ਬਿਰਧ ਆਸ਼ਰਮ – ਇੱਕ ਵਰਦਾਨ :
ਪਹਿਲਾਂ ਸਮਾਂ ਹੁੰਦਾ ਸੀ ਜਦੋਂ ਸਾਂਝੇ ਪਰਿਵਾਰ ਹੁੰਦੇ ਸੀ। ਪਰ ਹੁਣ ਇਹ ਧਾਰਨਾ ਘੱਟ ਰਹੀ ਹੈ। ਪਹਿਲਾਂ ਜਦੋਂ ਮਾਤਾ – ਪਿਤਾ ਦਾ ਫਰਜ਼ ਹੁੰਦਾ ਸੀ ਤਾਂ ਉਹ ਆਪਣਾ ਫ਼ਰਜ਼ ਨਿਭਾਉਂਦੇ ਸੀ ਤੇ ਜਦੋਂ ਮਾਂ – ਬਾਪ ਬਜ਼ੁਰਗ ਹੋ ਜਾਂਦੇ ਸੀ ਤਾਂ ਬੱਚੇ ਉਹਨਾਂ ਦੀ ਸੇਵਾ ਸੰਭਾਲ ਕਰ ਕੇ ਆਪਣਾ ਫਰਜ਼ ਨਿਭਾਉਂਦੇ ਸਨ।
ਸਮਾਜਿਕ ਅਤੇ ਆਰਥਿਕ ਬਦਲਾਅ ਦੇ ਕਰਕੇ ਹੁਣ ਪੁਰਾਣੀ ਵਿਵਸਥਾ ਖ਼ਤਰੇ’ ਚ ਪੈ ਰਹੀ ਹੈ। ਬੱਚੇ ਵਧੀਆ ਰੁਜ਼ਗਾਰ ਅਤੇ ਸਿੱਖਿਆ ਲਈ ਬਾਹਰਲੇ ਮੁਲਕਾਂ ਨੂੰ ਚਲੇ ਜਾਂਦੇ ਨੇ ਤੇ ਜਿਨ੍ਹਾਂ ਲਈ ਵਾਪਿਸ ਆਉਣਾ ਸੰਭਵ ਨਹੀਂ ਹੁੰਦਾ, ਤੇ ਫੇਰ, ਬੁੱਢੇ ਮਾਂ ਬਾਪ ਨੂੰ ਬਿਰਧ ਆਸ਼ਰਮਾਂ ਵਿਚ ਜਾਣਾ ਪੈਂਦਾ ਹੈ ਕਿਉਂਕਿ ਉਹਨਾਂ ਦੀ ਦੇਖ ਭਾਲ ਵਾਸਤੇ ਕੋਈ ਵੀ ਉਹਨਾਂ ਕੋਲ ਨਹੀਂ ਹੁੰਦਾ।
ਸਾਡੇ ਦੇਸ਼ ਵਿਚ ਵੀ ਹੁਣ ਬਿਰਧ ਆਸ਼ਰਮਾਂ ਦਾ ਰੁਝਾਨ ਵਧਦਾ ਜਾ ਰਿਹਾ ਹੈ ਜਿਵੇਂ ਕਿ ਪੱਛਮੀ ਦੇਸ਼ਾਂ ਵਿਚ ਹੁੰਦਾ ਹੈ। ਇਹ ਤਾਂ ਠੀਕ ਹੈ ਕਿ ਵਿਰਧ ਆਸ਼ਰਮ ਉਹਨਾਂ ਦੀਆਂ ਮੁਢਲੀਆਂ ਲੋੜਾਂ ਨੂੰ ਤਾਂ ਪੂਰਾ ਕਰ ਦਿੰਦਾ ਹੈ ਪਰ ਜੋ ਜ਼ਖ਼ਮ ਬਜ਼ੁਰਗਾਂ ਦੀਆਂ ਆਤਮਾਵਾਂ ਤੇ ਲੱਗੇ ਨੇ ਉਹਨਾਂ ਦਾ ਕੀ? ਕੀ ਬਿਰਧ ਆਸ਼ਰਮ, ਉਹਨਾਂ ਜ਼ਖਮਾਂ ਨੂੰ ਸੰਭਾਲ ਸਕਦੇ ਨੇ?
ਬਿਰਧ ਆਸ਼ਰਮ – ਇੱਕ ਵਰਦਾਨ ਤੋਂ ਘੱਟ ਨਹੀਂ :
ਆਪਣੇ ਬੱਚਿਆਂ ਦੇ ਦਿੱਤੇ ਤਸੀਹੇ ਅਤੇ ਉਹਨਾਂ ਵਲੋਂ ਆਪਣੇ ਨਕਾਰੇ ਗਏ ਮਾਂ – ਬਾਪ ਲਈ ਇਹ ਬਿਰਧ ਆਸ਼ਰਮ ਕਿਸੇ ਵਰਦਾਨ ਤੋਂ ਘੱਟ ਨਹੀਂ।
ਆਸ਼ਰਮਾਂ ਵਿਚ ਰਹਿਣ ਵਾਲੇ ਸਾਰੇ ਬਜ਼ੁਰਗ ਹਮੇਸ਼ਾ ਹੀ, ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਨੇ ਜਿਨ੍ਹਾਂ ਨੇ ਇਹ ਬਿਰਧ ਆਸ਼ਰਮ ਚਲਾ ਕੇ ਬੇਸਹਾਰਾ ਬਜ਼ੁਰਗਾਂ ਦੀ ਦਵਾਈ, ਰੋਟੀ, ਕੱਪੜੇ ਅਤੇ ਉਹ ਸਾਰੀਆਂ ਚੀਜ਼ਾਂ, ਜਿਨ੍ਹਾਂ ਦੀ ਹਰ ਰੋਜ਼ ਲੋੜ ਪੈਂਦੀ ਹੈ, ਨੂੰ ਪੂਰਾ ਕੀਤਾ ਤੇ ਕਰਦੇ ਨੇ।
ਪਰ ਤਰੱਕੀ ਕਰਨ ਦੀ ਇੰਨੀ ਵੀ ਕਾਹਦੀ ਕਾਹਲੀ ਕਿ ਆਪਣੇ ਮਾਂ – ਬਾਪ ਨੂੰ ਹੀ ਘਰੋਂ ਬੇਘਰ ਕਰ ਦੇਈਏ।
ਸਾਂਝੇ ਪਰਿਵਾਰ ਵਿਚ ਰਹਿ ਕੇ ਵੀ ਤਰੱਕੀ ਕੀਤੀ ਹੀ ਜਾ ਸਕਦੀ ਹੈ।ਸਾਰੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ। ਫੇਰ ਇਹ ਮਾਂ – ਬਾਪ ਨੂੰ ਛੱਡਣ ਦੀ ਮਾਨਸਿਕਤਾ ਸਮਝ ਤੋਂ ਬਹੁਤ ਦੂਰ ਹੈ।
ਸਾਨੂੰ ਇਸ ਵਿਵਸਥਾ ਨੂੰ ਬਦਲ ਕੇ ਆਪਣੇ ਮਾਂ – ਬਾਪ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਜੋ ਕਿ ਮੁਸ਼ਕਿਲ ਨਹੀਂ ਹੈ ਸੱਭ ਕੁੱਝ ਹੋ ਸਕਦਾ ਹੈ, ਸੱਭ ਕੁੱਝ ਕੀਤਾ ਜਾ ਸਕਦਾ ਹੈ।
Loading Likes...