ਬੱਚਿਆਂ ਨੂੰ ਸਿਖਾਉਣ ਵਾਲੀਆਂ ਗੱਲਾਂ
ਬੱਚਾ ਕਦੇ – ਕਦੇ ਵੱਡੀਆਂ – ਵੱਡੀਆਂ ਗੱਲਾਂ ਸਿੱਖ ਲੈਂਦਾ ਹੈ, ਪਰ ਛੋਟੀਆਂ – ਛੋਟੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦਾ।
ਇਕ ਮਾਂ ਦਾ ਰੁਝੇਵਾਂ ਬਹੁਤ ਹੁੰਦਾ ਹੈ ਪਰ ਮਾਂ ਕਿੰਨੀ ਵੀ ਮਸ਼ਰੂਫ ਕਿਉਂ ਨਾ ਹੋਵੇ, ਜੇਕਰ ਇਨ੍ਹਾਂ ਛੋਟੀਆਂ – ਛੋਟੀਆਂ ਗੱਲਾਂ ਤੇ ਬੱਚਿਆਂ ਦਾ ਧਿਆਨ ਵਾਰ – ਵਾਰ ਆਕਰਸ਼ਿਤ ਕਰੇ, ਤਾਂ ਉਹ ਜ਼ਰੂਰ ਹੀ ਇਨ੍ਹਾਂ ਨੂੰ ਆਪਣੇ ਜੀਵਨ ਵਿਚ ਲਾਗੂ ਕਰੇਗਾ।
ਬੱਚਿਆਂ ਦੁਵਾਰ ਸਮਾਨ ਨੂੰ ਸਹੀ ਜਗ੍ਹਾ ਤੇ ਰੱਖਣਾ :
ਸ਼ੁਰੂ – ਸ਼ੁਰੂ ਤੋਂ ਹੀ ਬੱਚੇ ਨੂੰ ਸਮਾਨ ਨੂੰ ਠੀਕ ਜਗ੍ਹਾ ਸਹੀ ਢੰਗ ਨਾਲ ਰੱਖਣ ਦਾ ਯਾਦ ਕਰਵਾਉਂਦੇ ਰਹਿਣਾ ਇਕ ਵਧੀਆ ਆਦਤ ਬਣ ਜਾਂਦੀ ਹੈ।
ਆਪਣੇ ਸਾਮਾਨ ਦੀ ਦੇਖਭਾਲ ਕਰਨ ਬਾਰੇ ਸੁਚੇਤ ਕਰਦੇ ਰਹਿਣਾ :
ਕਈ ਵਾਰ ਬੱਚਾ ਆਪਣਾ ਸਾਮਾਨ ਇੱਧਰ – ਉੱਧਰ ਰੱਖ ਕੇ ਭੁੱਲ ਜਾਂਦਾ ਹੈ। ਉਸ ਨੂੰ ਇਹ ਜ਼ਰੂਰ ਦੱਸੋ ਕਿ ਉਹ ਸਕੂਲ ਹੈ ਜਾਂ ਘਰ ਵਿਚ, ਉਸ ਦੀ ਦੇਖਭਾਲ ਕਰੋ ਅਤੇ ਉਸਨੂੰ ਸੰਭਾਲ ਕੇ ਰੱਖੋ।
ਕਿਤਾਬ ਪੜ੍ਹਦੇ ਸਮੇਂ ਕਿਤਾਬ ਦੀ ਹਾਲਤ :
ਬੱਚੇ ਆਮ ਤੌਰ ਤੇ ਕਿਤਾਬ ਨੂੰ ਮੋੜ ਕੇ ਪੜ੍ਹਨ ਦੀ ਕੋਸ਼ਿਸ਼ ਕਰਦੇ ਹਨ, ਬੱਚੇ ਨੂੰ ਸਮਝਾਉਣ ਚਾਹੀਦਾ ਹੈ ਕਿ ਮੋੜ ਪੜ੍ਹਨ ਨਾਲ ਫਟ ਜਾਂਦੀ ਹੈ। ਉਨ੍ਹਾਂ ਨੂੰ ਇਹ ਵੀ ਦੱਸੋ ਕਿ ਲੇਟ ਕੇ ਪੜ੍ਹਣਾ ਨਾਲ ਅੱਖਾਂ ਤੇ ਬੂਰਾ ਅਸਰ ਪੈਂਦਾ ਹੈ। ਬੱਚੇ ਨੂੰ ਦੱਸੋ ਕਿ ਕਿਤਾਬ ਅੱਖਾਂ ਤੋਂ ਇਕ ਫੁੱਟ ਦੂਰ ਜ਼ਰੂਰ ਹੋਣੀ ਚਾਹੀਦੀ ਹੈ।
