ਦੋਸਤੀ ਦਾ ਗੂੜਾ ਰਿਸ਼ਤਾ ਮਾਨਸਿਕ ਵਿਕਾਸ ਨਾਲ :
ਦੋਸਤੀ ਕਰਨਾ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਜ਼ਰੂਰੀ ਹੈ। ਬੱਚਾ ਇਕੱਲਾ ਜਾਂ ਗੁੰਮਸੁੰਮ ਰਹਿੰਦਾ ਹੈ ਤਾਂ ਉਸ ਨੂੰ ਦੂਸਰੇ ਬੱਚਿਆਂ ਨਾਲ ਘੁਲਣ – ਮਿਲਣ ਅਤੇ ਦੋਸਤੀ ਕਰਨ ਦੇ ਬਾਰੇ ਦੱਸਣਾ ਬਹੁਤ ਜ਼ਰੂਰੀ ਹੁੰਦਾ ਹੈ।
ਆਪਣੇ ਬੱਚੇ ਨੂੰ ਚੀਜ਼ਾਂ ਸ਼ੇਅਰ ਕਰਨਾ ਸਿਖਾਓ :
ਪੇਰੈਂਟਸ ਨੂੰ ਬੱਚੇ ਨੂੰ ਦੱਸਣਾ ਚਾਹੀਦਾ ਹੈ ਕਿ ਜੇ ਕਲਾਸ ਵਿਚ ਤੁਹਾਡਾ ਕੋਈ ਦੋਸਤ ਹੈ ਤਾਂ ਉਸ ਨਾਲ ਰਬੜ, ਪੈਨਸਿਲ, ਕਿਤਾਬ, ਕਾਪੀ ਆਦਿ ਵਰਗੀ ਚੀਜ਼ਾਂ ਸ਼ੇਅਰ ਕਰਨੀਆਂ ਚਾਹੀਦੀਆਂ ਹਨ। ਜੇ ਬੱਚੇ ਚੀਜ਼ਾਂ ਸ਼ੇਅਰ ਕਰਦੇ ਨੇ ਤਾਂ ਉਹ ਚੰਗੇ ਦੋਸਤ ਬਣ ਸਕਦੇ ਹਨ।
ਬੱਚੇ ਨੂੰ ਦੂਜਿਆਂ ਦੀ ਇੱਜ਼ਤ ਕਰਨਾ ਸਿਖਾਓ :
ਬੱਚਿਆਂ ਨੂੰ ਦੱਸੋ ਕਿ ਦੂਸਰੇ ਬੱਚਿਆਂ ਨਾਲ ਚੰਗੇ ਢੰਗ ਨਾਲ ਗੱਲ ਕਰਨੀ ਚਾਹੀਦੀ ਹੈ। ਇਸ ਨਾਲ ਸਾਰੇ ਤੁਹਾਨੂੰ ਚੰਗਾ ਸਮਝ ਕੇ ਤੁਹਾਡੇ ਨਾਲ ਦੋਸਤੀ ਕਰਨੀ ਚਾਹੁਣਗੇ।
ਬੱਚੇ ਨੂੰ ਆਪਣੇ ਸਾਥੀਆਂ ਦੀ ਮਦਦ ਕਰਨਾ ਸਿਖਾਓ :
ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਕਲਾਸ ਵਿਚ ਆਪਣੇ ਸਾਥੀਆਂ ਦੀ ਮਦਦ ਕਰਨਾ ਚੰਗੀ ਗੱਲ ਹੁੰਦੀ ਹੈ। ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਜੇ ਤੁਸੀਂ ਦੂਜਿਆਂ ਦੀ ਮਦਦ ਕਰੋਗੇ ਤਾਂ ਸਾਰੇ ਤੁਹਾਡੇ ਦੋਸਤ ਬਣਨਾ ਚਾਹੁਣਗੇ।
ਖੂਬ ਪੜ੍ਹਾਈ ਕਰਨ ਲਈ ਪ੍ਰੇਰਿਤ ਕਰੋ :
ਬੱਚੇ ਨੂੰ ਦੱਸੋ ਕਿ ਤੁਸੀਂ ਪੜ੍ਹਾਈ ਵਿਚ ਚੰਗੇ ਹੋਵੋਗੇ ਤਾਂ ਦੂਜੇ ਬੱਚੇ ਤੁਹਾਡੇ ਨਾਲ ਪੜ੍ਹਾਈ ਵਿਚ ਮਦਦ ਮੰਗਣਗੇ। ਇਸ ਨਾਲ ਵੀ ਤੁਸੀਂ ਇਕ ਦੂਜੇ ਦੇ ਚੰਗੇ ਦੋਸਤ ਬਣ ਸਕਦੇ ਹੋ।
ਖੇਡ ਭਾਵਨਾ ਦਾ ਵਿਕਾਸ ਵੀ ਬਹੁਤ ਜ਼ਰੂਰੀ :
ਬੱਚੇ ਨੂੰ ਦੋਸਤੀ ਵਿਚ ਉਤਸ਼ਾਹਿਤ ਕਰਨ ਲਈ ਬੱਚੇ ‘ਚ ਖੇਡ ਭਾਵਨਾ ਦਾ ਵਿਕਾਸ ਵੀ ਕੀਤਾ ਜਾ ਸਕਦਾ ਹੈ। ਬੱਚੇ ਨੂੰ ਸਮਝਾਓ ਕਿ ਜੇ ਉਹ ਵਧੀਆ ਖੇਡੇਗਾ ਤਾਂ ਹਰ ਕੋਈ ਉਸ ਨੂੰ ਆਪਣੀ ਟੀਮ ‘ਚ ਲੈਣਾ ਚਾਹੇਗਾ। ਇਸ ਨਾਲ ਆਪਸੀ ਦੋਸਤੀ ਵਧੇਗੀ।
ਉੱਪਰ ਦੱਸੀਆਂ ਗੱਲਾਂ ਤੋਂ ਅਸੀਂ ਸਮਝ ਸਕਦੇ ਹਾਂ ਕਿ ਦੋਸਤੀ ਦਾ ਗੂੜਾ ਰਿਸ਼ਤਾ ਮਾਨਸਿਕ ਵਿਕਾਸ ਨਾਲ ਕਿਵੇਂ ਹੋ ਸਕਦਾ ਹੈ। ਬੱਚੇ ਦੇ ਮਾਨਸਿਕ ਵਿਕਾਸ ਲਈ ਦੋਸਤੀ ਬਹੁਤ ਜ਼ਰੂਰੀ ਹੁੰਦੀਂ ਹੈ। ਜਿਸ ਵਾਸਤੇ ਸਾਨੂੰ ਵੀ ਯਤਨ ਕਰਨੇ ਚਾਹੀਦੇ ਹਨ।
ਬੱਚਿਆਂ ਦੀ ਹੋਰ ਮਾਨਸਿਕ ਵਿਕਾਸ ਦੀ ਜਾਣਕਾਰੀ ਵਾਸਤੇ ਤੁਸੀਂ https://amzn.to/3vvDWDz ਕਿਤਾਬ, ਜੋ ਕਿ ਹਿੰਦੀ ਵਿਚ ਹੈ, ਉਸਨੂੰ ਦੇਖ ਸਕਦੇ ਹੋ।
Loading Likes...