ਭਾਰਤ ਦਾ ਸੰਵਿਧਾਨ – Constitution of India
ਮੈਨੂੰ ਭਾਰਤੀ ਸੰਵਿਧਾਨ, ਪੰਜਾਬੀ ਭਾਸ਼ਾ ਵਿੱਚ, ਲੱਭਣ ਲਈ ਬਹੁਤ ਮੁਸ਼ਕੱਤ ਕਰਨੀ ਪਈਂ। ਇਸ ਲਈ ਮੈਂ ਚਾਹੁੰਦਾ ਹਾਂ ਕਿ ਮੇਰੇ ਪਾਠਕਾਂ ਨੂੰ ਇਸ ਤਰ੍ਹਾਂ ਦੀ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਏ। ਇਸੇ ਲਈ ਮੈਂ ਭਾਰਤ ਦਾ ਸੰਵਿਧਾਨ – 1/ Constitution of India – 1 ਸਿਰਲੇਖ ਹੇਠ ਭਾਰਤੀ ਸੰਵਿਧਾਨ ਨੂੰ ਪੂਰਾ ਲਿਖਣ ਦੀ ਕੋਸ਼ਿਸ਼ ਕਰਾਂਗਾ।
ਉਦੇਸ਼ਿਕਾ (PREAMBLE)
ਅਸੀਂ, ਭਾਰਤ ਦੇ ਲੋਕ, ਭਾਰਤ ਨੂੰ ਇੱਕ (ਸੰਪੂਰਨ ਪ੍ਰਭੁਤਵ – ਸੰਪੰਨ ਸਮਾਜਵਾਦੀ ਧਰਮ ਨਿਰਪੇਖ ਲੋਕਤੰਤਰਿਕ ਗਣਰਾਜ) ਬਣਾਉਂਣ ਲਈ ਅਤੇ ਉਸਦੇ ਸਾਰੇ ਨਾਗਰਿਕਾਂ ਨੂੰ,
ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ
ਵਿਚਾਰ, ਪ੍ਰਗਟਾਵੇ, ਵਿਸ਼ਵਾਸ਼, ਅਤੇ ਉਪਾਸਨਾ ਦੀ ਸੁਤੰਤਰਤਾ
ਸਨਮਾਨ ਅਤੇ ਅਵਸਰ ਦੀ ਸਮਾਨਤਾ,
ਵਿਅਕਤੀ ਦੇ ਮਾਣਤਾਣ ਅਤੇ (ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ) ਯਕੀਨੀ ਕਰਨ ਵਾਲਾ ਭਾਈਚਾਰਾ ਬਣਾਉਂਣ ਲਈ
ਦ੍ਰਿੜ੍ਹ ਸੰਕਲਪ ਹੋ ਕੇ, ਆਪਣੀ ਇਸ ਸੰਵਿਧਾਨ ਸਭਾ ਵਿੱਚ ਅੱਜ ਤਰੀਕ 26 ਨਵੰਬਰ 1949 ਨੂੰ ਇਹ ਸੰਵਿਧਾਨ ਅਪਣਾਉਂਦੇ, ਪਾਸ ਕਰਦੇ ਅਤੇ ਆਪਣੇ ਆਪ ਨੂੰ ਸਮਰਪਿਤ ਕਰਦੇ ਹਾਂ।
ਫੁਟ ਨੋਟ
1. ਸੰਵਿਧਾਨ (42 ਵਾਂ ਸੰਸ਼ੋਧਨ) ਅਧਿਨਿਯਮ 1976 ਦੀ ਧਾਰਾ 2 ਦੁਆਰਾ (3-01-1977) ਤੋਂ ‘ਪ੍ਰਭੁਤਵ ਸੰਪੰਨ ਲੋਕਤੰਤਰਿਕ ਗਣਰਾਜ’ ਦੇ ਸਥਾਨ ਤੇ ਸਥਾਪਿਤ
2. ਸੰਵਿਧਾਨ (42 ਵਾਂ ਸੰਸ਼ੋਧਨ) ਅਧਿਨਿਯਮ 1976 ਦੀ ਧਾਰਾ 2 ਦੁਆਰਾ (3-01-1977) ਤੋਂ ‘ਰਾਸ਼ਟਰ ਦੀ ਏਕਤਾ’ ਦੇ ਸਥਾਨ ਤੇ ਸਥਾਪਿਤ
3. ਇਹ ਮੰਨਿਆਂ ਜਾਂਦਾ ਹੈ ਕਿ ਉਦੇਸ਼ਿਕਾ ਉਹਨਾਂ ਮੁੱਖ ਉਦੇਸ਼ਾਂ ਨੂੰ ਦਰਸਾਉਂਦੀ ਹੈ ਜੋ ਕਾਨੂੰਨ ਦੁਆਰਾ ਪ੍ਰਾਪਤ ਕੀਤੇ ਜਾਣੇ ਹਨ ਭਾਵ, ਕਾਨੂੰਨ ਦੇ ਆਦਰਸ਼ ਅਤੇ ਇੱਛਾਵਾਂ
