ਕੀ ਹੁੰਦਾ ਹੈ ਵਾਇਸ ਓਵਰ ਕਲਾਕਾਰ (Voice Over Artist) ?
ਕੀ ਹੁੰਦਾ ਹੈ ਵਾਇਸ ਓਵਰ ਕਲਾਕਾਰ (Voice Over Artist) ?ਅਸੀ ਆਪਣੀ ਰੋਜ਼ਾਨਾ ਦੀ ਸਵੇਰ ਤੋਂ ਲੈ ਕੇ ਰਾਤ ਸੌਂਣ ਤੱਕ ਵੱਖ – ਵੱਖ ਤਰ੍ਹਾਂ ਦੀਆਂ ਆਵਾਜ਼ਾਂ ਸੁਣਦੇ ਹਾਂ। ਭਾਂਵੇਂ ਸਵੇਰ ਦੀ ਸੈਰ ਹੋਵੇ, ਮੈਟਰੋ ਦੀ ਸਵਾਰੀ ਹੋਵੇ, ਭਾਵੇਂ ਸ਼ਾਮ ਨੂੰ ਖ਼ਬਰਾਂ ਸੁਣਨਾ ਹੋਵੇ ਜਾਂ ਫ਼ੋਨ ‘ਤੇ ਹੈਲਪਲਾਈਨ ਨੰਬਰ ਤੇ ਫ਼ੋਨ ਕਰਨਾ ਹੋਵੇ। ਇਸ ਨਾਲ ਅਸੀਂ ਬਹੁਤ ਹੀ ਮਿੱਠੀ ਆਵਾਜ਼ ਸੁਣਦੇ ਤਾਂ ਹੈ ਹੀ ਨਾਲ ਨਾਲ ਇਹ ਅਵਾਜ਼ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਵੀ ਦੱਸਦੀ ਹੈ।
ਪਰ ਇਹ ਆਵਾਜ਼ ਕਿਸਦੀ ਹੁੰਦੀਂ ਹੈ ? ਦਰਅਸਲ, ਇਹ ਵੁਆਇਸ ਓਵਰ ਕਲਾਕਾਰ (Voice Over Artist) ਦੀ ਆਵਾਜ਼ ਹੈ। ਇਹ ਕੁਝ ਲੋਕ ਹਨ ਜੋ ਆਮ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਆਪਣੀ ਆਵਾਜ਼ ਰਿਕਾਰਡ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਬਜ਼ਾਰ ਵਿਚ ਮੰਗ ਵਧਣ ਦੇ ਕਰਕੇ ਅੱਜਕੱਲ ਵਾਇਸ ਓਵਰ ਕਲਾਕਾਰਾਂ ਦਾ ਕਰੀਅਰ ਨੌਜਵਾਨਾਂ ਦੀ ਪਸੰਦ ਬਣਦਾ ਜਾ ਰਿਹਾ ਹੈ।
ਵਾਇਸ ਓਵਰ ਕਲਾਕਾਰ (Voice Over Artist) ਕਿਵੇਂ ਬਣਿਆ ਜਾ ਸਕਦਾ ਹੈ ?
ਸਭ ਤੋਂ ਪਹਿਲਾਂ ਮੁੱਖ ਤੌਰ ਤੇ ਸੁਰੀਲੀ ਆਵਾਜ਼ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਵੱਖ – ਵੱਖ ਕਿਸਮਾਂ ਦੇ ਵਾਇਸ ਮਾਡਿਊਲਾਂ ਤੇ ਕਾਬੂ ਇਕ ਵਾਇਸ ਓਵਰ ਕਲਾਕਾਰ (Voice Over Artist) ਬਣਨ ਲਈ ਮੁੱਢਲੀਆਂ ਲੋੜਾਂ ਹਨ। ਇਹ ਖੇਤਰ ਬਹੁਤ ਹੌਲੀ ਹੌਲੀ ਵਿਕਸਤ ਹੋ ਰਿਹਾ ਹੈ।
ਅਜੇ ਤੱਕ ਕੋਈ ਪੱਕਾ ਕਾਲਜ ਨਹੀਂ ਹੈ ਜੋ ਵਾਇਸ ਓਵਰ ਕਲਾਕਾਰ (Voice Over Artist) ਨੂੰ ਸਿਖਲਾਈ ਦਿੰਦਾ ਹੋਵ ਪਰ ਸਾਲਾਂ ਦੌਰਾਨ ਬਹੁਤ ਸਾਰੀਆਂ ਪ੍ਰਾਈਵੇਟ ਸੰਸਥਾਵਾਂ ਨੇ ਵੁਆਇਸ ਓਵਰ ਕਲਾਕਾਰਾਂ ਲਈ ਕੋਚਿੰਗ ਕੋਰਸ ਸ਼ੁਰੂ ਕਰ ਦਿੱਤਾ ਹੈ, ਜੋ ਕਿ ਵਿਦਿਆਰਥੀਆਂ ਨੂੰ ਸਿਰਫ ਬੁਨਿਆਦੀ ਗਿਆਨ ਹੀ ਪ੍ਰਦਾਨ ਕਰਦੇ ਹਨ।
ਕਿਹੜੇ ਸਿਖਲਾਈ ਸੰਸਥਾਨਾਂ ਤੋਂ ਕੋਚਿੰਗ ਲਈ ਜਾ ਸਕਦੀ ਹੈ ?
ਇੰਡੀਅਨ ਵਾਇਸ ਓਵਰ (Indian Voice Over) : ਮੁੰਬਈ/ Mumbai
ਫਿਲਮ ਅਕੈਡਮੀ ( Film Academy) : ਮੁੰਬਈ/ Mumbai
ਵਾਇਸ ਬਾਜ਼ਾਰ ( Voice Bazaar) : ਮੁੰਬਈ/ Mumbai
ਕਈ ਸਥਾਪਿਤ ਅਵਾਜ਼ ਕਲਾਕਾਰਾਂ ਨੇ ਆਪਣੀਆਂ ਸਿਖਲਾਈ ਕਲਾਸਾਂ ਵੀ ਸ਼ੁਰੂ ਕੀਤੀਆਂ ਹੋਈਆਂ ਹਨ।
ਇਕ ਸਾਧਾਰਨ google ਪੁੱਛਗਿੱਛ ਤੁਹਾਡੇ ਖੇਤਰ ਵਿਚ ਸਭ ਤੋਂ ਵਧੀਆ ਵੁਆਇਸ ਓਵਰ ਕਲਾਕਾਰ ਸੰਸਥਾਵਾਂ ਦੀ ਪਛਾਣ ਕਰਨ ਵਿਚ ਮਦਦ ਲਈ ਜਾ ਸਕਦੀ ਹੈ।
ਵਾਇਸ ਓਵਰ ਕਲਾਕਾਰ (Voice Over Artist) ਦੀਆਂ ਬੁਨਿਆਦੀ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ :
ਵਾਇਸ ਓਵਰ ਕਲਾਕਾਰ ਵੱਖ – ਵੱਖ ਕਿਸਮਾਂ ਦੇ ਵਿਜ਼ੂਅਲ ਪ੍ਰੋਜੈਕਟਾਂ ਜਿਵੇਂ ਕਿ ਕਾਰਪੋਰੇਟ ਵੀਡੀਓਜ਼, ਈ – ਕਿਤਾਬਾਂ, ਟੀਵੀ ਸ਼ੋਅ ਅਤੇ ਇੱਥੋਂ ਤੱਕ ਕਿ ਫਿਲਮਾਂ ਆਦਿ ਲਈ ਆਪਣੀ ਆਵਾਜ਼ ਦਿੰਦੇ ਹਨ। ਤਕਨੀਕੀ ਤੌਰ ਤੇ ਬੋਲਦੇ ਹੋਏ, ਵਾਇਸ ਓਵਰ ਕਲਾਕਾਰ ਦੀ ਮੁੱਖ ਜ਼ਿੰਮੇਵਾਰੀ ਲਿਖਤੀ ਸ਼ਬਦ ਨੂੰ ਆਡੀਓ ‘ਚ ਬਦਲਣਾ ਹੈ।
ਇਸਦੇ ਲਈ ਉਸਨੂੰ ਬੋਲਣ ਅਤੇ ਸੰਚਾਰ ਕਰਨ ਦੀ ਕਲਾ ਵਿਚ ਮਾਹਿਰ ਹੋਣਾ ਚਾਹੀਦਾ ਹੈ। ਹਰ ਰੋਜ਼ ਵਾਇਸ ਓਵਰ ਕਲਾਕਾਰ ਨੂੰ ਇਕ ਸਕ੍ਰਿਪਟ ਪੜ੍ਹਨੀ ਪੈਂਦੀ ਹੈ, ਵੀਡੀਓ ਦੀ ਮੰਗ ਅਨੁਸਾਰ ਆਪਣੀ ਆਵਾਜ਼ ਦੇਣੀ ਹੁੰਦੀ ਹੈ।
ਵਾਇਸ ਓਵਰ ਕਲਾਕਾਰ (Voice Over Artist) ਲਈ ਨੌਕਰੀ :
ਇਕ ਵਾਇਸ ਓਵਰ ਕਲਾਕਾਰ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਵੱਖ – ਵੱਖ ਹੁੰਦੀਆਂ ਹਨ। ਵੁਆਇਸ ਓਵਰ ਆਰਟਿਸਟ ਦੇ ਤੌਰ ਤੇ ਕੁਝ ਦਿਨ ਕੰਮ ਕਰਨ ਤੋਂ ਬਾਅਦ, ਫਿਲਮਾਂ ਅਤੇ ਟੀ.ਵੀ. ਸ਼ੋਅ ਜਾ ਕਾਰਟੂਨ ਸ਼ੋਅ ਲਈ ਡਬਿੰਗ ਵਰਗੇ ਉੱਚ ਕੀਮਤ ਵਾਲੇ ਪ੍ਰੋਜੈਕਟਾਂ ਵੀ ਕਰ ਸਕਦੇ ਹੋ ਜਾ ਉਹਨਾਂ ਲਈ ਕੰਮ ਵੀ ਕਰ ਸਕਦੇ ਹੋ
ਵਾਇਸ ਓਵਰ ਕਲਾਕਾਰ (Voice Over Artist) ਕਲਾਕਾਰ ਦੀ ਤਨਖਾਹ ਤੇ ਆਵਾਜ਼ :
ਇਹ ਇਕ ਨਵਾਂ ਡੋਮੇਨ ਅਤੇ ਇਕ ਛੋਟਾ ਉਦਯੋਗ ਹੋਣ ਕਰਕੇ, ਇਸ ਖੇਤਰ ਵਿਚ ਸੁਰੀਲੀ ਆਵਾਜ਼ ਵਾਲੇ ਕਲਾਕਾਰਾਂ ਦੀ ਮੰਗ ਬਹੁਤ ਜ਼ਿਆਦਾ ਹੈ ਅਤੇ ਉਨ੍ਹਾਂ ਦੀ ਤਨਖਾਹ ਵੀ ਚੰਗੀ ਹੈ।
ਨਵਾਂ ਵਿਕਲਪ ਹੋਂਣਕਰਕੇ 5,000 ਤੋਂ 10,000 ਰੁਪਏ ਦੀ ਉਮੀਦ ਕਰ ਸਕਦੇ ਹੋ। ਦੂਜੇ ਪਾਸੇ, ਇਕ ਵਾਰ ਤਜਰਬਾ ਅਤੇ ਹੁਨਰ ਹੋਣ ਤੋਂ ਬਾਅਦ, ਫਿਲਮਾਂ ਅਤੇ ਟੀਵੀ ਸ਼ੋਅ ਜਾਂ ਕਾਰਟੂਨ ਸ਼ੋਅ ਲਈ ਡਬਿੰਗ ਵਰਗੇ ਉੱਚ ਕੀਮਤ ਵਾਲੇ ਪ੍ਰੋਜੈਕਟਾਂ ਵਿਚ ਕੰਮ ਕਰਕੇ ਆਸਾਨੀ ਨਾਲ ਲਗਭਗ 40,000 ਤੋਂ 90,000 ਰੁਪਏ ਪ੍ਰਤੀ ਮਹੀਨਾ ਕਮਾਇਆ ਜਾ ਸਕਦਾ ਹੈ।
ਵਾਇਸ ਓਵਰ ਕਲਾਕਾਰ (Voice Over Artist) ਪਰਦੇ ਦੇ ਪਿੱਛੇ ਹਰ ਵੀਡੀਓ ਪ੍ਰੋਜੈਕਟ ਦਾ ਕੇਂਦਰੀ ਹਿੱਸਾ ਹੁੰਦੇ ਹਨ। ਇਹ ਚੁਣੌਤੀਆਂ ਨਾਲ ਭਰਪੂਰ ਹੁੰਦਾ ਹੈ ਪਰ ਇਕ ਵਾਰ ਜਦੋਂ ਇਸ ਖੇਤਰ ਵਿਚ ਸਥਾਪਿਤ ਹੋ ਜਾਣ ਤੇ, ਤਾਂ ਇਹ ਇਕ ਮਜ਼ੇਦਾਰ ਹੋਣ ਦੇ ਨਾਲ – ਨਾਲ ਤੁਹਾਡੇ ਪੈਸਾ ਕਮਾਉਣ ਦਾ ਮੁੱਖ ਸਾਧਨ ਵੀ ਬਣ ਜਾਂਦਾ ਹੈ।
ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਆਵਾਜ਼ ਪ੍ਰਭਾਵਸ਼ਾਲੀ, ਸੁਰੀਲੀ ਹੈ ਅਤੇ ਤੁਸੀਂ ਇਸਨੂੰ ਦੂਜਿਆਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਕ ਵਾਇਸ ਓਵਰ ਕਲਾਕਾਰ ਬਣਨ ਬਾਰੇ ਵਿਚਾਰ ਕਰ ਸਕਦੇ ਹੋ।
Loading Likes...