ਮਾਰਕੀਟਿੰਗ ਮੈਨੇਜਮੈਂਟ ਦਾ ਵਿਕਲਪ/ Career options in Marketting Management
10+2 ਜਮਾਤ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਮਾਰਕੀਟਿੰਗ ਮੈਨੇਜਮੈਂਟ ਦੇ ਖੇਤਰ ‘ਚ ਮੁਹਾਰਤ ਹਾਸਿਲ ਕੀਤੀ ਜਾ ਸਕਦੀ ਹੈ।
10+2 ਤੋਂ ਬਾਅਦ ਦੋ ਤਰ੍ਹਾਂ ਦੇ ਕੋਰਸ ਕੀਤੇ ਜਾ ਸਕਦੇ ਨੇ। ਡਿਪਲੋਮਾ ਅਤੇ ਅੰਡਰ ਗ੍ਰੈਜੂਏਟ ਕੋਰਸ।
ਡਿਪਲੋਮਾ ਇੱਕ ਸਾਲ ਦਾ ਹੁੰਦਾ ਹੈ ਤੇ ਇਸ ਵਿੱਚ ਮੁਢਲਾ ਗਿਆਨ ਅਤੇ ਹੁਨਰ ਪ੍ਰਾਪਤ ਕਰਨਾ ਹੁੰਦਾ ਹੈ।
ਅੰਡਰ ਗ੍ਰੈਜੂਏਟ ਕੋਰਸ ਨੂੰ ਬੀ.ਏ./ਬੀ.ਬੀ.ਏ. ਵਜੋਂ ਜਾਣਿਆ ਜਾਂਦਾ ਹੈ।ਬੀ.ਏ. ਦੀ ਡਿਗਰੀ ਰਾਜ ਪੱਧਰ ਦੇ ਕਾਲਜਾਂ ਵਲੋਂ ਦਿੱਤੀ ਜਾਂਦੀ ਹੈ ਤੇ ਬੀ. ਬੀ.ਏ. ਦੀ ਡਿਗਰੀ ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ ਵਲੋਂ ਦਿੱਤੀ ਜਾਂਦੀ ਹੈ। ਇਸ ਦੀ ਮਿਆਦ 3 ਸਾਲ ਦੀ ਹੁੰਦੀ ਹੈ।
ਮਾਰਕੀਟਿੰਗ ਮੈਨੇਜਮੈਂਟ ‘ਚ ਪੋਸਟ ਗ੍ਰੈਜੂਏਟ ਕੋਰਸ ਨੂੰ ਐੱਮ.ਬੀ.ਏ./ਐੱਮ.ਏ. ਵਜੋਂ ਜਾਣਿਆ ਜਾਂਦਾ ਹੈ। ਇਹਨਾਂ ਦੀ ਮਿਆਦ 2 ਸਾਲ ਦੀ ਹੁੰਦੀ ਹੈ।
ਮਾਰਕੀਟਿੰਗ ਮੈਨੇਜਮੈਂਟ ਕੋਰਸ ਦੀ ਡਾਕਟਰੇਟ ਕੋਰਸ ਨੂੰ ਪੀ.ਐਚ. ਡੀ. ਵਜੋਂ ਜਾਣਿਆ ਜਾਂਦਾ ਹੈ ਤੇ ਪੀ.ਐਚ. ਡੀ. ਕਰਦੇ ਸਮੇਂ ਕੁੱਝ ਮਹੱਤਵਪੂਰਨ ਵਿਸ਼ਿਆਂ ਦੀ ਚੋਣ ਕੀਤੀ ਜਾਂਦੀ ਜੈ ਜਿਸ ਨਾਲ ਅਕਾਦਮੀ ਅਤੇ ਉਦਯੋਗ ‘ਚ ਬੇਮਿਸਾਲ ਯੋਗਦਾਨ ਪਾਇਆ ਜਾ ਸਕਦਾ ਹੈ। ਇਸ ਕੋਰਸ ਦਾ ਸਮਾਂ 3-4 ਸਾਲ ਤੱਕ ਦਾ ਹੋ ਸਕਦਾ ਹੈ।
