ਨਟਵਰ ਲਾਲ – ਇਕ ਸ਼ਾਤਰ ਠੱਗ ਜੋ ਸਭ ਕੁਝ ਵੇਚ ਦਿੰਦਾ ਸੀ

     

ਨਟਵਰ ਲਾਲ – ਇਕ ਸ਼ਾਤਰ ਠੱਗ ਜੋ ਸਭ ਕੁਝ ਵੇਚ ਦਿੰਦਾ ਸੀ :

ਹਰ ਬੰਦੇ ਕੋਲ ਕੋਈ ਨਾ ਕੋਈ ਹੁਨਰ ਜ਼ਰੂਰ ਹੁੰਦਾ ਹੈ। ਇਸੇ ਤਰ੍ਹਾਂ ਨਟਵਰ ਲਾਲ ਕੋਲ ਵੀ ਇਕ ਵੱਢਾ ਹੁਨਰ ਸੀ।

     ਨਟਵਰ ਲਾਲ ਨੂੰ ਉਸ ਦੇ ਪਿੰਡ ਵਿਚ ‘ਮਿਸਟਰ ਨਟਵਰ ਲਾਲ’ ਕਿਹਾ ਜਾਂਦਾ ਹੈ।

     ਨਟਵਰ ਲਾਲ ਦਾ ਜਨਮ 1912 ਇ. ਨੂੰ ਹੋਇਆ ਸੀ। ਨਟਵਰ ਲਾਲ ਦਾ ਨਾਮ ਮਿਥਲੇਸ਼ ਕੁਮਾਰ ਸ਼੍ਰੀਵਾਸਤਵ ਸੀ। ਨਟਵਰ ਲਾਲ ਦੇ ਪਿਤਾ ਰੇਲਵੇ ਵਿਚ ਸਟੇਸ਼ਨ ਮਾਸਟਰ ਸਨ। ਨਟਵਰ ਲਾਲ ਦਾ ਪੜ੍ਹਾਈ ਵਿਚ ਕਦੇ ਮਨ ਨਹੀਂ ਲੱਗਾ। 

     ਇਕ ਵਾਰ ਗਵਾਂਢੀ ਨੇ ਨਟਵਰ ਲਾਲ ਨੂੰ ਨਾਲ ਲੈ ਕੇ ਪੈਸੇ ਕਢਵਾਉਣ ਲਈ ਡ੍ਰਾਫ਼੍ਟ ਤੇ ਆਪਣੇ ਹਸਤਾਖ਼ਰ ਕੀਤੇ ਤੇ ਬੈਂਕ ਚੋਂ ਪੈਸੇ ਕਢਵਾਏ। ਨਟਵਰ ਲਾਲ ਨੇ ਦੇਖਿਆ ਕਿ ਇਕ ਹਾਸਤਾਖ਼ਤ ਕਰਨ ਨਾਲ ਜੇ ਪੈਸੇ ਕੱਢੇ ਜਾ ਸਕਦੇ ਨੇ ਤਾਂ ਇਹ ਤਾਂ ਬਹੁਤ ਹੀ ਅਸਾਨ ਕੰਮ ਹੈ। ਫੇਰ ਨਟਵਰ ਲਾਲ ਨੇ ਤਿੰਨ – ਚਾਰ ਡ੍ਰਾਫ਼੍ਟ ਭਰ ਕੇ ਤੇ ਉਸ ਉੱਪਰ ਉਸੇ ਬੰਦੇ ਦੇ ਹਸਤਾਖਰ ਕਰ ਕੇ 1000 ਰੁਪਏ ਕਢਵਾਏ ਲਏ। ਜਦ ਉਸ  ਉਸ ਬੰਦੇ ਨੂੰ ਪਤਾ ਲਗਿਆ ਤਾਂ ਉਸ  ਨੇ ਨਟਵਰ ਲਾਲ ਦੇ ਪਿਤਾ ਨੂੰ ਦੱਸਿਆ। ਉਸ ਦੇ ਪਿਤਾ ਨੇ ਨਟਵਰ ਲਾਲ ਨੂੰ ਕਾਫ਼ੀ ਮਾਰਿਆ ਤੇ ਉਸ ਤੋਂ ਬਾਅਦ ਨਟਵਰ ਲਾਲ  ਘਰ ਛੱਡ ਕਲਕੱਤਾ ਚਲਾ ਗਿਆ।

