Category: ਮਾਮਲੇ ਦਾ ਅਧਿਐਨ/ Case Study
Case Study in Punjabi
Case Study in Punjabi ਬਾਰੇ ਚਰਚਾ ਕਰਨ ਦਾ ਸਿਰਫ ਇਹੀ ਕਾਰਣ ਹੈ ਕਿ ਜੇ ਕੋਈ ਆਪਣਾ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇਹ Case Study ਸਿਰਲੇਖ ਹੇਠਾਂ ਦੇ ਮਾਮਲਿਆਂ ਨੂੰ ਪੜ੍ਹ ਕੇ ਇਹ ਸਮਝ ਆ ਜਾਵੇਗੀ ਕਿ ਨਵਾਂ ਕੰਮ ਸ਼ੁਰੂ ਕਰਨ ਦੇ ਨਾਲ – ਨਾਲ ਕਿਹੜੀਆਂ – ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪਵੇਗਾ ਤਾਂ ਕਿ ਉਹ ਨਵੇਂ ਕੰਮ ਦੀ ਬਾਜ਼ਾਰ ਵਿਚ ਪਕੜ ਬਣਾ ਸਕੇ ਅਤੇ ਬਜ਼ਾਰ ਦੀਆਂ ਨਵੀਆਂ – ਨਵੀਆਂ ਮੰਗਾ ਸਮਝ ਸਕੇ ਅਤੇ ਉਸੇ ਤਰ੍ਹਾਂ ਆਪਣੇ ਕੰਮ ਵਿਚ ਬਦਲਾਹਟ (Changes) ਕਰ ਸਕੇ। ਤਾਂ ਜੋ ਪਹਿਲੀਆਂ ਕੰਪਨੀਆਂ ਨਾਲ ਜੋ ਵਾਪਰਿਆ ਹੈ ਉਸ ਨੂੰ ਦੇਖ ਅਤੇ ਸਮਝ ਕੇ ਅੱਗੇ ਵਧਿਆ ਜਾ ਸਕੇ।
Case Study an Experience
ਇਹ ਜ਼ਰੂਰੀ ਨਹੀਂ ਹੁੰਦਾ ਕਿ ਤਜ਼ਰਬਾ (Experience) ਹਮੇਸ਼ਾ ਆਪਣੇ ਕੰਮ ਤੋਂ ਹੀ ਲਿਆ ਜਾਵੇ। ਕਿਸੇ ਨੇ ਕਿਹਾ ਹੈ ਕਿ ਜ਼ਰੂਰੀ ਨਹੀਂ ਕਿ ਆਪਣੀਆਂ ਹੀ ਗ਼ਲਤੀਆਂ ਤੋਂ ਸਿੱਖਿਆ ਜਾਵੇ , ਸਾਨੂੰ ਦੂਜਿਆਂ ਦੀਆਂ ਗ਼ਲਤੀਆਂ ਤੋਂ ਵੀ ਸਿੱਖ ਲੈਣਾ ਚਾਹੀਦਾ ਹੈ।
Case Study ਸਿਰਲੇਖ ਹੇਠਾਂ ਇਹ ਜ਼ਰੂਰੀ ਨਹੀਂ ਕਿ ਕਿਸੇ ਕੰਪਨੀ ਬਾਰੇ ਹੀ ਗੱਲ ਕੀਤੀ ਜਾਵੇ। ਇਹ ਕਿਸੇ ਤਰ੍ਹਾਂ ਦਾ ਵੀ ਮਾਮਲਾ ਹੋ ਸਕਦਾ ਹੈ। ਕਿਸੇ ਕੰਪਨੀ ਦਾ ਜਾਂ ਕਿਸੇ ਮਨੁੱਖ ਦਾ ਵੀ ਜਿਸ ਕੋਲੋਂ ਅਸੀਂ ਕੋਈ ਸੇਧ ਲੈ ਸਕੀਏ।
Learn from Case Studies
ਮੈਂ ਇਹ ਸਮਝਦਾ ਹਾਂ ਕਿ ਇਸ Case Study ਸਿਰਲੇਖ ਉਹਨਾਂ ਲੋਕਾਂ ਲਈ ਹੀ ਹੈ ਜੋ ਕਿ ਕੁਝ ਸਿੱਖਣਾ ਚਾਹੁੰਦੇ ਹਨ, ਜਿਨ੍ਹਾਂ ਨੂੰ ਕੁਝ ਨਵਾਂ ਕਰਨ ਦੀ ਆਦਤ ਹੋਵ ਅਤੇ ਜੋ ਦੂਜਿਆਂ ਦੀਆਂ ਗ਼ਲਤੀਆਂ ਨੂੰ ਦੇਖ ਕੇ ਖੁੱਦ ਸਮਝ ਸਕੇ ਕਿ ਉਹ ਕੀ ਕਰੇ ਤਾਂ ਜੋ ਉਹੀ ਉਨ੍ਹਾਂ ਗ਼ਲਤੀਆਂ ਨੂੰ ਦੁਬਾਰਾ ਨਾ ਦੁਹਰਾਇਆ ਜਾ ਸਕੇ।
ਆਪਣੀਆਂ ਗਲਤੀਆਂ ਤੋਂ ਹੀ ਹਮੇਸ਼ਾ ਸਿੱਖਣਾ ਅੱਜ ਦੇ ਸਮੇ ਵਿਚ ਕੋਈ ਸਿਆਣਪ ਨਹੀਂ ਹੁੰਦੀਂ। ਕੁਝ ਆਪਣੀ ਬੁੱਧੀ ਤੋਂ ਵੀ ਕੰਮ ਲੈਣਾ ਪਵੇਗਾ ਤੇ ਜੋ ਲੋਕ ਕੋਈ ਕੰਮ ਕਰ ਕੇ ਛੱਡ ਚੁੱਕੇ ਨੇ ਉਹਨਾਂ ਦੇ ਛੱਡਣ ਦੇ ਕਾਰਣਾਂ ਨੂੰ ਡੂੰਘਾਈ ਨਾਲ ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ।
ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰਾ ਇਹ ਉਪਰਾਲਾ ਪਸੰਦ ਆਵੇਗਾ। ਤੇ ਮੇਰੀ ਵੀ ਹਮੇਸ਼ਾ ਤੋਂ ਇਹੀ ਕੋਸ਼ਿਸ਼ ਰਹੇਗੀ ਕਿ ਨਵੇਂ – ਨਵੇਂ ਮਾਮਲਿਆਂ ਬਾਰੇ ਚਰਚਾ ਕੀਤੀ ਜਾਵੇ।