ਜਿਵੇਂ ਕਿ ਅਸੀਂ ਪਹਿਲਾਂ ਵੀ ਪੰਜਾਬੀ ਸਿਖਾਉਣ ਦੀ ਕੋਸ਼ਿਸ਼ ਕਰਦੇ ਹੀ ਆ ਰਹੇ ਹਾਂ। ਪੰਜਾਬੀ ਦੀ ਇਸੇ ਜਮਾਤ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਆਪਣੀ ‘ਅਸ਼ੁੱਧ – ਸ਼ੁੱਧ’ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅਗਲਾ ਭਾਗ ‘ਅਸ਼ੁੱਧ – ਸ਼ੁੱਧ – 5/ Ashudh – Shudh – 5‘ ਪੇਸ਼ ਕਰ ਰਹੇ ਹਾਂ।
ਅਸ਼ੁੱਧ – ਸ਼ੁੱਧ – 5/ Ashudh – Shudh – 5
1. ਖਰਗੋਛ – ਖ਼ਰਗੋਸ਼
2. ਗੂਰੂ – ਗੁਰੂ
3. ਕਾਰਯ – ਕਾਰਜ
4. ਚਾਲਾਕ – ਚਲਾਕ
5. ਚਾਹਿਦਾ – ਚਾਹੀਦਾ
6. ਚੀਂਨ – ਚਿੰਨ੍ਹ
7. ਚੈਕ – ਚੈੱਕ
8. ਚੜਨਾ – ਚੜ੍ਹਨਾ
9. ਛੇਰ – ਸ਼ੇਰ
10. ਛਾ – ਛਾਂ
11. ਛੜਣਾ – ਛੜਨਾ
ਪੰਜਾਬੀ ਦੀ ਹੋਰ ਜਮਾਤ ਲਈ ਇੱਥੇ👉CLICK ਕਰੋ।
12. ਛਰਬਤ – ਸ਼ਰਬਤ
13. ਛਂਦ – ਛੰਦ
14. ਛੱਕ – ਸ਼ੱਕ
15. ਜੂਜਨਾ – ਜੂਝਣਾ
16. ਜਿਨਦ – ਜਿੰਦ
17. ਜਿੱਨਾ – ਜਿੰਨਾ
18. ਜੁਵਾਨੀ – ਜੁਆਨੀ
19. ਡੂੰਗਾ – ਡੂੰਘਾ
20. ਡਰਣਾ – ਡਰਨਾ
21. ਤਂਗ – ਤੰਗ
22. ਤਰਿਪਤੀ – ਤ੍ਰਿਪਤੀ
23. ਤੋਮਤ – ਤੁਹਮਤ
24. ਤੂਸੀਂ – ਤੁਸੀਂ
25. ਤੀਮੀਂ – ਤੀਵੀਂ
26. ਜਹਾਂਜ – ਜਹਾਜ਼
27. ਜਾਯਾ – ਜਾਇਆ
28. ਖਰਬੂਜਾ – ਖ਼ਰਬੂਜ਼ਾ
29. ਖਾਤਿਰ – ਖ਼ਾਤਰ
30. ਖਾਲਿਸ – ਖ਼ਾਲਸ
31. ਕਯੋਂ – ਕਿਉਂ
32. ਕਵਿ – ਕਵੀ
33. ਕਵਾਰਾ – ਕੁਆਰਾ
34. ਗੋਬੀ – ਗੋਭੀ
35. ਗੈਹਿਨਾ – ਗਹਿਣਾ
36. ਗੈਰ – ਗ਼ੈਰ
37. ਗਿਯਾਨ – ਗਿਆਨ
38. ਗਾਂਵਦਾ – ਗਾਉਂਦਾ
39. ਗਵਾਂਢਣ – ਗੁਆਂਢਣ
40. ਗਜਲ – ਗ਼ਜ਼ਲ
41. ਗੰਡ – ਗੰਢ
42. ਘ੍ਰਿਣਾ – ਘਿਰਨਾ
43. ਘੋਹੜੀ – ਘੋੜੀ
44. ਚਰਬਾਹਾ – ਚਰਵਾਹਾ
45. ਚੋਨਾ – ਝੋਨਾ
46. ਚੁਰਾਨਾ – ਚੁਰਾਉਣਾ
47. ਜੈਦਾਤ – ਜਾਇਦਾਦ
48. ਟੇਡਾ – ਟੇਢਾ
49. ਜੁਲਮ – ਜ਼ੁਲਮ
50. ਜੀਬ – ਜੀਭ