ਥਰੈਡਿੰਗ (Threading) ਕਰਵਾਉਣ ਦੇ ਸਮੇਂ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ :
ਬਿਊਟੀ (Beauty) :
ਥਰੈਡਿੰਗ (Threading) ਤੋਂ ਬਾਅਦ ਔਰਤਾਂ ਨੂੰ ਕਈ ਪ੍ਰੇਸ਼ਾਨੀਆਂ ਹੋਣ ਲੱਗ ਜਾਂਦੀਆਂ ਨੇ ਜਿਵੇੰ ਜਲਨ ਅਤੇ ਸੋਜ਼। ਥਰੈਡਿੰਗ (Threading) ਵੇਲੇ ਕੁੱਝ ਮਹੱਤਵਪੂਰਨ ਗੱਲਾਂ ‘ਤੇ ਧਿਆਨ ਨਾ ਦੇਣਾ ਇਸਦਾ ਮੁੱਖ ਕਾਰਨ ਹੁੰਦਾ ਹੈ। ਹੇਠ ਲਿਖੀਆਂ ਕੁੱਝ ਸਾਵਧਾਨੀਆਂ ਨੂੰ ਧਿਆਨ ਵਿਚ ਰੱਖ ਕੇ ਇਹਨਾਂ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ :
ਆਈਬ੍ਰੋਜ਼ (Eyebrows) ‘ਤੇ ਰਗੜੋ ਬਰਫ :
ਥਰੈਡਿੰਗ( Threading) ਕਰਵਾਉਣ ਤੋਂ ਪਹਿਲਾਂ ਆਪਣੀ ਆਈਬ੍ਰੋਜ਼ ‘ਤੇ ਬਰਫ ਦਾ ਟੁਕੜਾ ਜ਼ਰੂਰ ਰਗੜੋ। ਜੇ ਬਰਫ ਨਾ ਹੋਵੇ ਤਾਂ ਠੰਡੇ ਪਾਣੀ ਨਾਲ ਵੀ ਚਿਹਰਾ ਧੋ ਸਕਦੇ ਹੋ। ਇਸਤੋਂ ਬਾਅਦ ਹੀ ਥਰੈਡਿੰਗ (Threading) ਕਰਾਓ। ਇਸ ਨਾਲ ਤੁਹਾਨੂੰ ਜ਼ਿਆਦਾ ਦਰਦ ਨਹੀਂ ਹੋਵੇਗਾ।
ਐਲੋਵੇਰਾ ਜੈੱਲ (Alovera Gel) :
ਜੇ ਥਰੈਡਿੰਗ (Threading) ਕਰਾਉਣ ਤੋਂ ਬਾਅਦ ਜਲਨ ਅਤੇ ਸੋਜ਼ ਵਰਗੀ ਸਮੱਸਿਆ ਹੋਣ ਲੱਗੇ ਤਾਂ ਜਲਨ ਅਤੇ ਸੋਜ਼ ਵਾਲੀ ਥਾਂ ਤੇ ਐਲੋਵੇਰਾ ਜੈੱਲ (Alovera Gel) ਨਾਲ ਮਸਾਜ ਕਰੋ, ਇਸ ਤਰ੍ਹਾਂ ਕਰਨ ਨਾਲ ਜਲਦੀ ਆਰਾਮ ਮਿਲੇਗਾ।
ਦਾਲਚੀਨੀ ਟੋਨਰ (Dalchini Toner) ਦਾ ਇਸਤੇਮਾਲ :
ਦਾਲਚੀਨੀ ਟੋਨਰ (Dalchini Toner) ਵੀ ਥਰੈਡਿੰਗ (Threading) ਬਣਾਉਣ ਤੋਂ ਬਾਅਦ ਹੋਣ ਵਾਲੇ ਦਰਦ ਤੋਂ ਰਾਹਤ ਦਿੰਦਾ ਹੈ। Threading ਕਰਾਉਣ ਤੋਂ ਪਹਿਲਾਂ ਆਪਣੀ Threading ਤੇ ਦਾਲਚੀਨੀ ਟੋਨਰ (Dalchini Toner) ਸਪ੍ਰੇਅ (Sprey) ਕਰੋ। ਅਜਿਹਾ ਕਰਨ ਨਾਲ ਆਈਬ੍ਰੋਜ਼ (Eyebrows) ਦੇ ਵਾਲ ਜਲਦੀ ਨਿੱਕਲ ਜਾਣਗੇ ਅਤੇ ਦਰਦ ਵੀ ਘੱਟ ਹੋਵੇਗਾ।
ਤੁਰੰਤ ਬਲੀਚ (Bleach) ਕਰਨ ਤੋਂ ਬਚੋ :
ਬਹੁਤੀਆਂ ਔਰਤਾਂ ਥਰੈਡਿੰਗ (Threading) ਬਣਵਾਉਣ ਤੋਂ ਬਾਅਦ ਬਲੀਚ ਵੀ ਕਰਵਾ ਲੈਂਦੀਆਂ ਹਨ। ਅਜਿਹਾ ਕਰਨ ਨਾਲ ਆਈਬ੍ਰੋਜ਼ (Eyebrows) ਦੇ ਆਲੇ – ਦੁਆਲੇ ਜਲਨ ਅਤੇ ਸੋਜ਼ ਵਰਗੀਆਂ ਸਮੱਸਿਆਵਾਂ ਜ਼ਿਆਦਾ ਜਾਂਦੀਆਂ ਹਨ।
ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਥਰੈਡਿੰਗ ਦੇ ਇਕ ਦਿਨ ਪਹਿਲਾਂ ਜਾਂ ਬਾਅਦ Bleach ਕਰਵਾਈ ਜਾਵੇ। ਇਸ ਤਰ੍ਹਾਂ ਕਰਨ ਬਿ
ਨਾਲ ਚਮੜੀ (Skin) ਨੂੰ ਨੁਕਸਾਨ ਹੋਣ ਦਾ ਖਤਰਾ ਬਹੁਤ ਘੱਟ ਜਾਂਦਾ ਹੈ।
Loading Likes...