ਬੱਚਿਆਂ ਦੀ ‘ਸਿਹਤ’ ਦਾ ਖ਼ਾਸ ਧਿਆਨ/ special care of children’s ‘health’

ਬੱਚਿਆਂ ਦੀ ‘ਸਿਹਤ’ ਦਾ ਖ਼ਾਸ ਧਿਆਨ/ special care of children’s ‘health’

ਮੌਸਮ ਵਿਚ ਤਬਦੀਲੀ ਦਾ ਪਤਾ ਵੀ ਨਹੀਂ ਲੱਗਦਾ ਅਤੇ ਮੌਸਮ ਦੀ ਤਬਦੀਲੀ ਦੇ ਨਾਲ – ਨਾਲ ਬੱਚਿਆਂ ਦੇ ਖਾਣ ਪੀਣ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਸੇ ਕਰਕੇ ਅੱਜ ਅਸੀਂ ‘ਬੱਚਿਆਂ ਦੀ ‘ਸਿਹਤ’ ਦਾ ਖ਼ਾਸ ਧਿਆਨ/ special care of children’s ‘health’ ਵਿਸ਼ੇ ਉੱਤੇ ਚਰਚਾ ਕਰਾਂਗੇ।

1. ਪਾਣੀ ਉਬਾਲ ਕੇ ਠੰਡਾ ਕਰ ਕੇ ਪੀਣ ਨਾਲ ਉਲਟੀ – ਦਸਤ, ਸਰਦੀ, ਜ਼ੁਕਾਮ ਅਤੇ ਪੀਲੀਆ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

2. ਸਰਦੀ ਜ਼ੁਕਾਮ ਤੋਂ ਰਾਹਤ ਪਾਉਣ ਲਈ ਪਾਣੀ ਉਬਾਲਣ ਤੋਂ ਪਹਿਲਾਂ ਇਸ ਵਿਚ ਤੁਲਸੀ ਦੀਆਂ ਪੱਤੀਆਂ ਪਾ ਦਿਓ ਤਾਂ ਸੋਨੇ ਤੇ ਸੁਹਾਗਾ ਹੈ।

3. ਆਪਣੇ ਲਾਡਲੇ ਨੂੰ ਖਾਸ ਕਰ ਕੇ ਬਰਸਾਤ ਵਿਚ ਤਾਜ਼ਾ ਖਾਣਾ ਖਿਲਾਓ। ਠੰਡਾ ਅਤੇ ਬਾਸੀ ਭੋਜਨ ਉਸ ਨੂੰ ਬੀਮਾਰ ਕਰ ਸਕਦਾ ਹੈ।

4. ਦਹੀਂ ਦਾ ਸਿੱਧਾ ਸੇਵਨ ਕਰਨਾ ਬਰਸਾਤ ਵਿਚ ਸੁਰੱਖਿਅਤ ਨਹੀਂ।

5. ਖਾਸ ਕਰ ਕੇ ਬਸਰਾਤ ਦੇ ਮੌਸਮ ਵਿਚ ਤਾਂ ਬਾਜ਼ਾਰੀ ਬਣੇ ਪੱਕੇ ਭੋਜਨ ਨੂੰ ਬਿਲਕੁਲ ਨਾ ਖਾਓ।

6. ਰੇਹੜੀਆਂ ਤੋਂ ਕੱਟੇ ਫਲ ਨਾ ਤਾਂ ਖਰੀਦੋ ਨਾ ਹੀ ਇਨ੍ਹਾਂ ਦੇ ਸੇਵਨ ਦਾ ਮੌਕਾ ਬੱਚਿਆਂ ਨੂੰ ਦਿਓ। ਖੁਦ ਵੀ ਬਚੋ।

ਪੰਜਾਬੀ ਵਿਚ ਹੋਰ POST ਪੜ੍ਹਨ ਲਈ 👉CLICK ਕਰੋ।

7. ਸਾਫ – ਸਫਾਈ ਵਿਚ ਕਮੀ ਰੱਖਣ ਦਾ ਮਤਲਬ ਖਾਜ – ਖੁਜਲੀ ਫਿੰਸੀਆਂ – ਫੋੜੇ ਹੋ ਜਾਣਾ ਹੈ। ਤਕਲੀਫ ਵਧ ਸਕਦੀ ਹੈ। ਧਿਆਨ ਦਿਓ।

8. ਐਂਟੀਸੈਪਟਿਕ ਸਾਬਣ ਦੀ ਵਰਤੋਂ ਕਰ ਕੇ ਤੁਸੀਂ ਆਪਣੇ ਬੱਚਿਆਂ ਨੂੰ ਸੇਫ ਬਾਥ ਕਰਵਾ ਸਕਦੇ ਹੋ।

9. ਬਰਸਾਤ ਦੇ ਦਿਨਾਂ ਵਿਚ ਬੱਚਿਆਂ ਨੂੰ ਦਿਨ ਵਿਚ ਦੋ ਵਾਰ ਬੈਕਟੀਰੀਆਨਾਸ਼ਕ ਸਾਬਣ ਨਾਲ ਨਹਿਲਾਉਣ ਦੀ ਚੰਗੀ ਆਦਤ ਅਪਣਾਓ।

10. ਬੱਚਿਆਂ ਨੂੰ ਜ਼ੁਕਾਮ ਨਾ ਹੋਵੇ, ਇਸ ਲਈ ਉਨ੍ਹਾਂ ਨੂੰ ਭਿੱਜਣ ਤੋਂ ਜ਼ਰੂਰ ਬਚਾਓ।

11. ਜੇਕਰ ਬੱਚਾ ਭਿੱਜ ਜਾਏ ਤਾਂ ਉਸ ਦੇ ਕੱਪੜੇ ਤੁਰੰਤ ਬਦਲ ਦਿਓ।

12. ਰਸੋਈ ਘਰ ਵਿਚ ਵਿਸ਼ੇਸ਼ ਤੌਰ ਤੇ ਸਫਾਈ ਵੱਲ ਧਿਆਨ ਹੋਵੇ, ਜਿਸ ਨਾਲ ਪਰਿਵਾਰ ਨੂੰ, ਬੱਚਿਆਂ ਨੂੰ ਦੂਸ਼ਿਤ ਖਾਣਾ ਨਾ ਮਿਲੇ।

Loading Likes...

Leave a Reply

Your email address will not be published. Required fields are marked *