ਬੱਚਿਆਂ ਦੀ ਝੂਠ ਬੋਲਣ ਦੀ ਆਦਤ/ Children’s habit of telling lies
ਕੀ ਬੱਚੇ ਜਨਮਜਾਤ ਝੂਠੇ ਹੁੰਦੇ ਹਨ ?Are children born liars?
ਕਈ ਬੱਚੇ ਝੂਠ ਬੋਲਣ ‘ਚ ਇੰਨੇ ਮਾਹਿਰ ਹੁੰਦੇ ਹਨ ਕਿ ਉਨ੍ਹਾਂ ਦਾ ਝੂਠ ਵੀ ਸੱਚ ਨਜ਼ਰ ਆਉਦਾ ਹੈ। ਕੁਝ ਬੱਚੇ ਅਜਿਹੇ ਵੀ ਹਨ ਜੋ ਸਿੱਧੇ ਤੌਰ ਤੇ ਝੂਠ ਤਾਂ ਨਹੀਂ ਬੋਲਦੇ ਪਰ ਸੱਚ ਨੂੰ ਲੁਕਾਉਂਦੇ ਹਨ। ਆਖਿਰ ਬੱਚਿਆਂ ਵਿਚ ਝੂਠ ਬੋਲਣ ਦੀ ਆਦਤ ਪੈ ਜਾਂਦੀ ਹੈ। ਕਿ ਉਹ ਜਨਮਜਾਤ ਝੂਠੇ ਹੁੰਦੇ ਹਨ ? ਬੱਚਿਆਂ ਦੀ ਝੂਠ ਬੋਲਣ ਦੀ ਆਦਤ/ Children’s habit of telling lies ਆਖਿਰ ਕਿਵੇਂ ਛੁਡਾਈਏ, ਆਓ ਇਸ ਵਿਸ਼ੇ ਉੱਤੇ ਚਰਚਾ ਕਰਦੇ ਹਾਂ।
ਬੱਚਿਆਂ ਵਿੱਚ ਝੂਠ ਬੋਲਣ ਦੀ ਸਿੱਖਿਆ/ Learning to lie in children :
ਬੱਚਾ ਜਿਹੋ ਜਿਹਾ ਆਪਣੇ ਘਰ – ਪਰਿਵਾਰ ਵਿਚ ਦੇਖਦਾ ਹੈ, ਉਹੀ ਸਿੱਖਦਾ ਹੈ। ਜੇਕਰ ਘਰ ਦੇ ਵੱਡੇ ਮੈਂਬਰ ਝੂਠ ਬੋਲਦੇ ਹਨ ਤਾਂ ਇਹ ਆਦਤ ਬੱਚਿਆਂ ਵਿਚ ਪੈਦਾ ਹੋ ਸਕਦੀ ਹੈ। ਜਿਵੇਂ ਕਿ ਪਿਤਾ ਘਰ ਵਿਚ ਹੀ ਅਤੇ ਕਿਸੇ ਦਾ ਟੈਲੀਫੋਨ ਉਨ੍ਹਾਂ ਲਈ ਆਉਦਾ ਹੈ ਤਾਂ ਉਹ ਆਪਣੇ ਬੱਚੇ ਨੂੰ ਕਹਿੰਦੇ ਹਨ ਕਿ ਕਹਿ ਦਿਓ ਕਿ ਪਾਪਾ ਘਰ ਨਹੀਂ ਹਨ ਜਾਂ ਨੌਕਰੀਪੇਸ਼ਾ ਪਿਤਾ ਜੇਕਰ ਸਿਹਤਮੰਦ ਹੁੰਦੇ ਹੋਏ ਵੀ ਆਪਣੇ ਆਫਿਸ ਫੋਨ ਕਰਕੇ ਕਹਿੰਦੇ ਹੈ ਕਿ ਅੱਜ ਤਬੀਅਤ ਖਰਾਬ ਹੈ, ਇਸ ਲਈ ਨਹੀਂ ਆ ਸਕਾਂਗਾ ਜਾਂ ਫਿਰ ਮੋਬਾਇਲ ਤੇ ਕਿਸੇ ਦਾ ਫੋਨ ਆਉਣ ਤੇ ਇਹ ਕਹਿਣਾ ਕਿ ਅਜੇ ਮੈਂ ਸ਼ਹਿਰ ਤੋਂ ਬਾਹਰ ਹਾਂ ਤਾਂ ਇਹ ਸਭ ਗੱਲਾਂ ਸੁਣ ਕੇ ਬੱਚਾ ਸੱਚ ਬੋਲਣ ਦੀ ਸਿੱਖਿਆ ਤਾਂ ਲਏਗਾ ਨਹੀਂ।
