ਘਰ ਤੇ ਆਸਾਨੀ ਨਾਲ ਬਣਾਇਆ ਜਾ ਸਕਣ ਵਾਲਾ ਬਿਊਟੀ ਪ੍ਰੋਡਕਟ (Beauty Products) :
ਮਾਰਕੀਟ ਵਿੱਚ ਕਈ ਬਿਊਟੀ ਪ੍ਰੋਡੈਕਟ ਮੌਜ਼ੂਦ ਹਨ। ਇਨ੍ਹਾਂ ਪ੍ਰੋਡਕਟਸ ਦੇ ਫਾਇਦੇ ਵੀ ਹਨ ਤਾਂ ਕੁਝ ਨੁਕਸਾਨ ਵੀ। ਜਿਨ੍ਹਾਂ ਦੇ ਨਤੀਜੇ ਹੌਲੀ – ਹੌਲੀ ਸਾਹਮਣੇ ਆਉਂਦੇ ਹਨ। ਪਰ ਇਹ ਬਿਊਟੀ ਪ੍ਰੋਡਕਟ ( Beauty Products) ਕਾਫੀ ਮਹਿੰਗੇ ਵੀ ਹੁੰਦੇ ਹਨ। ਇਹ ਵੀ ਪੱਕਾ ਪਤਾ ਨਹੀਂ, ਕਿ ਉਹ ਅਸਰ ਵੀ ਕਰਦੇ ਨੇ ਜਾਂ ਨਹੀਂ।
ਜ਼ਰੂਰੀ ਨਹੀਂ ਕਿ ਇਹਨਾਂ Beauty Products ਦੀ ਹੀ ਵਰਤੋਂ ਕੀਤੀ ਜਾਵੇ। ਅਸੀਂ ਕੁਦਰਤੀ ਬਿਊਟੀ ਪ੍ਰੋਡਕਟ (Beauty Products) ਬਣਾ ਕੇ ਉਹਨਾਂ ਦੀ ਵਰਤੋਂ ਕਰ ਸਕਦੇ ਹਾਂ ਜਿਨ੍ਹਾਂ ਦਾ ਸਾਡੀ ਸਕਿਨ (Skin) ਤੇ ਕੋਈ ਮਾੜਾ ਅਸਰ ਵੀ ਨਹੀਂ ਹੁੰਦਾ।
ਅੰਗੂਰ, ਗੁਲਾਬ ਜਲ ਅਤੇ ਸ਼ਹਿਦ ਫੇਸ ਪੈਕ ਦੀ ਵਰਤੋਂ :
ਜੇ ਸਕਿਨ ਡ੍ਰਾਈਨੈੱਸ (Skin Dryness) ਤੋਂ ਪਰੇਸ਼ਾਨ ਹੋ ਤਾਂ ਤੁਹਾਡੇ ਲਈ ਅੰਗੂਰ ਨਾਲ ਬਣਿਆ ਇਹ ਫੇਸ ਪੈਕ ਠੀਕ ਰਹੇਗਾ।
ਅੰਗੂਰ, ਗੁਲਾਬ ਜਲ ਅਤੇ ਸ਼ਹਿਦ ਫੇਸ ਪੈਕ ਬਣਾਉਣ ਦਾ ਤਰੀਕਾ :
8 ਤੋਂ 10 ਅੰਗੂਰਾਂ ਦੇ ਦਾਣਿਆਂ ਨੂੰ ਕੁਚਲ ਕੇ ਮਿਕਸੀ ‘ਚ ਪੀਸ ਲਓ। ਇਸ ਪੇਸਟ ‘ਚ ਥੋੜ੍ਹਾ ਜਿਹਾ ਗੁਲਾਬ ਜਲ ਅਤੇ ਸ਼ਹਿਦ ਮਿਲਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਮਿਸ਼ਰਣ ਨੂੰ ਆਪਣੇ ਚਿਹਰੇ ਤੇ ਲਗਾਓ। ਜਦੋਂ ਇਹ ਸੁੱਕ ਜਾਵੇ ਤਾਂ ਸਾਦੇ ਪਾਣੀ ਨਾਲ ਚਿਹਰਾ ਧੋ ਲਵੋ। ਹਫਤੇ ‘ਚ 2 ਤੋਂ 3 ਵਾਰ ਇਹ ਪੇਸਟ ਲਗਾਉਣ ਨਾਲ ਸਕਿਨ ਦੀ ਡ੍ਰਾਈਨੈੱਸ ਦੀ ਸਮੱਸਿਆ ਖ਼ਤਮ ਹੋ ਜਾਵੇਗੀ।
ਅੰਗੂਰ, ਗਾਜਰ ਅਤੇ ਚਾਵਲ ਦੇ ਆਟੇ ਦਾ ਫੇਸ ਪੈਕ :
ਸਕਿਨ ‘ਚ ਕਸਾਅ ਅਤੇ ਗਲੋਅ ਲਈ ਅੰਗੂਰ – ਗਾਜਰ ਅਤੇ ਚਾਵਲ ਦਾ ਬਣਿਆ ਫੇਸ ਪੈਕ ਕਾਫੀ ਅਸਰਦਾਰ ਹੈ।
ਅੰਗੂਰ, ਗਾਜਰ ਅਤੇ ਚਾਵਲ ਦੇ ਆਟੇ ਦਾ ਫੇਸ ਪੈਕ ਬਣਾਉਣ ਦਾ ਤਰੀਕਾ :
