸੀਅਤਾਂ/ Great Personalities
Great Personalities (ਮਹਾਨ ਸਖਸੀਅਤਾਂ)
In this article we will learn Great Personalities. ਇਸ ਸਿਰਲੇਖ ਦੇ ਅਧੀਨ ਮੇਰੀ ਕੋਸ਼ਿਸ਼ ਰਹੇਗੀ ਕਿ ਉਨ੍ਹਾਂ ਮਹਾਨ ਸ਼ਖਸੀਅਤਾਂ ਬਾਰੇ ਗੱਲ ਕੀਤੀ ਜਾਵੇ ਜਿਨ੍ਹਾਂ ਦਾ ਸਾਡੇ ਅਤੇ ਸਾਡੇ ਚੌਗਿਰਦੇ ਤੇ ਕੋਈ ਡੂੰਗੀ ਛਾਪ ਛੱਡੀ ਹੋਵੇ।
ਇਹ ਵੀ ਜ਼ਰੂਰੀ ਨਹੀਂ ਕਿ ਜਿਨ੍ਹਾਂ ਦਾ ਸਾਡੇ ਜੀਵਨ ਤੇ ਅਸਰ ਹੋਇਆ ਹੋਵੇ ਉਹ ਕੋਈ ਬਹੁਤ ਵੱਡੇ ਇਨਾਮ ਜੇਤੂ ਹੀ ਹੋਣ। ਉਹ ਸਾਡੇ ਪਿਤਾ ਵੀ ਹੋ ਸਕਦੇ ਨੇ ਜੋ ਕਿ ਸਾਡੇ ਵਾਸਤੇ ਉਹ ਸਭ ਕੁੱਝ ਕਰਦੇ ਨੇ, ਜੋ ਕਈ ਵਾਰੀ ਉਹਨਾਂ ਦੀ ਹੈਸੀਅਤ ਤੋਂ ਵੀ ਬਹੁਤ ਘੱਟ ਹੁੰਦਾ ਹੈ। ਪਰ ਆਪਣੀ ਔਲਾਦ ਵਾਸਤੇ ਉਹ ਸਭ ਕੁੱਝ ਕਰਦੇ ਨੇ। ਉਹਨਾਂ ਵਰਗੀ ਵੀ ਕਿਸੇ ਦੀ ਕੋਈ ਸ਼ਖਸੀਅਤ ਨਹੀਂ ਹੁੰਦੀਂ। ਇੱਥੇ ਮੈਂ ਉਹਨਾਂ ਦਾ ਜ਼ਿਕਰ ਵੀ ਕਰੂੰਗਾ। ਕਿਉਂਕਿ ਉਹ ਵੀ ਇਕ ਮਹਾਨ ਸ਼ਖ਼ਸੀਅਤ ਵਾਂਗੂੰ ਆਪਣੀ ਜ਼ਿੰਦਗੀ ਵਿਚ ਵਿਚਰੇ।
ਕਹਿਣ ਦਾ ਸਿਰਫ ਇਕ ਹੀ ਮਤਲਬ ਹੈ ਕਿ ਜਿਨ੍ਹਾਂ ਤੋਂ ਸਾਨੂੰ ਜ਼ਿੰਦਗੀ।ਜਿਉਣ ਦੀ ਸੇਧ ਮਿਲੀ ਹੋਵੇ ਉਹੀ ਮਹਾਨ ਸ਼ਖ਼ਸੀਅਤ ਹੁੰਦੀਂ ਹੈ। ਅਤੇ ਮੇਰਾ ਇਹ ਸਿਰਲੇਖ ਬਣਾਉਣ ਦਾ ਸਿਰਫ ਇਹੀ ਕਾਰਣ ਹੈ ਕਿ ਇਹਨਾਂ ਸੱਭ ਸ਼ਖਸੀਅਤਾਂ ਦਾ ਜ਼ਿਕਰ ਕੀਤਾ ਜਾ ਸਕੇ।
Great Personalities Examples
ਜਿਵੇੰ ਕਿ ਡਾਕਟਰ ਭੀਮ ਰਾਓ ਅੰਬੇਡਕਰ ਜੀ, ਮੇਰੇ ਖਿਆਲ ਨਾਲ ਦੁਨੀਆਂ ਦਾ ਕੋਈ ਵੀ ਬੰਦਾ ਨਹੀਂ ਹੋਵੇਗਾ ਜੋ ਇਹਨਾਂ ਨੂੰ ਨਾ ਜਾਣਦਾ ਹੋਵੇ। ਇਹਨਾਂ ਦਾ ਜ਼ਿਕਰ ਤਾਂ ਬਣਦਾ ਹੀ ਹੈ। ਤੇ ਨਾਲ ਹੀ ਇਹਨਾਂ ਦੀ ਜ਼ਿੰਦਗੀ ਬਾਰੇ ਕੁੱਝ ਜਾਨਣ ਦਾ ਮੌਕਾ ਵੀ ਮਿਲੇਗਾ।
