ਬੱਚਿਆਂ ਨੂੰ ਆਤਮਨਿਰਭਰ ਬਣਾਉਣ ਦਾ ਤਰੀਕਾ :
ਅਸੀਂ ਜਿਹੜੀ ਆਪਣੀ ਜੀਵਨ ਸ਼ੈਲੀ ਬਣਾ ਲਈ ਹੈ ਉਹ ਸਾਨੂੰ ਆਉਣ ਵਾਲੇ ਸਮੇਂ ਵਿਚ ਕਾਫੀ ਮੁਸ਼ਕਿਲਾਂ ਪੈਦਾ ਕਰ ਸਕਦੀ ਹੈ। ਇਹ ਕਹਿ ਸਕਦੇ ਹਾਂ ਕਿ ਸਾਨੂੰ ਹੀ ਨਹੀਂ ਸਾਡੇ ਬੱਚਿਆਂ ਲਈ ਵੀ ਮੁਸ਼ਕਿਲ ਖੜੀਆਂ ਹੋ ਸਕਦੀਆਂ ਨੇ।
ਅੱਜ ਕਲ ਬਹੁਤ ਸਾਰੇ ਮਾਂ – ਬਾਪ ਨੂੰ ਅਸੀਂ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਸਿਰਫ ਇਹੀ ਕਹਿੰਦੇ ਹਾਂ ਕਿ ਸਿਰਫ ਪੜ੍ਹਨਾ ਹੈ, ਹੋਰ ਕੁਝ ਵੀ ਕਰਨ ਦੀ ਲੋੜ ਨਹੀਂ।
ਅੱਜ ਕੱਲ ਤਾਂ ਕੰਪੀਟੀਸ਼ਨ ਹੀ ਐਨਾ ਹੋ ਗਿਆ ਹੈ ਕਿ ਪੜ੍ਹਾਈ ਤੋਂ ਇਲਾਵਾ ਬੱਚੇ ਹੋਰ ਕੁੱਝ ਕਰ ਹੀ ਨਹੀਂ ਸਕਦੇ, ਐਥੋਂ ਤੱਕ ਕਿ ਘਰ ਦਾ ਛੋਟਾ – ਛੋਟਾ ਕੰਮ ਵੀ ਨਹੀਂ।
ਘਰ ਦੀ ਰਸੋਈ ਸਾਨੂੰ ਸਿਰਫ ਰੋਟੀ ਬਣਾਉਣਾ ਹੀ ਨਹੀਂ ਸਗੋਂ ਬਹੁਤ ਕੁਝ ਸਿੱਧੇ ਅਤੇ ਅਸਿੱਧੇ ਤੌਰ ਤੇ ਸਿਖਾ ਕੇ ਜਾਂਦੀ ਹੈ। ਜਿਵੇੰ ਕਿ ਅਸੀਂ ਆਪਣੇ ਸਮੇਂ ਦਾ ਸਹੀ ਇਸਤੇਮਾਲ ਕਿਵੇਂ ਕਰਨਾ ਹੈ।
ਬੱਚੇ ਨੂੰ ਸਮੇ ਤੋ ਪਹਿਲਾਂ ਵੀ ਉਠਾਉਣਾ ਅਸੀਂ ਕੋਈ ਜਿੰਮੇਵਾਰੀ ਨਹੀਂ ਸਮਝਦੇ। ਚਾਹ ਵੀ ਅਸੀਂ ਆਪਣੇ ਬੱਚਿਆਂ ਨੂੰ ਬਿਸਤਰ ਤੇ ਹੀ ਦਿੰਦੇ ਹਾਂ।
ਪਹਿਲਾਂ ਘਰ ਦੇ ਸਾਨੂੰ ਆਪਣੇ ਆਪ ਛੋਟੇ – ਛੋਟੇ ਕੰਮ ਕਰਨ ਲਈ ਕਹਿੰਦੇ ਸਨ। ਪਰ ਹੁਣ ਸਾਨੂੰ ਇਹ ਲਗਦਾ ਹੈ ਜੇ ਸਾਡੇ ਬੱਚੇ ਘਰ ਦਾ ਕੰਮ ਕਰਣਗੇ ਤਾਂ ਸਾਡਾ ਰੁੱਤਬਾ ਕਮਜ਼ੋਰ ਹੁੰਦਾ ਹੈ।
ਇਸਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਬੱਚਿਆਂ ਦੇ ਜੀਵਨ ਨੂੰ ਸੌਖਾ ਕਰ ਰਹੇ ਹਾਂ ਪਰ ਜਿੰਨੀ ਰਫਤਾਰ ਨਾਲ ਸਮਾਂ ਚਲ ਰਿਹਾ ਹੈ ਅਸੀਂ ਆਪਣੇ ਬੱਚਿਆਂ ਨੂੰ ਆਤਮਨਿਰਭਰ ਹੋਣ ਤੋਂ ਰੋਕ ਰਹੇ ਹਾਂ। ਬੜੀ ਹੈਰਾਨੀ ਦੀ ਗੱਲ ਹੈ ਕਿ ਕਈ ਵਾਰ ਸਾਡੇ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਸਬਜ਼ੀ ਵਾਸਤੇ ਕਿਹੜੀ ਤੇ ਦਾਲ ਵਾਸਤੇ ਕਿਹੜੀ ਕੜਛੀ ਲਗਾਉਣੀ ਹੈ।