ਅੰਗੂਰ ਦੇ ਕੁਝ ਦਾਣਿਆਂ ਨੂੰ ਪੀਸ ਲਓ। ਇਸ ਪੇਸਟ ‘ਚ ਇਕ ਚੱਮਚ ਕ੍ਰੀਮ, ਇਕ ਚੱਮਚ ਚਾਵਲ ਦਾ ਆਟਾ ਅਤੇ ਇਕ ਚੱਮਚ ਗਾਜਰ ਦਾ ਜੂਸ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਪੈਕ ਨੂੰ ਆਪਣੇ ਚਿਹਰੇ ਤੇ ਲੈ ਕੇ ਗਰਦਨ ਤੇ ਚੰਗੀ ਤਰ੍ਹਾਂ ਲਗਾਓ। ਜਦੋਂ ਇਹ ਸੁੱਕ ਜਾਵੇ ਤਾਂ ਕੋਸੇ ਪਾਣੀ ਨਾਲ ਚਿਹਰਾ ਸਾਫ ਕਰ ਲਓ।
ਅੰਗੂਰ, ਮੁਲਤਾਨੀ ਮਿੱਟੀ ਅਤੇ ਨਿੰਬੂ ਫੇਸ ਪੈਕ ਦੀ ਵਰਤੋਂ :
ਆਇਲੀ ਸਕਿਨ ਲਈ ਅੰਗੂਰ, ਮੁਲਤਾਨੀ ਮਿੱਟੀ ਅਤੇ ਨਿੰਬੂ ਰਸ ਨਾਲ ਬਣਿਆ ਫੇਸ ਪੈਕ ਕਾਫੀ ਫਾਇਦੇਮੰਦ ਹੈ।
ਅੰਗੂਰ, ਮੁਲਤਾਨੀ ਮਿੱਟੀ ਅਤੇ ਨਿੰਬੂ ਫੇਸ ਪੈਕ ਬਣਾਉਣ ਦਾ ਤਰੀਕਾ :
ਇਸ ਦੇ ਲਈ ਇਕ ਕਟੋਰੀ ‘ਚ ਮੁਲਤਾਨੀ ਮਿੱਟੀ ਲਓ। ਇਸ ‘ਚ ਕੁੰਝ ਬੂੰਦਾਂ ਨਿੰਬੂ ਦੇ ਰਸ ਅਤੇ ਗੁਲਾਬ ਜਲ ਨਾਲ ਮਿਲਾ ਲਓ। ਇਸਦੇ ਬਾਅਦ ਅੰਗੂਰ ਦੇ 10 ਤੋਂ 12 ਦਾਣਿਆਂ ਨੂੰ ਪੀਸ ਕੇ ਉਸ ‘ਚ ਮਿਲਾ ਲਵੋ। ਇਸਨੂੰ ਨੂੰ ਆਪਣੇ ਚਿਹਰੇ ਤੇ 20 ਮਿੰਟਾਂ ਤੱਕ ਲਗਾ ਕੇ ਛੱਡ ਦਿਓ। ਜਦੋਂ ਇਹ ਸੁਕ ਜਾਵੇ ਤਾਂ ਪਾਣੀ ਨਾਲ ਧੋ ਲਓ।
ਅੰਗੂਰ, ਪੁਦੀਨਾ ਅਤੇ ਨਿੰਬੂ ਫੇਸ ਪੈਕ ਦੀ ਵਰਤੋਂ :
ਇਸ ਦੀ ਵਰਤੋਂ ਕਰਨ ਨਾਲ ਚੇਹਰੇ ਤੇ ਨਿਖ਼ਾਰ ਆਵੇਗਾ, ਨਾਲ ਹੀ ਆਇਲੀ (Oily) ਸਕਿਨ ਤੋਂ ਵੀ ਛੁਟਕਾਰਾ ਮਿਲੇਗਾ।
ਅੰਗੂਰ, ਪੁਦੀਨਾ ਅਤੇ ਨਿੰਬੂ ਫੇਸ ਪੈਕ ਬਣਾਉਣ ਦਾ ਤਰੀਕਾ :
ਸਭ ਤੋਂ ਪਹਿਲਾਂ ਅੰਗੂਰ ਅਤੇ ਪੁਦੀਨੇ ਦੀਆਂ ਕੁਝ ਪੱਤੀਆਂ ਨੂੰ ਪੀਸ ਕੇ ਪੇਸਟ ਬਣਾ ਲਓ। ਇਸ ‘ਚ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਲਓ। ਇਸ ਫੇਸ ਪੈਕ ਨੂੰ 10 ਮਿੰਟਾਂ ਤਕ ਚਿਹਰੇ ਤੇ ਲਗਾ ਕੇ ਛੱਡ ਦਿਓ। 10 ਮਿੰਟ ਬਾਅਦ ਕੋਸੇ ਪਾਣੀ ਨਾਲ ਇਸ ਨੂੰ ਸਾਫ ਕਰ ਲਓ। ਹੁਣ ਬਰਫ ਦੇ ਇਕ ਟੁਕੜੇ ਨੂੰ ਗੁਲਾਬ ਜਲ ‘ਚ ਡੁਬੋ ਕੇ ਚਿਹਰੇ ਤੇ ਮਲੋ।
Loading Likes...