ਇਸੇ ਤਰ੍ਹਾਂ ਹੋਰ ਵੀ ਕਈ ਮਹਾਨ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਇਸ ਸਿਰਲੇਖ ਅਧੀਨ ਉਹਨਾਂ ਸ਼ਖ਼ਸੀਅਤਾਂ ਬਾਰੇ ਪੜ੍ਹਨ ਅਤੇ ਲਿਖਣ ਦਾ ਮੌਕਾ ਮਿਲੇਗਾ।
ਜਿਵੇੰ ਕੋਈ ਲੇਖਕ, ਕੋਈ ਕਲਾਕਾਰ, ਕੋਈ ਸੰਗੀਤ ਨਾਲ ਸੰਬੰਧਿਤ ਸ਼ਖ਼ਸੀਅਤ, ਕੋਈ ਖੇਡਾਂ ਨਾਲ ਸੰਬੰਧਿਤ, ਕੋਈ ਪੇਟਿੰਗ ਕਰਨ ਨਾਲ, ਕੋਈ local ਸ਼ਖ਼ਸੀਅਤ ਜਿਨ੍ਹਾਂ ਦੀ ਜ਼ਿੰਦਗੀ ਤੋੰ ਕੁਝ ਸਿੱਖਣ ਨੂੰ ਮਿਲੇ। ਇਹੋ ਜਿਹੀ ਸਖਸ਼ੀਅਤਾਂ ਨਾਲ ਰੂਬਰੂ ਹੋਣ ਦੀ ਕੋਸ਼ਿਸ ਕੀਤੀ ਜਾਵੇਗੀ।
ਜਿਵੇੰ ਕਿ ਇਕ ਬਾਰ ਇਕ ਮੋਚੀ ਬਾਰੇ ਵੀ ਪੜ੍ਹਣ ਦਾ ਮੌਕਾ ਮਿਲਿਆ। ਉਨ੍ਹਾਂ ਦੀ ਦੁਕਾਨ ਤੇ ਜੁੱਤੀਆਂ ਨਾਲੋਂ ਜ਼ਿਆਦਾ ਕਿਤਾਬਾਂ ਪਈਆਂ ਹੋਇਆਂ ਹਨ। ਤੇ ਜੋ ਇਕ ਬਹੁਤ ਵੱਡੇ ਲੇਖਕ ਨੇ। ਅਤੇ ਬਹੁਤ ਸਾਰੇ ਬੱਚੇ ਉਹਨਾਂ ਤੇ Phd ਵੀ ਕਰ ਰਹੇ ਨੇ। ਇਸ ਤਰ੍ਹਾਂ ਮੇਰੀ ਕੋਸ਼ਿਸ ਰਹੇਗੀ ਕਿ ਇਹਨਾਂ ਸ਼ਖਸੀਅਤਾਂ ਬਾਰੇ ਵੀ ਆਪਣੇ ਬਲਾਗ ਨੂੰ ਪੜ੍ਹਨ ਵਾਲਿਆਂ ਨੂੰ ਦੱਸਿਆ ਜਾਵੇ।
ਜਿਵੇੰ ਕਿ ਇਕ ਬਹੁਤ ਵੱਡੇ ਲੇਖਕ ਸਰਦਾਰ ਡਾਕਟਰ ਨਰਿੰਦਰ ਸਿੰਘ ਜੀ ਕਪੂਰ ਕੋਲੋ ਪ੍ਰੇਰਿਤ ਹੋ ਕੇ ਮੈਂ ਪੰਜਾਬੀ ਵਿਚ ਲਿਖਣ ਦੀ ਸ਼ੁਰੂਆਤ ਕੀਤੀ। ਅਤੇ ਹੁਣ ਮੇਰਾ ਲਿਖਣ ਦਾ ਘੇਰਾ ਵੱਧਦਾ ਹੀ ਜਾ ਰਿਹਾ ਹੈ। ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ।
ਜਿੰਨਾ ਜ਼ਿਆਦਾ ਹੋ ਸਕੇ ਮੇਰੀ ਕੋਸ਼ਿਸ਼ ਰਹੇਗੀ ਕਿ ਘੱਟੋ ਘੱਟ ਮਹੀਨੇ ਦੇ ਦੋ ਲੇਖ ਇਹਨਾਂ ਵਰਗੀਆਂ ਸ਼ਖਸੀਅਤਾਂ ਬਾਰੇ ਜ਼ਰੂਰ ਪਾਏ ਜਾਣ। ਬਲਾਗ ਪੜ੍ਹਨ ਵਾਲੇ ਪਾਠਕਾਂ ਅੱਗੇ ਵੀ ਬੇਨਤੀ ਹੈ ਕਿ ਜੇ ਤੁਸੀਂ ਵੀ ਕਿਸੇ ਮਹਾਨ ਸ਼ਖਸੀਅਤ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਲਿਖਣਾ।