ਕੀਵੇਂ ਬਣਦਾ ਬਣਦਾ ਹੈ ਸੋਇਆ ਪਨੀਰ/ ਟੋਫੂ/ Tofu :
ਸੋਇਆਬੀਨ ਦੇ ਦਾਣਿਆਂ ਨੂੰ ਮਸਲ ਕੇ ਜੋ ਦੁੱਧ ਨਿਕਲਦਾ ਹੈ ਉਸ ਨੂੰ ਫੁਟਾ ਕੇ ਸੋਇਆ ਪਨੀਰ ਬਣਾਇਆ ਜਾਂਦਾ ਹੈ।
ਟੋਫੂ ਵਿਚ ਮਿਲਣ ਵਾਲੇ ਤੱਤ :
ਟੋਫੂ ਵਿਚ ਕੈਲਸ਼ੀਅਮ, ਕੈਲੋਰੀ ,ਪ੍ਰੋਟੀਨ, ਫੈਟ, ਆਯਰਨ ਆਦਿ ਹੁੰਦੇ ਹਨ।
ਟੋਫੂ ਖਾਣ ਦੇ ਫਾਇਦੇ :
- ਟੋਫੂ ਸਾਡੇ ਮਸਲ ਮਾਂਸ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।
- ਟੋਫੂ ਖਾਣ ਨਾਲ ਵਾਲ ਮਜ਼ਬੂਤ ਹੁੰਦੇ ਨੇ ਅਤੇ ਸਮੇ ਤੋਂ ਪਹਿਲਾਂ ਸਫੇਦ ਹੋਣ ਤੋਂ ਵੀ ਵੱਚ ਜਾਂਦੇ ਹਨ।
- ਟੋਫੂ ਖਾਣ ਨਾਲ ਅੱਖਾਂ ਦੀ ਰੋਸ਼ਨੀ ਨੂੰ ਠੀਕ ਰੱਖਣ ਵਿਚ ਮਦਦ ਮਿਲਦੀ ਹੈ। ਅੱਖਾਂ ਦੇ ਆਲੇ – ਦੁਆਲੇ ਜੋ ਕਾਲੇ ਧੱਬੇ ਪੈ ਜਾਂਦੇ ਨੇ ਟੋਫੂ ਉਸਨੂੰ ਠੀਕ ਰੱਖਦਾ ਹੈ।
- ਟੋਫੂ ਝੁਰੜੀਆਂ ਤੋਂ ਵੀ ਵਚਾਉਣ ਵਿਚ ਮਦਦ ਕਰਦਾ ਹੈ।
- ਟੋਫੂ ਦਾ ਸੇਵਣ ਕਰਨ ਨਾਲ, ਕੋਈ ਵੀ ਕੰਮ ਕਰਨ ਨਾਲ ਜਲਦੀ ਥਕਾਨ ਨਹੀਂ ਹੁੰਦੀਂ।
- ਟੋਫੂ ਤਾਕਤ ਵਧਾਉਣ ਅਤੇ ਸਟੈਮਿਨਾ ਵਧਾਉਣ ਵਿਚ ਵੀ ਮਦਦ ਕਰਦਾ ਹੈ।