ਅਸੀਂ ਆਪਣੇ ਬੱਚਿਆਂ ਨੂੰ ਜੋ ਕਿ 18 -20 ਸਾਲ ਦੇ ਹੁੰਦੇ ਨੇ, ਐਥੋਂ ਤੱਕ ਨਿੱਕਮਾ ਬਣਾ ਦਿੱਤਾ ਹੈ ਕਿ ਜੇ ਅਸੀਂ ਕੀਤੇ ਬਾਹਰ ਵੀ ਜਾਂਦੇ ਹਾਂ ਤਾਂ ਸਾਡਾ ਧਿਆਨ ਤਾਂ ਇਸੇ ਪਾਸੇ ਰਹਿੰਦਾ ਹੈ ਕਿ ਸਾਡੇ ਬੱਚੇ ਭੁੱਖੇ ਹੋਣੇ ਆ। ਇਸਦਾ ਸਿਰਫ ਐਂਨਾ ਹੀ ਮਤਲਬ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕੁਝ ਸਿਖਾ ਹੀ ਨਹੀਂ ਸਕੇ। ਜੇ ਸਿਖਾ ਹੀ ਨਹੀਂ ਸਕੇ ਤਾਂ ਕਸੂਰ ਬੱਚਿਆਂ ਦਾ ਤਾਂ ਹੈ ਹੀ ਪਰ ਉਸ ਤੋਂ ਕਈ ਗੁਣਾ ਜ਼ਿਆਦਾ ਸਾਡਾ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਆਤਮਨਿਰਭਰ ਰਹਿਣਾ ਨਹੀਂ ਸਿਖਾਇਆ।
ਸਾਨੂੰ ਬੱਚਿਆਂ ਨੂੰ ਸਮਾਜਿਕ ਬਣਨਾ ਸਿਖਾਉਣਾ ਪਵੇਗਾ। ਬੱਚਿਆਂ ਨੂੰ ਛੋਟੇ – ਛੋਟੇ ਕੰਮ ਸਿਖਾਉਣੇ ਪੈਣਗੇ। ਜਿਵੇੰ ਕੋਈ ਮਹਿਮਾਨ ਆ ਜਾਵੇ ਤਾਂ ਉਹਨਾਂ ਨਾਲ ਗੱਲ ਬਾਤ ਕਰਨੀ, ਆਪਣੀ ਮਾਂ – ਬਾਪ ਦੀ ਰਸੋਈ ਵਿਚ ਮਦਦ ਕਰਨੀ, ਬਰਤਨ ਚੁੱਕਣੇ ਅਤੇ ਸਾਫ ਸਫਾਈ ਦਾ ਵੀ ਧਿਆਨ ਰੱਖਣਾ।
ਪੜ੍ਹਾਈ ਲਿਖਾਈ ਬਹੁਤ ਜ਼ਰੂਰੀ ਹੈ ਪਰ ਪੜ੍ਹਾਈ ਨੇ ਨਾਲ ਨਾਲ ਸਮਾਜਿਕ ਜੀਵਨ ਦੀ ਸਿੱਖਿਆ ਵੀ ਦੇਣਾ ਬਹੁਤ ਜ਼ਰੂਰੀ ਹੈ।
ਇਸ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਵੀ ਆਪਣੇ ਬੱਚਿਆਂ ਨੂੰ ਘਰ ਦੇ ਛੋਟੇ – ਛੋਟੇ ਕੰਮਾਂ ਵਿਚ ਹੱਥ ਵਟਾਉਣ ਲਈ ਕਹਿੰਦੇ ਰਹੀਏ ਤਾਂ ਜੋ ਬੱਚੇ ਆਤਮਨਿਰਭਰ ਹੋ ਸਕਣ।
Loading Likes...