ਬਣ ਜਾਵੇਂ ਜੇ ਨਗੀਨਾ
ਬਣ ਜਾਵੇ ਜੇ ਤੂੰ ਨਗੀਨਾ ਸੋਹਣੀਏ
ਤੈਨੂੰ ਮੁੰਦਰੀ ਲਵਾਂ ਮੈਂ ਜੜਾ
ਮੁੰਦਰੀ ਬਣਾ ਸੋਹਣੀਏ
ਤੈਨੂੰ ਹਿੱਕ ਨਾਲ ਰੱਖਾਂ ਮੈਂ ਲਾ।
ਹਰ ਵੇਲੇ ਵੇਖਾਂ, ਵੇਖਾਂ ਆਪਣੀ ਹੂਰ
ਹੋਣ ਨਾ ਦੇਵਾਂ ਤੈਨੂੰ , ਅੱਖੀਆਂ ਤੋਂ ਦੂਰ
ਦੇਵਾਂ ਦੂਰੀਆਂ ਸਾਰੀਆਂ ਮਿਟਾ।
ਬਣ ਜਾਵੇ ਜੇ ਤੂੰ ਨਗੀਨਾ ਸੋਹਣੀਏ…..
ਸਾਂਭ ਰੱਖਾਂ ਤੈਨੂੰ ਵਾਂਗ ਸੁਨਿਆਰ ਦੇ
ਜੱਗ ਤੋਂ ਲਕੋ ਰੱਖਾਂ ਵਾਂਗੂ ਹਥਿਆਰ ਦੇ
ਦੇਵਾਂ ਦੁਨੀਆਂ ਦਾ ਡਰ ਵੀ ਮੁਕਾ।
ਬਣ ਜਾਵੇਂ ਜੇ ਤੂੰ ਨਗੀਨਾ ਸੋਹਣੀਏ…..
ਵੇਖਾਂ ਜਦੋਂ ਤੈਨੂੰ ਲੱਥੇ ਮੇਰੀ ਭੁੱਖ
ਅਸੀਂ ਦੋਵੇਂ ਮਾਣੀਏ ਮੁਹੱਬਤਾਂ ਦਾ ਸੁੱਖ
ਦੇਵਾਂ ਰਾਤ ਦੀਆਂ ਨੀਂਦਰਾਂ ਉਡਾ।
ਬਣ ਜਾਵੇਂ ਜੇ ਤੂੰ ਨਗੀਨਾ ਸੋਹਣੀਏ…..
ਸਿੱਖ ਲਵੇ ‘ਪਰਦੇਸੀ’ ਮੁਹੱਬਤ ਦਾ ਬੱਲ
ਦਿਨ – ਰਾਤ ਨਾ ਗੁਜ਼ਰੇ, ਤੇਰੇ ਬਿਨਾ ਪੱਲ
ਬਣ ਪਿਆਰ ਦੀ ਬਦਲੀ ਆ।
ਬਣ ਜਾਵੇਂ ਜੇ ਤੂੰ ਨਗੀਨਾ ਸੋਹਣੀਏ
ਤੈਨੂੰ ਮੁੰਦਰੀ ਲਵਾਂ ਮੈਂ ਜੜਾ।
ਤੈਨੂੰ ਮੁੰਦਰੀ ਲਵਾਂ ਮੈਂ ਜੜਾ।
ਪ੍ਰੇਮ ਪਰਦੇਸੀ
+91-9417247488
Loading Likes...