ਅਲੱਗ – ਅਲੱਗ ਕੋਰਸਾਂ ਵਾਸਤੇ ਅਲੱਗ – ਅਲੱਗ ਤਰੀਕਿਆਂ ਨਾਲ ਪ੍ਰੀਖਿਆ ਲਈ ਜਾਂਦੀ ਹੈ।
ਦਾਖਲਾ ਪ੍ਰਕ੍ਰਿਆ ਪਸੰਦ ਦੇ ਕਾਲਜ ਵਿੱਚ ਦਾਖਲਾ ਲੈਣ ਦਾ ਪ੍ਰਵੇਸ਼ ਦਵਾਰ ਹੈ।
ਭਾਰਤ ਵਿੱਚ ਬਹੁਤ ਸੰਸਥਾਂਵਾਂ ਹਨ ਜੋ ਇਹ ਕੋਰਸ ਕਰਵਾਉਂਦੀਆਂ ਨੇ ਪਰ ਆਪਣੀ ਸਟੇਟ ਆਫ ਆਰਟ , ਪਲੇਸਮੈਂਟ ਸਰਵਿਸ, ਕੁਆਲਿਫਾਈਡ ਫੈਕਲਟੀ ਅਤੇ ਰਿਸਰਚ ਵਰਕ ਕਾਰਨ ਕਈ ਸੰਸਥਾਵਾਂ ਦੀ ਡਿਮਾਂਡ ਵਿਦਿਆਰਥੀਆਂ ਵਿੱਚ ਬਹੁਤ ਜ਼ਿਆਦਾ ਹੈ।
ਹੇਠ ਲਿਖੇ ਕੁੱਝ ਟਾਪ ਦੇ ਇੰਸਟੀਚਿਊਟ ਦੇ ਨਾਮ ਦਿੱਤੇ ਗਏ ਨੇ :
ਇੰਡੀਅਨ ਇੰਸਟੀਚਿਊਟ ਆਫ ਮੈਨਜਮੈਂਟ, ਅਹਿਮਦਾਬਾਦ
ਇੰਡਿਯਨ ਇੰਸਟੀਚਿਊਟ ਆਫ ਮੈਨੇਜਮੈਂਟ, ਬੈਂਗਲੁਰੂ
ਇੰਡੀਅਨ ਇੰਸਟੀਚਿਊਟ ਆਫ ਮੈਨਜਮੈਂਟ, ਕੋਲਕਾਤਾ
ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਲਖਨਊ
ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਬੰਬਈ
ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਖੜਗਪੁਰ
ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਰੁੜਕੀ ਅਤੇ ਦਿੱਲੀ
ਲੇਬਰ ਰਿਲੇਸ਼ਨ ਇੰਸਟੀਚਿਊਟ, ਜਮਸ਼ੇਦਪੁਰ
ਮਾਰਕੀਟਿੰਗ ਮੈਨੇਜਮੈਂਟ ਦਾ ਮੁੱਖ ਆਧਾਰ ਰਿਸਰਚ ਹੈ। ਇਨ੍ਹਾਂ ਸਾਰੇ ਕੋਰਸਾਂ ਦਾ ਮੁੱਖ ਉਦੇਸ਼ ਉਪਭੋਗਤਾਵਾਂ ਜਾਂ ਉਦਯੋਗਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਉਪਯੋਗ ਕੀਤੀ ਜਾ ਸਕਣ ਵਾਲੀ ਜਾਣਕਾਰੀ ਇਕੱਠੀ ਕਰਨ, ਵਿਸ਼ਲੇਸ਼ਣ ਕਰਨ ਅਤੇ ਫੇਰ ਵਿਆਖਿਆ ਕਰਨ ਵਿੱਚ ਵਾਧਾ ਕਰਨਾ ਹੈ।