ਝੂਠ ਬੋਲਣ ਵਿਚ ਮਾਂ – ਬਾਪ ਅੱਗੇ/ Parents ahead in telling lies
ਝੂਠ ਬੋਲਣ ਵਿਚ ਬੱਚੇ ਆਪਣੇ ਵੱਡਿਆਂ ਤੋਂ ਇਕ ਕਦਮ ਅੱਗੇ ਹੋ ਜਾਂਦੇ ਹਨ। ਹੋਮਵਰਕ ਕਰਕੇ ਨਾ ਲਿਆਉਣ ਤੇ ਉਨ੍ਹਾਂ ਕੋਲ ਬਹਾਨੇ ਹਜ਼ਾਰ ਹੁੰਦੇ ਹਨ, ਜਿਵੇਂ ਘਰ ਵਿਚ ਮਹਿਮਾਨ ਆ ਗਏ ਸਨ, ਮਾਂ ਦੀ ਤਬੀਅਤ ਖਰਾਬ ਸੀ, ਖੁਦ ਨੂੰ ਦਸਤ ਲੱਗ ਗਏ ਸਨ ਆਦਿ। ਪ੍ਰੀਖਿਆ ਵਿਚ ਫੇਲ ਹੋ ਜਾਣ ਜਾਂ ਘੱਟ ਅੰਕ ਲਿਆਉਣ ਤੇ ਉਹ ਕਹਿਣਗੇ, ਮੈਂ ਪੇਪਰ ਤਾਂ ਵਧੀਆ ਕੀਤਾ ਸੀ ਪਰ ਟੀਚਰ ਨੇ ਨੰਬਰ ਘੱਟ ਦਿੱਤੇ। ਘਰ ਤੋਂ ਸਕੂਲ ਨਾ ਜਾਣ ਲਈ ਵੀ ਉਨ੍ਹਾਂ ਕੋਲ ਕਈ ਬਹਾਨੇ ਹੁੰਦੇ ਹਨ, ਜਿਵੇਂ ਪੇਟ ਦਰਦ ਜਾਂ ਸਿਰ ਦਰਦ ਹੋ ਰਿਹਾ ਹੈ ਜਾਂ ਅੱਜ ਸਕੂਲ ਦੀ ਛੁੱਟੀ ਹੈ।
ਬੱਚਿਆਂ ਦਾ ਅਪਰਾਧਿਕ ਪ੍ਰਵਿਰਤੀਆਂ ‘ਚ ਸ਼ਾਮਲ ਹੋਣਾ/ Involvement of children in criminal tendencies :
ਕਈ ਬੱਚੇ ਜੋ ਝੂਠ ਬੋਲਣ ਵਿਚ ਮਾਹਿਰ ਹੁੰਦੇ ਹਨ, ਛੋਟੀਆਂ – ਮੋਟੀਆਂ ਚੋਰੀਆਂ ਕਰਨ ਅਤੇ ਅਪਰਾਧਿਕ ਪ੍ਰਵਿਰਤੀਆਂ ‘ਚ ਸ਼ਾਮਲ ਹੋ ਜਾਂਦੇ ਹਨ ਅਤੇ ਫੜ੍ਹੇ ਜਾਣ ਤੇ ਝੂਠ ਬੋਲਦੇ ਹਨ ਕਿ ਉਨ੍ਹਾਂ ਨੇ ਚੋਰੀ ਨਹੀਂ ਕੀਤੀ ਜਾਂ ਅਪਰਾਧ ਨਹੀਂ ਕੀਤਾ। ਲੋਕ ਬੱਚਿਆਂ ਦੀਆਂ ਗੱਲਾਂ ਨੂੰ ਸੱਚ ਮੰਨ ਕੇ ਉਨ੍ਹਾਂ ਨੂੰ ਛੱਡ ਦਿੰਦੇ ਹਨ ਪਰ ਉਨ੍ਹਾਂ ਦੇ ਇਸ ਝੂਠ ਦੇ ਪਕੜ ‘ਚ ਨਾ ਆਉਣ ਤੇ ਉਨ੍ਹਾਂ ਨੂੰ ਸ਼ਹਿ ਮਿਲਦੀ ਹੈ ਅਤੇ ਫਿਰ ਉਹ ਵੱਡਾ ਝੂਠ ਬੋਲਣ ਲੱਗਦੇ ਹਨ।
ਝੂਠ ਬੋਲਣ ਦੇ ਕਈ ਕਾਰਨ/ Many reasons for lying :
