ਕਿਹੜੀਆਂ – ਕਿਹੜੀਆਂ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਮੁਲਤਾਨੀ ਮਿੱਟੀ :
ਮੁਲਤਾਨੀ ਮਿੱਟੀ ਸਿਰਫ ਬਿਊਟੀ ਪ੍ਰੋਡਕਟ ਦੇ ਤੌਰ ਤੇ ਹੀ ਨਹੀਂ ਵਰਤੀ ਜਾ ਸਕਦੀ ਇਹ ਚਮੜੀ (Skin) ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦੀ ਹੈ।
ਇਸ ਵਿਚਲੇ ਮੈਗਨੀਸ਼ੀਅਮ, ਕਲਸ਼ੀਅਮ, ਸੋਡੀਅਮ ਤੇ ਹਾਈਡ੍ਰੇਟਿਡ ਐਲੂਮੀਨੀਅਮ ਸਿਲੀਕੇਟ ਕਈ ਤਰ੍ਹਾਂ ਦੇ ਜ਼ਰੂਰੀ ਤੱਤ ਹੁੰਦੇ ਹਨ।
ਬਲੱਡ ਸਰਕੁਲੇਸ਼ਨ ( Blood Circulation) ਠੀਕ ਕਰਨ ਵਿਚ ਮਦਦਗਾਰ :
ਮੁਲਤਾਨੀ ਮਿੱਟੀ ਕਾਫੀ ਹੱਦ ਤਕ ਖੂਨ ਦੇ ਸੰਚਾਰ ਨੂੰ ਠੀਕ ਕਰਦੀ ਹੈ।
ਵਰਤੋਂ ਦੀ ਵਿਧੀ : ਇਸ ਦੇ ਲਈ ਥੋੜ੍ਹੀ ਜਿਹੀ ਮੁਲਤਾਨੀ ਮਿੱਟੀ ਪਾਣੀ ‘ਚ ਪਾਓ ਅਤੇ ਉਸ ਦੀ ਪੇਸਟ ਬਣਾ ਲਓ। ਇਸ ਪੇਸਟ ਨੂੰ ਸਰੀਰ ਦੇ ਵੱਖ – ਵੱਖ ਹਿੱਸਿਆਂ ਤੇ ਲਾਓ। ਜਦੋਂ ਇਹ ਪੂਰੀ ਤਰ੍ਹਾਂ ਸੁੱਕ ਜਾਵੇ ਤਾਂ ਇਸ ਨੂੰ ਗਿੱਲੇ ਕੱਪੜੇ ਨਾਲ ਸਾਫ ਕਰੋ। ਨਹਾਇਆ ਵੀ ਜਾ ਸਕਦਾ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ਪਹਿਲਾਂ ਨਾਲੋਂ ਹੋਰ ਚੰਗਾ ਹੋ ਜਾਵੇਗਾ।
ਪੇਟ ਦੀ ਜਲਨ ਤੇ ਐਸੀਡਿਟੀ ਦੂਰ ਕਰਨਾ :
ਮੁਲਤਾਨੀ ਮਿੱਟੀ ਪੇਟ ਦੀ ਜਲਨ ਅਤੇ ਐਸੀਡਿਟੀ ਨੂੰ ਦੂਰ ਕਰਨ ਵਿਚ ਕਾਫੀ ਸਹਾਇਕ ਹੈ। ਇਸਦੀ ਤਾਸੀਰ ਠੰਡੀ ਹੁੰਦੀ ਹੈ। ਇਸ ਨੂੰ ਲਾਉਣ ਨਾਲ ਪੇਟ ਦੀ ਜਲਨ ਅਤੇ ਐਸੀਡਿਟੀ ਤੋਂ ਰਾਹਤ ਮਿਲਦੀ ਹੈ।
ਵਰਤੋਂ ਦੀ ਵਿਧੀ : 5 ਤੋਂ 6 ਘੰਟੇ ਮੁਲਤਾਨੀ ਮਿੱਟੀ ਭਿਉਂ ਕੇ ਰੱਖ ਦਿਓ। ਫੇਰ ਇਕ ਪੱਟੀ ਵਿਚ ਬੰਨ੍ਹ ਕੇ ਪੇਟ ਤੇ ਰੱਖੋ। ਅੱਧੇ ਘੰਟੇ ਬਾਅਦ ਇਸ ਨੂੰ ਹਟਾ ਲੈਣਾ। ਇਸ ਨਾਲ ਹੀ ਪੇਟ ਦੀ ਜਲਨ ਤੋਂ ਤੁਹਾਨੂੰ ਆਰਾਮ ਮਿਲੇਗਾ।
ਐਂਟੀਸੈਪਟਿਕ ਗੁਣਾਂ ਨਾਲ ਭਰਪੂਰ ਮੁਲਤਾਨੀ ਮਿੱਟੀ :
ਮੁਲਤਾਨੀ ਮਿੱਟੀ ਐਂਟੀਸੈਪਟਿਕ ਗੁਣਾਂ ਨਾਲ ਭਰਪੂਰ ਹੈ। ਇਸ ਦੀ ਵਰਤੋਂ ਜਲਨ ਅਤੇ ਕੱਟੇ ਜਾਣ ਤੋਂ ਬਾਅਦ ਹੋਣ ਵਾਲੇ ਇਨਫੈਕਸ਼ਨ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਇਸ ਨੂੰ ਹਰ ਰੋਜ਼ ਵਰਤਣ ਨਾਲ ਜਲਨ ਅਤੇ ਕੱਟਣ ਦੇ ਨਿਸ਼ਾਨ ਖ਼ਤਮ ਹੋ ਜਾਂਦੇ ਨੇ।
Loading Likes...