ਬੱਚਿਆਂ ਨੂੰ ਇਕੱਲੇ ਘਰ ਛੱਡਣਾ/ Leaving children alone at home :
ਕਈ ਵਾਰ ਮਾਂ – ਬਾਪ ਨੂੰ ਕਿਸੇ ਜ਼ਰੂਰੀ ਕੰਮ ਕਾਰਨ ਬੱਚਿਆਂ ਨੂੰ ਘਰ ਵਿਚ ਇਕੱਲੇ ਛੱਡ ਕੇ ਜਾਣਾ ਪੈਂਦਾ ਹੈ। ਇਸੇ ਲਈ ਬੱਚਿਆਂ ਨੂੰ ਇਕੱਲੇ ਘਰ ਛੱਡਣ/ Leaving children alone at home ਵੇਲੇ ਕੁਝ ਗੱਲਾਂ ਬੱਚਿਆਂ ਨੂੰ ਪਹਿਲਾਂ ਹੀ ਦੱਸਣੀਆਂ ਬਹੁਤ ਜ਼ਰੂਰੀ ਹੋ ਜਾਂਦੀਆਂ ਹਨ।
ਘਰੋਂ ਬਾਹਰ ਨਾ ਜਾਣ ਦੀ ਹਦਾਇਤ ਜ਼ਰੂਰੀ :
ਆਫਿਸ ਜਾਂ ਕਿਸੇ ਕੰਮ ਲਈ ਬੱਚਿਆਂ ਨੂੰ ਘਰ ਵਿਚ ਛੱਡ ਕੇ ਜਾਣਾ ਪਏ ਤਾਂ ਉਨ੍ਹਾਂ ਨੂੰ ਘਰੋਂ ਬਾਹਰ ਨਾ ਜਾਣ ਦੀ ਹਦਾਇਤ ਦੇਣੀ ਬਹੁਤ ਜ਼ਰੂਰੀ ਹੁੰਦੀਂ ਹੈ। ਬੱਚਿਆਂ ਨੂੰ ਜਿਸ ਗੱਲ ਲਈ ਮਨ੍ਹਾ ਕੀਤਾ ਜਾਂਦਾ ਹੈ, ਉਹ ਕੰਮ ਨੂੰ ਜ਼ਰੂਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੂੰ ਕੋਈ ਕੰਮ ਦੇ ਕੇ ਜਾਓ ਤਾਂ ਜੋ ਉਹ ਮਸ਼ਰੂਫ ਰਹਿਣ।
ਨਵਾਂ ਟਾਸਕ ਦੇਣ ਨਾਲ ਉਹ ਕੁਝ ਨਵਾਂ ਵੀ ਸਿੱਖਣਗੇ ਜਿਸ ਨਾਲ ਕਿ ਉਹ ਬਿਜ਼ੀ ਵੀ ਰਹਿਣਗੇ।
ਖਾਣ – ਪੀਣ ਵਾਸਤੇ ਪਹਿਲਾਂ ਹੀ ਰੱਖਣਾ ਜ਼ਰੂਰੀ :
ਬੱਚਿਆਂ ਲਈ ਘਰ ਵਿਚ ਖਾਣ ਲਈ ਲੋੜੀਂਦਾ ਸਾਮਾਨ ਹੋਣਾ ਜ਼ਰੂਰੀ ਹੈ। ਬੱਚਿਆਂ ਨੂੰ ਸਮਝਾ ਕੇ ਵੀ ਜਾਓ ਕਿ ਉਨ੍ਹਾਂ ਨੂੰ ਭੁੱਖ ਲੱਗੇ ਤਾਂ ਕੀ ਅਤੇ ਕਿਵੇਂ ਖਾਣਾ ਹੈ।
ਐਮਰਜੈਂਸੀ ਨੰਬਰ ਜ਼ਰੂਰ ਦੇ ਕੇ ਜਾਓ :
ਬੱਚਿਆਂ ਨੂੰ ਕੁਝ ਜ਼ਰੂਰੀ ਅਤੇ ਐਮਰਜੈਂਸੀ ਨੰਬਰ ਜ਼ਰੂਰ ਦੇ ਕੇ ਜਾਓ। ਨੰਬਰ ਲਿਖ ਕੇ ਕਿਤੇ ਚਿਪਕਾ ਦੇਣਾ ਜ਼ਿਆਦਾ ਠੀਕ ਰਹੇਗਾ। ਬੱਚਿਆਂ ਨੂੰ ਇਹ ਜ਼ਰੂਰ ਸਮਝਾਓ ਕਿ ਇਨ੍ਹਾਂ ਨੰਬਰਾਂ ਦੀ ਵਰਤੋਂ ਉਨ੍ਹਾਂ ਨੇ ਕਦੋਂ ਅਤੇ ਕਿਵੇਂ ਕਰਨੀ ਹੈ।
ਛੱਤ ਤੇ ਨਾ ਜਾਣ ਦੀ ਹਦਾਇਤ ਨੂੰ ਪੱਕਾ ਕਰੋ :
ਜਦੋਂ ਅਚਾਨਕ ਕਿਤੇ ਜਾਣਾ ਪਏ ਤਾਂ ਬੱਚਿਆਂ ਨੂੰ ਇਕੱਲੇ ਛੱਡਣਾ (Leaving children alone) ਪਏ ਤਾਂ ਬੱਚਿਆਂ ਨੂੰ ਸਮਝਾ ਕੇ ਜਾਓ ਕਿ ਉਹ ਇਕੱਲੇ ਛੱਤ ਤੇ ਨਾ ਜਾਓ। ਉਨ੍ਹਾਂ ਨੂੰ ਛੱਤ ਤੇ ਜਾਣ ਦੇ ਨੁਕਸਾਨ ਬਾਰੇ ਜ਼ਰੂਰ ਦੱਸਣਾ ਅਤੇ ਸਮਝਾਉਣਾ ਚਾਹੀਦਾ ਹੈ।
Loading Likes...