ਬੱਚੇ ਦੇ ਬੁਰਾ ਵਿਵਹਰ ਅਤੇ ਸਾਡੀ ਪ੍ਰਤੀਕਿਰਿਆ :
ਜਦੋਂ ਵੀ ਬੱਚਾ ਜ਼ਿੱਦ ਕਰੇ ਜਾਂ ਫਿਰ ਬੁਰਾ ਵਤੀਰਾ ਕਰੇ ਤਾਂ ਉਸ ਤੇ ਪ੍ਰਤੀਕਿਰਿਆ ਨਾ ਦਿਓ। ਉਸ ਸਮੇਂ ਬੱਚੇ ਨੂੰ ਸਮਝਾਉਦੇ ਹੋ ਤਾਂ ਬੱਚਾ ਹੋਰ ਜ਼ਿੱਦ ਕਰਨ ਲੱਗਦਾ ਹੈ। ਕਈ ਦਫ਼ਾ ਚੁੱਪ ਰਹਿਣ ਅਤੇ ਬੱਚਿਆਂ ਨੂੰ ਵਾਚ ਕਰਦੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ।
ਹੇਠਾਂ ਦਿੱਤੀਆਂ ਜ਼ਰੂਰੀ ਗੱਲਾਂ ਵੱਲ ਧਿਆਨ ਵਿੱਚ ਰੱਖ ਕੇ ਬੱਚੇ ਦੇ ਵਿਵਹਾਰ ਨੂੰ ਚੰਗੀ ਤਰੀਕੇ ਨਾਲ ਡੀਲ ਕਰ ਸਕਦੇ ਹੋ-
ਬੱਚੇ ਦੀ ਹਰ ਗੱਲ ਨੂੰ ਧਿਆਨ ਨਾਲ ਸੁਣੋ :
ਪਹਿਲਾਂ ਬੱਚੇ ਦੀਆਂ ਸਾਰੀਆਂ ਗੱਲਾਂ ਧਿਆਨ ਨਾਲ ਜ਼ਰੂਰ ਸੁਣੋ। ਅਜਿਹਾ ਨਾ ਕਰਨ ਤੇ ਉਹ ਤੁਹਾਡੇ ਨਾਲ ਬਹਿਸ ਕਰਨ ਲੱਗ ਪਵੇਗਾ। ਇਸ ਸਮੇਂ ਬੱਚੇ ਦਾ ਹੋਰ ਜ਼ਿੱਦੀ ਹੋਣਾ ਸੁਭਾਵਿਕ ਹੁੰਦਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਬੱਚਾ ਤੁਹਾਡੀ ਹਰ ਗੱਲ ਸੁਣੇ, ਇਸ ਲਈ ਤੁਹਾਨੂੰ ਵੀ ਉਸ ਦੀ ਹਰ ਗੱਲ ਸੁਣਨੀ ਜ਼ਰੂਰੀ ਹੋਵੇਗੀ।
ਪਿਆਰ ਨਾਲ ਸਮਝਾਉਣ ਦੀ ਹਰ ਕੋਸ਼ਿਸ਼ ਬੱਚੇ ਨੂੰ ਕਰਨੀ ਚਾਹੀਦੀ ਹੈ।
ਹੇਠਾਂ ਕੁੱਝ ਗੱਲਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਜਿਹੜੇ ਕੰਮਾਂ ਨੂੰ ਨਾਂਹ ਕਰਨੀ ਪਵੇਗੀ :
1. ਬੱਚੇ ਉੱਤੇ ਕਿਸੇ ਕੰਮ ਨੂੰ ਲੈ ਕੇ ਦਬਾਅ ਨਾ ਪਾਇਆ ਜਾਵੇ।
2. ਗਲਤੀ ਹੋ ਜਾਣ ਤੇ ਜ਼ਿਆਦਾ ਨਾ ਝਿੜਕਿਆ ਜਾਵੇ, ਕੋਸ਼ਿਸ਼ ਕਰੋ ਕਿ ਪਿਆਰ ਨਾਲ ਸਮਝਿਆ ਜਾ ਸਕੇ।
3. ਦੂਸਰਿਆਂ ਦੇ ਸਾਹਮਣੇ ਬੱਚੇ ਦੀ ਬੁਰਾਈ ਕਦੇ ਵੀ ਨਾ ਕਰੋ।
4. ਬੱਚਾ ਜੇ ਜ਼ਿੱਦ ਕਰੇ ਤਾਂ ਉਸ ਨਾਲ ਬਹਿਸ ਕਰਨ ਤੋਂ ਬਚੋ।
5. ਇਕ ਗੱਲ ਹਮੇਸ਼ਾ ਯਾਦ ਰੱਖੋ ਕਿ ਬੱਚੇ ਦੇ ਸਾਹਮਣੇ ਘਰ ਦੀ ਲੜਾਈ – ਝਗੜੇ ਨੂੰ ਕਦੇ ਵੀ ਨਾ ਲੈ ਕੇ ਆਓ। ਜੇ ਕੋਈ ਆਪਸੀ ਤਕਰਾਰ ਵੀ ਹੋਵ ਤਾਂ ਉਸਨੂੰ ਇੱਕਲੇ ਬਹਿ ਕੇ ਸੁਲਝਾ ਲਵੋ ਪਰ ਬੱਚੇ ਸਾਹਮਣੇ ਉਜਾਗਰ ਨਾ ਕਰੋ।
6. ਬੱਚੇ ਨਾਲ ਕਿਸੇ ਵੀ ਕਿਸਮ ਦੀ ਜਬਰਦਸਤੀ ਕਰਨ ਤੋਂ ਬਚੋ। ਪਹਿਲਾਂ ਬੱਚੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ। ਇਹ ਜ਼ਰੂਰੀ ਨਹੀਂ ਕਿ ਬੱਚਾ ਨਾ ਸਮਝੇ। ਬਹੁਤ ਬਾਰ ਇਹ ਦੇਖਿਆ ਗਿਆ ਹੈ ਕਿ ਬੱਚੇ ਗੱਲ ਸਮਝਣ ਦੀ ਕੋਸ਼ਿਸ਼ ਕਰਦੇ ਨੇ।
7. ਬੱਚੇ ਵਾਸਤੇ ਆਪਣੇ ਮਸ਼ਰੂਫ ਸਮੇ ਵਿਚੋਂ ਸਮਾਂ ਜ਼ਰੂਰ ਕੱਢਣ ਦੀ ਕੋਸ਼ਿਸ ਕਰੋ। ਉਸ ਨਾਲ ਬੱਚਿਆਂ ਵਾਲੀਆਂ ਹਰਕਤਾਂ ਕਰੋ, ਜਿਸ ਨਾਲ ਬੱਚੇ ਨੂੰ ਬਹੁਤ ਖੁਸ਼ੀ ਮਿਲੇਗੀ।
Loading Likes...