ਮੂਲੀ (Radish) ਖਾਣ ਦੇ ਫ਼ਾਇਦੇ
- ਮੂਲੀ ਦੇ 100 ਗ੍ਰਾਮ ਮਾਤਰਾ ਵਿਚ ਕਾਰਬੋਹਾਈਡਰੇਟ 14 ਗ੍ਰਾਮ ਤੇ ਫਾਈਬਰ 5 ਗ੍ਰਾਮ ਦੇ ਲਗਭਗ ਹੁੰਦਾ ਹੈ। ਫਾਈਬਰ ਜ਼ਿਆਦਾ ਹੋਣ ਕਰਕੇ ਕੋਲੈਸਟਰੋਲ ਵੀ ਘਟਦਾ ਹੈ, ਭਾਰ ਵੀ ਘਟਦਾ ਹੈ ਅਤੇ ਕਬਜ਼ ਦੀ ਸ਼ਿਕਾਇਤ ਵੀ ਘਟਦੀ ਹੈ।
- ਮੂਲੀ ਵਿਚ ਫੋਲਿਕ ਐਸਿਡ, ਪੋਟਾਸ਼ੀਅਮ, ਵਿਟਾਮਿਨ ‘ਸੀ’ ਕਾਫੀ ਮਾਤਰਾ ਵਿਚ ਹੁੰਦੇ ਨੇ।
ਮੂਲੀ ਨੂੰ ਸਲਾਦ ਦੇ ਰੂਪ ਵਿਚ ਵੀ, ਇਸਦਾ ਪਰੌਂਠਾ ਬਣਾ ਕੇ ਵੀ ਤੇ ਅਚਾਰ ਦੇ ਰੂਪ ਵਿਚ ਵੀ ਲਿਆ ਜਾ ਸਕਦਾ ਹੈ।
- ਮੂਲੀ ਖਾਣ ਨਾਲ ਪੇਟ ਵਿਚ ਗੈਸ ਅਤੇ ਜਲਣ ਦੀ ਸਮੱਸਿਆ ਘਟਦੀ ਹੈ।
- ਜੇ ਕਿਸੇ ਨੂੰ ਖਾਂਸੀ – ਜ਼ੁਕਾਮ ਹੋਵੇ ਤਾਂ ਮੂਲੀ ਉਸਨੂੰ ਵੀ ਘੱਟ ਕਰਦੀ ਹੈ ।
- ਮੂਲੀ ਬਲੱਡ ਪਰੈਸ਼ਰ ਨੂੰ ਕੰਟਰੋਲ ਰੱਖਦੀ ਹੈ।
- ਮੂਲੀ ਖਾਣ ਨਾਲ ਸਾਡੀ ਰੋਗ ਰੋਕੂ ਸ਼ਮਤ ਵੱਧਦੀ ਹੈ।
- ਮੂਲੀ ਮੁਹਾਸਿਆਂ ਤੋਂ ਰੋਕਦੀ ਹੈ।
- ਮੂਲੀ ਸਿਕਰੀ ਦੂਰ ਕਰਦੀ ਹੈ।
- ਮੂਲੀ ਵਿਚ ਪਾਣੀ ਜ਼ਿਆਦਾ ਹੁੰਦਾ ਹੈ ਇਸ ਕਰਕੇ ਸ਼ਰੀਰ ਵਿਚ ਪਾਣੀ ਦੀ ਕਮੀ ਨਹੀਂ ਹੋਣ ਦਿੰਦੀ।
- ਮੂਲੀ ਖਾਣ ਨਾਲ ਪੱਥਰੀ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ।
- ਮੂਲੀ ਦੇ ਪੱਤੇ ਖੂਨ ਦੀ ਕਮੀ ਨੂੰ ਦੂਰ ਕਰਦੇ ਨੇ।
ਸਾਵਧਾਨੀ : ਗਲੇ ਵਿਚ ਦਰਦ, ਸੋਜ ਹੈ ਤਾਂ ਕਦੇ ਵੀ ਨਹੀਂ ਖਾਉਣੀ ਚਾਹੀਦੀ ਹੈ।
Loading Likes...