ਉਨ੍ਹਾਂ ਬੱਚਿਆਂ ਦੀ ਵੀ ਕਮੀ ਨਹੀਂ ਹੈ, ਜਿਨ੍ਹਾਂ ਵਿਚ ਅਸੁੱਰਖਿਆ ਦੀ ਭਾਵਨਾ ਹੁੰਦੀ ਹੈ।ਅਜਿਹੇ ਬੱਚੇ ਵੀ ਝੂਠ ਦਾ ਸਹਾਰਾ ਲੈਂਦੇ ਹਨ। ਕੁਝ ਬੱਚਿਆਂ ਵਿਚ ਨਫਰਤ ਅਤੇ ਬਦਲੇ ਦੀ ਭਾਵਨਾ ਵੀ ਹੁੰਦੀ ਹੈ ਜਿਸ ਅਧੀਨ ਹੋ ਕੇ ਉਹ ਝੂਠ ਬੋਲਦੇ ਹਨ। ਕੁਝ ‘ਚ ਈਰਖਾ ਭਾਵਨਾ ਹੁੰਦੀ ਹੈ, ਜਿਸ ਦੀ ਵਜ੍ਹਾ ਨਾਲ ਉਹ ਝੂਠ ਬੋਲਦੇ ਹਨ। ਕਈ ਬੱਚੇ ਜ਼ਿਆਦਾ ਲਾਡ – ਪਿਆਰ ਵਿਚ ਪਲਦੇ ਹਨ ਜਾਂ ਜਿਨ੍ਹਾਂ ਦੀ ਹਰ ਜ਼ਿਦ ਪੂਰੀ ਕੀਤੀ ਜਾਂਦੀ ਹੈ, ਉਹ ਵੀ ਝੂਠ ਬੋਲਦੇ ਹਨ।
ਅਜਿਹੇ ਬੱਚੇ ਵੀ ਝੂਠ ਬੋਲਦੇ ਹਨ ਜੋ ਆਪਣੀ ਝੂਠੀ ਸ਼ਾਨ ਦਿਖਾਉਣਾ ਚਾਹੁੰਦੇ ਹਨ। ਇਹ ਝੂਠ ਆਪਣੇ ਆਪ ਨੂੰ ਉੱਚਾ ਦਿਖਾਉਣ ਲਈ ਅਤੇ ਸਾਹਮਣੇ ਵਾਲੇ ਨੂੰ ਨੀਵਾਂ ਦਿਖਾਉਣ ਲਈ ਬੋਲਿਆ ਜਾਂਦਾ ਹੈ। ਅਜਿਹੇ ਝੂਠ ਦਾ ਇਕ ਉਦੇਸ਼ ਆਪਣੀ ਕਮਜ਼ੋਰੀ ਨੂੰ ਲੁਕਾਉਣਾ ਵੀ ਹੁੰਦਾ ਹੈ।
ਬੱਚਿਆਂ ਦੀ ਝੂਠ ਬੋਲਣ ਦੀ ਆਦਤ ਨੂੰ ਛੁਡਾਉਣਾ/ Getting rid of children’s habit of telling lies :
ਬੱਚਿਆਂ ਦੀ ਇਸ ਆਦਤ ਨੂੰ ਛੁਡਾਉਣ ਲਈ ਉਨ੍ਹਾਂ ਨੂੰ ਕੁੱਟਣਾ ਜਾਂ ਜਲੀਲ ਕਰਨਾ ਠੀਕ ਨਹੀਂ, ਕਿਉਂਕਿ ਇਸ ਨਾਲ ਬੱਚੇ ਢੀਠ ਹੋ ਜਾਂਦੇ ਹਨ। ਝੂਠ ਬੋਲਣ ਤੇ ਸਜ਼ਾ ਦੇਣ ਦੀ ਬਜਾਏ ਉਨ੍ਹਾਂ ਨੂੰ ਸਮਝਾਓ। ਉਨ੍ਹਾਂ ਨੂੰ ਸੱਚ ਦਾ ਮਹੱਤਵ ਅਤੇ ਝੂਠ ਦੇ ਬੁਰੇ ਪ੍ਰਭਾਵ ਦੱਸੋ। ਉਨ੍ਹਾਂ ਨੂੰ ਸਮਝਾਓ ਕਿ ਹਮੇਸ਼ਾ ਝੂਠ ਬੋਲਣ ਵਾਲਾ ਵਿਅਕਤੀ ਜੇਕਰ ਕਦੇ ਸੱਚ ਵੀ ਬੋਲੇਗਾ ਤਾਂ ਲੋਕ ਉਸ ਨੂੰ ਝੂਠ ਹੀ ਸਮਝਣਗੇ।
ਬੱਚਿਆਂ ਨੂੰ ਨਿਡਰ ਅਤੇ ਆਤਮਵਿਸ਼ਵਾਸੀ ਬਣਾਓ ਤਾਂ ਕਿ ਉਹ ਬਿਨਾਂ ਕਿਸੇ ਝਿਜਕ ਦੇ ਆਪਣੀ ਗਲਤੀ ਸਵੀਕਾਰ ਕਰ ਸਕਣ । ਗਲਤੀ ਹੋਣਾ ਸੁਭਾਵਿਕ ਹੈ ਅਤੇ ਉਹ ਮਾਫੀਯੋਗ ਹੈ, ਜਦਕਿ ਝੂਠ ਜਾਣ – ਬੁੱਝ ਬੋਲਿਆ ਜਾਂਦਾ ਹੈ ਅਤੇ ਉਸ ਵਿਚ ਛਲ – ਕਪਟ ਲੁਕਿਆ ਹੁੰਦਾ ਹੈ।
