ਟਮਾਟਰ – ਵਰਤੋਂ ਅਤੇ ਇਸਦੇ ਹੋਣ ਵਾਲੇ ਫ਼ਾਇਦੇ
ਅੱਜ ਅਸੀਂ ਗੱਲ ਕਰਾਂਗੇ ਟਮਾਟਰ ਬਾਰੇ। ਇਸਦੇ ਕੀ – ਕੀ ਫ਼ਾਇਦੇ ਹੁੰਦੇ ਨੇ ਅਤੇ ਇਸ ਨੂੰ ਕਿਸ ਤਰਾਂ ਖਾਣਾ ਚਾਹੀਦਾ ਹੈ?
ਟਮਾਟਰ ਅਸੀਂ ਲਗਭਗ ਹਰ ਸਬਜ਼ੀ ਵਿਚ ਪਾਉਂਦੇ ਹਾਂ। ਜੋ ਕਿ ਸਬਜ਼ੀ ਦਾ ਪੂਰਾ ਸਵਾਦ ਹੀ ਬਦਲ ਦਿੰਦਾ ਹੈ।
- 100 ਗ੍ਰਾਮ ਟਮਾਟਰ ਵਿਚ 16 ਗ੍ਰਾਮ ਕੈਲੋਰੀ ਹੁੰਦੀ ਹੈ।
- ਟਮਾਟਰ ਸਾਡਾ ਭਾਰ ਘਟਾਉਣ ਵਿਚ ਮਦਦ ਕਰਦਾ ਹੈ।
- ਇਸ ਵਿਚ ਸੋਡੀਅਮ, ਵਿਟਾਮਿਨ, ਐਂਟੀਆਕਸੀਡੈਂਟ ਹੁੰਦਾ ਹੈ।
- ਟਮਾਟਰ ਦਾ ਸੇਵਣ ਕੈਂਸਰ ਹੋਣ ਤੋਂ ਰੋਕਦਾ ਹੈ।
- ਟਮਾਟਰ ਸਾਡੀ ਪਾਚਣ ਕਿਰਿਆ ਨੂੰ ਠੀਕ ਰੱਖਦਾ ਹੈ।
- ਵਿਟਾਮਿਨ ‘ਸੀ’ ਹੋਣ ਕਰਕੇ ਇਹ ਸਾਡੀਆਂ ਅੱਖਾਂ ਵਾਸਤੇ ਬਹੁਤ ਹੀ ਜ਼ਰੂਰ ਹੁੰਦਾ ਹੈ।
- ਫੋਲਿਕ ਐਸਿਡ ਹੁੰਦਾ ਹੈ ਜੋ ਕਿ ਖੂਨ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਗਰਭਵਤੀ ਔਰਤਾਂ ਵਾਸਤੇ ਇਹ ਬਹੁਤ ਜ਼ਰੂਰੀ ਹੁੰਦਾ ਹੈ।
- ਕੋਲੈਸਟਰੋਲ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਜਿਸ ਨਾਲ ਸਾਡਾ ਦਿਲ ਮਜ਼ਬੂਤ ਹੁੰਦਾ ਹੈ।
ਟਮਾਟਰ ਦੀ ਵਰਤੋਂ :
- ਅਸੀਂ ਟਮਾਟਰ ਨੂੰ ਸਲਾਦ ਦੇ ਰੂਪ ਵਿਚ ਵੀ ਵਰਤ ਸਕਦੇ ਹਾਂ।
- ਟਮਾਟਰ ਦੀ ਗਰੇਵੀ ਬਣਾ ਕੇ ਵਰਤ ਸਕਦੇ ਹਾਂ।
- ਟਮਾਟਰ ਦਾ ਜੂਸ ਬਣਾ ਕੇ ਵੀ ਪੀਤਾ ਜਾ ਸਕਦਾ ਹੈ।
ਐਂਨੇ ਫ਼ਾਇਦੇ ਦੇਖਦੇ ਹੋਏ ਸਾਨੂੰ ਆਪਣੇ ਭੋਜਨ ਵਿਚ ਘੱਟੋ ਘੱਟ ਦੋ ਟਮਾਟਰ ਜ਼ਰੂਰ ਵਰਤਣੇ ਚਾਹੀਦੇ ਨੇ।
Loading Likes...