     ਨਟਵਰ ਲਾਲ ਨੂੰ ਭੇਸ ਬਦਲਣਾ ਅਤੇ ਸਾਰਿਆਂ ਦੇ ਹਸਤਾਖ਼ਰ ਕਰਨਾ ਬੜੀ ਅਸਾਨੀ ਨਾਲ ਆਉਂਦਾ ਸੀ। ਇਸੇ ਨੂੰ ਹੀ ਨਟਵਰ ਲਾਲ ਨੇ ਸਭ ਤੋਂ ਵੱਡਾ ਹਥਿਆਰ ਬਣਾਇਆ ਹੋਇਆ ਸੀ।

     ਨਟਵਰ ਲਾਲ ਨੇ 400 ਤੋਂ ਵੀ ਜ਼ਿਆਦਾ ਠੱਗੀਆਂ ਮਾਰੀਆਂ ਪਰ ਕਿਸੇ ਦੀ ਵੀ ਜਾਨ ਨਹੀਂ ਲਈ ਸੀ।

     ਨਟਵਰ ਲਾਲ ਨੇ  ਕਨਾਟ ਪਲੇਸ ਵਿਚ ਬਹੁਤ ਕੀਮਤੀ 93  ਘੜੀਆਂ ਦੀ ਠੱਗੀ ਕੀਤੀ। ਜਿਸਦਾ ਹਰਜਾਨਾ ਉਸ ਵੇਲੇ ਦੇ ਮੰਤਰੀ ਤਿਵਾਰੀ ਜੀ ਨੂੰ ਦੇਣਾ ਪਿਆ ਸੀ।

     ਫਿਰ ਉਸਨੇ ਫਾਇਨਾਂਸ ਮੰਤਰੀ ਨਾਲ ਠਗੀ ਕੀਤੀ ਸੀ।

     ਨਟਵਰ ਲਾਲ ਨੇ ਤਿੰਨ ਵਾਰ ਤਾਜ ਮਹਿਲ, ਦੋ ਵਾਰ ਲਾਲ ਕਿਲਾ ਤੇ ਇਕ ਵਾਰ ਸੰਸਦ ਤੇ ਇਕ ਵਾਰ ਰਾਸ਼ਟਰਪਤੀ ਭਵਨ ਵੇਚਿਆ ਸੀ।

     ਜਦੋਂ ਸੰਸਦ ਭਵਨ ਵੇਚਿਆ ਸੀ ਤਾਂ ਉਸ ਵੇਲੇ ਮੰਤਰੀ ਅੰਦਰ ਮੀਟਿੰਗ ਕਰ ਰਹੇ ਸਨ।

     ਨਟਵਰ ਲਾਲ ਨੇ ਟਾਟਾ, ਬਿਰਲਾ ਅਤੇ ਅੰਬਾਨੀ ਨੂੰ ਵੀ ਨਹੀਂ ਛੱਡਿਆ ਸੀ।

     ਇਸ ਨੇ ਕਦੇ ਕੋਈ ਗੈਂਗ ਨਹੀਂ ਬਣਾਇਆ। ਉਹ ਸੋਚਦਾ ਸੀ ਕਿ ਜ਼ਿਆਦਾ ਬੰਦੇ ਗੈਂਗ ਹੋਣ ਤੇ ਜ਼ਿਆਦਾ ਖ਼ਤਰਾ ਵੀ ਰਹਿੰਦਾ ਹੈ।

    ਨਟਵਰ ਲਾਲ 1996 ਵਿਚ ਕਾਨਪੁਰ ਜੇਲ ਵਿਚ ਬੰਦ ਸੀ । ਜ਼ਿਆਦਾ ਬਿਮਾਰ ਹੋਣ ਕਰਕੇ ਉਸਨੂੰ AIIMS  ਵਿਚ ਲਿਜਾਇਆ ਜਾ ਰਿਹਾ ਸੀ ਤੇ ਉੱਥੇ ਵੀ ਉਹ ਪੁਲੀਸ ਕੋਲੋਂ ਭੱਜਣ ਵਿਚ ਕਾਮਯਾਬ ਹੋ ਗਿਆ ਤੇ ਦੁਬਾਰਾ ਨਹੀਂ ਮਿਲਿਆ।

     25 ਜੁਲਾਈ 2009 ਜਦੋਂ ਉਸਦੇ ਸਾਰੇ ਕੇਸ ਬੰਦ ਕਰ ਦਿੱਤੇ ਗਏ ਸਨ। ਫੇਰ ਇਸੇ ਤਾਰੀਖ ਨੂੰ ਉਸ ਦੀ ਮੌਤ ਦਾ ਦਿਨ ਵੀ ਦੱਸਿਆ ਜਾਣ ਲੱਗਾ।

Loading Likes...

Leave a Reply

Your email address will not be published. Required fields are marked *