ਬੀ. ਪੀ. ਓ. (BPO) :
ਪਹਿਲਾਂ ਅਸੀਂ ਅਗਰ ਪਾਰਟ ਟਾਈਮ ਕੁੱਝ ਕਰਨਾ ਚਾਹੁੰਦੇ ਸੀ ਤਾਂ ਅਸੀਂ ਬੀ. ਪੀ. ਓ. ਨੂੰ ਤਰਜੀਹ ਦਿੰਦੇ ਸੀ। ਪਰ ਹੁਣ ਨੌਜਵਾਨ ਇਸ ਨੂੰ ਫੁੱਲ ਟਾਈਮ ਕਰਨ ਵਿੱਚ ਤਰਜੀਹ ਦੇ ਰਿਹਾ ਹੈ। ਭਾਰਤ ਸਰਕਾਰ ਇਸ ਵੱਲ ਕਾਫੀ ਕਦਮ ਚੁੱਕ ਰਹੀ ਹੈ ਤੇ ਇਸੇ ਕਰਕੇ ਆਈ.ਬੀ.ਪੀ.ਐੱਸ.(ਇੰਡੀਆ ਬੀਪੀਓ ਪ੍ਰੋਮੋਸ਼ਨ ਸਕੀਮ) ਅਤੇ ਐੱਨ.ਈ. ਬੀ. ਪੀ. ਐੱਸ. (ਨੌਰਥ ਈਸਟ ਬੀਪੀਓ ਪ੍ਰੋਮੋਸ਼ਨ ਸਕੀਮ) ਨੂੰ ਵੀ ਲਾਗੂ ਕੀਤਾ ਹੈ।
ਇਸ ਸੈਕਟਰ ਵਿਚ ਜੇ ਕੋਈ ਵੀ ਆਪਣਾ ਭਵਿੱਖ ਬਣਾਉਣਾ ਚਾਹੁੰਦਾ ਹੈ ਤਾਂ ਬਣਾ ਸਕਦਾ ਹੈ। ਇੱਥੇ ਦਾ ਵਾਤਾਵਰਨ ਵੀ ਬਾਹਰਲੀ ਸੋਚ ਦੇ ਮੁਤਾਬਿਕ ਹੈ, ਜਿਸ ਕਰਕੇ ਨੌਜਵਾਨਾਂ ਦਾ ਰੁਝੇਵਾਂ ਵੀ ਵੱਧ ਰਿਹਾ ਹੈ।
ਇੱਥੇ ਤਕਨੀਕੀ ਜਾਂ ਗੈਰ ਤਕਨੀਕੀ ਪੇਸ਼ੇਵਰ ਘਰੇਲੂ ਅਤੇ ਵਿਦੇਸ਼ੀ ਗਾਹਕਾਂ ਦੀਆਂ ਜ਼ਰੂਰਤਾਂ ਮੁਤਾਬਿਕ ਕੰਪਨੀਆਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ।
ਬੀ.ਪੀ.ਓ. ਬਾਜ਼ਾਰ ਵਿਚ ਭਾਰਤ ਦਾ 56 ਪ੍ਰਤੀਸ਼ਤ ਹਿੱਸਾ ਹੈ।
ਪਰ ਇਹ ਗੱਲ ਗੌਰ ਕਰਣ ਵਾਲੀ ਹੈ ਕਿ ਜੇ ਤੁਸੀਂ ਬੀ.ਪੀ. ਓ. ਖੇਤਰ ਵਿਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਤਾਂ ਅੰਗਰੇਜ਼ੀ ਆਉਣੀ ਲਾਜ਼ਮੀ ਹੈ।
ਹਰ ਇੱਕ ਨੌਜਵਾਨ ਵਾਸਤੇ ਜੋ ਹੁਣੇ ਆਪਣੇ ਕਾਲਜ ਤੋਂ ਬਾਹਰ ਹੀ ਆਇਆ ਹੈ ਉਸ ਵਾਸਤੇ ਇਹ ਇੱਕ ਬਹੁਤ ਸੁਨਹਿਰੀ ਮੌਕਾ ਹੁੰਦਾ ਹੈ ਆਪਣੇ ਪਵਿੱਖ ਨੂੰ ਸ਼ੁਰੂ ਕਰਨ ਵਾਸਤੇ।