ਬੱਚਿਆਂ ਦੇ ਬਾਲ ਮਨੋਵਿਗਿਆਨਕ ਨੂੰ ਸਮਝਣਾ/ Understanding children’s child psychology :
ਮਾਪੇ ਅਤੇ ਅਧਿਆਪਕਾਂ ਨੂੰ ਬਾਲ ਮਨੋਵਿਗਿਆਨਕ ਨੂੰ ਸਮਝਣਾ ਅਤੇ ਉਸੇ ਦੇ ਅਨੁਸਾਰ ਬੱਚਿਆਂ ਦੇ ਨਾਲ ਵਿਵਹਾਰ ਕਰਨਾ ਹੋਵੇਗਾ। ਇਸ ਗੱਲ ਦੀ ਸਮੀਖਿਆ ਕਰਨੀ ਹੋਵੇਗੀ ਕਿ ਬੱਚੇ ਵਿਚ ਇਹ ਬੁਰੀ ਆਦਤ ਕਿਥੋਂ ਪੈ ਰਹੀ ਹੈ। ਜੇਕਰ ਉਸ ਦੇ ਸੱਜਣ – ਸਾਥੀ ਗਲਤ ਹਨ ਤਾਂ ਉਨ੍ਹਾਂ ਦੀ ਸੰਗਤ ਛੁਡਾਉਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ।
ਜਿੱਤ ਹਮੇਸ਼ਾ ਸੱਚ ਦੀ/ Truth always wins :
ਬੱਚਿਆਂ ਨੂੰ ਅਜਿਹੀਆਂ ਕਹਾਣੀਆਂ ਅਤੇ ਪ੍ਰੇਰਕ ਪ੍ਰਸੰਗ ਸੁਣਾਏ ਜਾਣ, ਜਿਨ੍ਹਾਂ ਨਾਲ ਉਨ੍ਹਾਂ ਨੂੰ ਸੱਚ ਬੋਲਣ ਦੀ ਪ੍ਰੇਰਣਾ ਮਿਲਦੀ ਹੋਵੇ। ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਏਗਾ ਕਿ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ, ਤਾਂ ਉਹ ਝੂਠ ਬੋਲਣਾ ਆਪਣੇ ਆਪ ਬੰਦ ਕਰ ਦੇਣਗੇ।
ਬੱਚਿਆਂ ਨੂੰ ਸਮਝਾਓ ਕਿ ਝੂਠ ਬੋਲਣ ਨਾਲ ਕੋਈ ਲਾਭ ਨਹੀਂ ਹੁੰਦਾ ਸਗੋਂ ਸੱਚ ਸਾਹਮਣੇ ਆਉਦੇ ਹੀ ਸ਼ਰਮਿੰਦਾ ਹੋਣਾ ਪੈਂਦਾ ਹੈ ਅਤੇ ਪ੍ਰਤਿਸ਼ਠਾ ਵੀ ਡਿੱਗਦੀ ਹੈ।
ਸਮਾਜਿਕ ਜੀਵਨ ਦੇ ਹੋਰ ਵੀ ਪੱਖਾਂ ਨੂੰ ਜਾਨਣ ਲਈ ਇੱਥੇ ਕਲਿਕ/ CLICK ਕਰੋ।
ਸੱਤਿਆਵਾਦੀ ਮਾਤਾ – ਪਿਤਾ ਦੇ ਬੱਚੇ ਵੀ ਸੱਤਿਆਵਾਦੀ ਹੁੰਦੇ ਹਨ, ਕਿਉਕਿ ਬੱਚੇ ਆਪਣੇ ਮਾਤਾ – ਪਿਤਾ ਨੂੰ ਹੀ ਆਪਣਾ ਆਦਰਸ਼ ਮੰਨਦੇ ਹਨ। ਇਸ ਲਈ ਪਹਿਲਾਂ ਖੁਦ ਸੱਤਿਆਵਾਦੀ ਹੋਣ ਦੀ ਉਦਾਹਰਣ ਪੇਸ਼ ਕਰੋ।
Loading Likes...