4. ਇਹ ਸਾਡੇ ਸੰਵਿਧਾਨ – ਨਿਰਮਾਤਾਵਾਂ ਦੀ ਸੋਚ ਦੀ ਪ੍ਰਤੀਕ ਹੈ।
ਟਿੱਪਣੀ
ਭਾਰਤ ਦੀ ਸਰਵਉੱਚ ਅਦਾਲਤ ਨੇ “ਬੇਰੁਬਾਰੀ ਯੂਨੀਅਨ ਕੇਸ” ਵਿੱਚ ਕਿਹਾ ਸੀ ਕਿ ਭਾਰਤੀ ਸੰਵਿਧਾਨ ਦੀ ਉਦੇਸ਼ਿਕਾ ਦੱਸਦੀ ਹੈ ਕਿ ਸੰਵਿਧਾਨ ਦੀਆਂ ਧਾਰਾਵਾਂ ਕੀ ਸੋਚ ਕੇ ਪਾਈਆਂ ਹਨ। ਇਸ ਕੇਸ ਵਿੱਚ ਕਿਹਾ ਗਿਆ ਕਿ ਉਦੇਸ਼ਿਕਾ, ਸੰਵਿਧਾਨ ਦਾ ਹਿੱਸਾ ਨਹੀਂ ਹੈ ਪਰ ਕੇਸ਼ਵਾਨੰਦ ਭਾਰਤੀ ਕੇਸ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਉਦੇਸ਼ਿਕਾ, ਭਾਰਤੀ ਸੰਵਿਧਾਨ ਦਾ ਬਹੁਤ ਹੀ ਅਹਿਮ ਹਿੱਸਾ ਹੈ। ਇਸ ਲਈ ਇਸ ਵਿੱਚ ਸੋਧ ਵੀ ਕੀਤੀ ਜਾ ਸਕਦੀ ਹੈ। ਸੋ 42 ਵੀਂ ਸੋਧ ਰਾਹੀਂ ਇਸ ਵਿੱਚ ਕੁਛ ਨਵੇਂ ਸ਼ਬਦ ਜੋੜੇ ਗਏ। ਇਸ ਤਰ੍ਹਾਂ ਉਦੇਸ਼ਿਕਾ ਘੱਟ ਤੋਂ ਘੱਟ ਸ਼ਬਦਾਂ ਵਿੱਚ ਸੰਵਿਧਾਨ ਦਾ ਸਾਰ ਤੱਤ ਦੱਸਦੀ ਹੈ।
PREAMBLE
WE, THE PEOPLE OF INDIA, having solemnly resolved to constitute India into a SOVEREIGN SOCIALIST SECULAR DEMOCRATIC REPUBLIC and to secure to all its citizens:
JUSTICE, social, economic and political;
LIBERTY of thought, expression, belief, faith and worship;
EQUALITY of status and of opportunity;
And to promote among them all
FRATERNITY assuring the dignity of the individual and the unity and integrity of the Nation;
IN OUR CONSTITUENT ASSEMBLY this twenty – sixth day of November, 1949, do HEREBY ADOPT, ENACT AND GIVE TO OURSELVES THIS CONSTITUTION.
ਹੋਰ ਵੀ ਪੰਜਾਬੀ ਪੋਸਟ ਪੜ੍ਹਨ ਲਾਏ 👉 CLICK ਕਰੋ।
Loading Likes...