ਨਹਾਉਂਦੇ ਸਮੇਂ ਸਾਬਣ ਦੀ ਦੇਖਭਾਲ ਬਾਰੇ :
ਸਾਬਣ ਲਗਾਉਣ ਦੇ ਬਾਅਦ ਉਸ ਨੂੰ ਸਾਬਣਦਾਨੀ ‘ਚ ਰੱਖਣ ਦੀ ਆਦਤ ਬੱਚਿਆਂ ਨੂੰ ਪਾਓ, ਤਾਂਕਿ ਸਾਬਣ ਖਰਾਬ ਨਾ ਹੋਵੇ।
ਗਿੱਲਾ ਤੌਲੀਆ ਸਹੀ ਜਗ੍ਹਾ ਤੇ ਟੰਗਣ ਦੀ ਆਦਤ :
ਬੱਚਿਆਂ ਨੂੰ ਸਿਖਾਓ ਕਿ ਗਿੱਲੇ ਤੌਲੀਏ ਨੂੰ ਧੌਣ ਦੀ ਜਗ੍ਹਾ ਤੇ ਰੱਖੋ।
ਜੇ ਬੱਚਾ ਬਾਹਰੋਂ ਘੁੰਮ ਕੇ ਆਏ :
ਬੱਚੇ ਬਾਹਰੋਂ ਆਉਣ ਦੇ ਬਾਅਦ ਖਾਣ ਦੀ ਲਾਲਸਾ ‘ਚ ਹੱਥ – ਪੈਰ ਧੌਣਾ ਪਸੰਦ ਨਹੀਂ ਕਰਦੇ।
ਬਾਹਰ ਤੋਂ ਆਉਂਦੇ ਹੀ ਉਨ੍ਹਾਂ ਨੂੰ ਚੱਪਲ ਜਾਂ ਬੂਟ ਸਹੀ ਜਗ੍ਹਾ ਰੱਖਣ ਦੀ ਆਦਤ ਪਾਓ। ਹੱਥ – ਮੂੰਹ ਚੰਗੀ ਤਰ੍ਹਾਂ ਧੋਣ ਲਈ ਬਾਰ – ਬਾਰ ਕਹਿੰਦੇ ਰਹਿਣਾ ਚਾਹੀਦਾ ਹੈ। ਬੂਟ ਉਤਾਰਨ ਦੇ ਬਾਅਦ ਵੀ ਉਨ੍ਹਾਂ ਨੂੰ ਹੱਥ ਧੋਣ ਦੀ ਆਦਤ ਜ਼ਰੂਰ ਪਾਓ।
ਪੈੱਨ ਨੂੰ ਖੁੱਲ੍ਹਾ ਨਾ ਛੱਡੋ :
ਬੱਚੇ ਲਿਖਦੇ – ਲਿਖਦੇ ਪੈੱਨ ਉਂਝ ਹੀ ਰੱਖ ਦਿੰਦੇ ਹਨ, ਇਸ ਲਈ ਉੱਠਦੇ ਸਮੇਂ ਉਨ੍ਹਾਂ ਨੂੰ ਨਾਲ ਹੀ ਪੈੱਨ ਬੰਦ ਕਰਨ ਦੀ ਆਦਤ ਪਾਓ। ਤਾਂਕਿ ਪੈੱਨ ਡਿੱਗਣ ਨਾਲ ਖਰਾਬ ਨਾ ਹੋ ਜਾਵੇ। ਪੈੱਨ ‘ਚ ਸਿਆਹੀ ਭਰਨ ਦੇ ਬਾਅਦ ਉਸ ਨੂੰ ਬੰਦ ਕਰਨ ਤੋਂ ਪਹਿਲਾਂ ਰੂੰ ਨਾਲ ਸਾਫ ਕਰਨ ਦੀ ਆਦਤ ਵੀ ਬੱਚਿਆਂ ਨੂੰ ਜ਼ਰੂਰ ਪਾਓ।
Loading Likes...ਜੇ ਅਸੀਂ ਉੱਪਰ ਦੱਸੀਆਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਦੇ ਹਾਂ ਤਾਂ ਬੱਚਿਆਂ ਨੂੰ ਹੌਲੀ – ਹੌਲੀ ਇਹਨਾਂ ਦੀ ਆਦਤ ਪੈ ਜਾਵੇਗੀ।